28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਕਮਲੇਸ਼ ਕੁਮਾਰੀ ਨੇ ਏ.ਆਰ.ਟੀ.ਓ. ਦਾ ਅਹੁਦਾ ਸੰਭਾਲਿਆ ਕਿਹਾ, ਤੇਜ਼ੀ ਨਾਲ ਕਰਵਾਏ ਜਾਣਗੇ ਲੋਕਾਂ ਦੇ ਕੰਮ

Ad Position 21
No active advertisement
ਅਜੀਤ ਡੈਸਕ 20-09-2025
ਜਲੰਧਰ, 19 ਸਤੰਬਰ (ਸ਼ਿਵ)-ਏ.ਆਰ.ਟੀ.ਓ. ਵਿਸ਼ਾਲ ਗੋਇਲ ਦੀ ਬਦਲੀ ਹੋਣ ਤੋਂ ਬਾਅਦ ਨਵ ਨਿਯੁਕਤ ਏ.ਆਰ.ਟੀ.ਓ. ਕਮਲੇਸ਼ ਕੁਮਾਰੀ ਨੇ ਅੱਜ ਦਫਤਰ ਵਿਚ ਆਪਣਾ ਅਹੁਦਾ ਸੰਭਾਲ ਲਿਆ | ਅਹੁਦਾ ਸੰਭਾਲਣ ਮੌਕੇ ਜਿੱਥੇ ਸਟਾਫ਼ ਮੈਂਬਰਾਂ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ ਤੇ ਉਨਾਂ ਨੇ ਕਿਹਾ ਕਿ ਲੋਕਾਂ ਦੇ ਕੰਮ ਹੋਰ ਵੀ ਤੇਜ਼ੀ ਨਾਲ ਕਰਵਾਏ ਜਾਣਗੇ | ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕਥਿਤ ਏਜੰਟਾਂ ਖ਼ਿਲਾਫ਼ ਵੀ ਕਾਰਵਾਈ ਜਾਰੀ ਰਹੇਗੀ | ਜੇਕਰ ਲੋਕਾਂ ਨੂੰ ਡਰਾਈਵਿੰਗ ਟਰੈਕ 'ਤੇ ਕਿਸੇ ਤਰਾਂ ਦੀ ਕੋਈ ਪੇ੍ਰਸ਼ਾਨੀ ਆਉਂਦੀ ਹੈ ਤਾਂ ਲੋਕ ਉਨਾਂ ਨੂੰ ਦਫਤਰ ਵਿਚ ਮਿਲ ਕੇ ਆਪਣੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦੇ ਸਕਦੇ ਹਨ | ਉਨਾਂ ਨੇ ਸਟਾਫ਼ ਨੂੰ ਵੀ ਲੋਕਾਂ ਦੇ ਕੰਮਾਂ ਨੂੰ ਪਹਿਲ ਦੇਣ ਦੀ ਹਦਾਇਤ ਦਿੱਤੀ ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ ਪੇ੍ਰਸ਼ਾਨੀ ਨਾ ਹੋ ਸਕੇ | ਉਨਾਂ ਨੇ ਅੱਜ ਆਨਲਾਈਨ ਚਲਾਨਾਂ ਨੂੰ ਵੀ ਨਿਪਟਾਇਆ ਕਿਉਂਕਿ ਆਨਲਾਈਨ ਚਲਾਨਾਂ ਵਿਚ ਨਵੀਂ ਏ.ਆਰ.ਟੀ.ਓ. ਕਮਲੇਸ਼ ਕੁਮਾਰੀ ਦੀ ਆਈ. ਡੀ. ਵੀ ਬਣ ਗਈ ਹੈ | ਲੋਕਾਂ ਨੂੰ ਹੁਣ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ |
Ad Position 22
No active advertisement
ਪਿਛਲੀ ਖ਼ਬਰ ਮੇਅਰ ਵਲੋਂ ਜੋਤੀ ਨਗਰ ਡੰਪ ਤੋਂ ਕੂੜਾ ਹਟਾਉਣ ਦਾ ਆਦੇਸ਼ ਅਗਲੀ ਖ਼ਬਰ ਰਮਨ ਅਰੋੜਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਅੱਜ
Ad Position 24