28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਮੇਅਰ ਵਲੋਂ ਜੋਤੀ ਨਗਰ ਡੰਪ ਤੋਂ ਕੂੜਾ ਹਟਾਉਣ ਦਾ ਆਦੇਸ਼

Ad Position 21
No active advertisement
ਅਜੀਤ ਡੈਸਕ 20-09-2025
• ਫੋਲੜੀਵਾਲ ਵਿਚ ਵੀ ਕੂੜੇ ਨੂੰ ਖਾਦ ਬਣਾਉਣ ਦੇ ਲਈ ਦਿੱਤੀਆਂ ਹਦਾਇਤਾਂ
ਜਲੰਧਰ, 19 ਸਤੰਬਰ (ਸ਼ਿਵ)-ਮੇਅਰ ਵਨੀਤ ਧੀਰ ਵੱਲੋਂ ਕੂੜੇ ਦੇ ਕੰਮ ਵਿਚ ਸੁਧਾਰ ਲਈ ਕਈ ਥਾਵਾਂ ਦਾ ਦੌਰਾ ਕਰਕੇ ਕਮੀਆਂ ਦੂਰ ਕਰਨ ਦੀ ਹਦਾਇਤ ਦਿੱਤੀ ਗਈ | ਉਨਾਂ ਨੇ ਫੋਲੜੀਵਾਲ ਦੇ ਟਰੀਟਮੈਂਟ ਪਲਾਂਟ ਦੇ ਨਾਲ ਹੀ ਕੂੜੇ ਤੋਂ ਖਾਦ ਬਣਾਉਣ ਲਈ ਬਣਾਏ ਗਏ ਪਿੱਟ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਕਰਨ ਦੀ ਹਦਾਇਤ ਦੇਣ ਤੋਂ ਇਲਾਵਾ ਨਵਾਂ ਛੋਟਾ ਕੂੜਾ ਸੰਭਾਲ ਪ੍ਰਾਜੈਕਟ ਦਾ ਕੰਮ ਵੀ ਕਰਨ ਲਈ ਕਿਹਾ | ਉਨਾਂ ਨੇ ਬਾਅਦ ਵਿਚ ਜੋਤੀ ਨਗਰ ਡੰਪ ਦਾ ਦੌਰਾ ਕਰਕੇ ਉੱਥੇ ਸਬੰਧਿਤ ਠੇਕੇਦਾਰ ਨੂੰ ਪਿਆ ਕੂੜਾ ਜਲਦੀ ਹਟਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਕਿਸੇ ਤਰਾਂ ਦੀ
ਪੇ੍ਰਸ਼ਾਨੀ ਨਾ ਆਵੇ | ਮੇਅਰ ਵਨੀਤ ਧੀਰ ਬਾਅਦ ਵਿਚ ਪੈਟਰੋਲ ਪੰਪ 'ਤੇ ਵੀ ਗਏ ਤੇ ਉਨਾਂ ਨੇ ਕਿਹਾ ਕਿ ਕੋਈ ਗੱਡੀ ਤੋਂ ਜਿੰਨਾ ਕੰਮ ਲਿਆ ਜਾਂਦਾ ਹੈ, ਉਸ ਮੁਤਾਬਕ ਹੀ ਤੇਲ ਜਾਰੀ ਕੀਤਾ ਜਾਵੇ | ਮੇਅਰ ਵੱਲੋਂ ਦੋ ਦਿਨ ਵਿਚ ਕਈ ਥਾਵਾਂ ਦਾ ਦੌਰਾ ਕਰਕੇ ਸੁਧਾਰ ਕਰਨ ਦੀਆਂ ਹਦਾਇਤਾਂ ਦੇਣ ਤੋਂ ਇਲਾਵਾ ਖ਼ਾਮੀਆਂ ਪਾਏ ਜਾਣ 'ਤੇ ਕੁੱਝ ਡਰਾਈਵਰਾਂ ਨੂੰ ਮੁਅੱਤਲ ਕਰਨ ਅਤੇ ਚਿਤਾਵਨੀ ਵੀ ਦਿੱਤੀ ਗਈ ਹੈ | ਉਨ੍ਹਾਂ ਦੇ ਨਾਲ ਨਿਗਮ ਦੇ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਮੱਲ੍ਹੀ ਵਲੋਂ ਜ਼ਿਲ੍ਹਾ ਦਿਹਾਤੀ ਦੀ ਪ੍ਰਧਾਨਗੀ ਲਈ ਦਾਅਵੇਦਾਰੀ ਪੇਸ਼ ਅਗਲੀ ਖ਼ਬਰ ਕਮਲੇਸ਼ ਕੁਮਾਰੀ ਨੇ ਏ.ਆਰ.ਟੀ.ਓ. ਦਾ ਅਹੁਦਾ ਸੰਭਾਲਿਆ ਕਿਹਾ, ਤੇਜ਼ੀ ਨਾਲ ਕਰਵਾਏ ਜਾਣਗੇ ਲੋਕਾਂ ਦੇ ਕੰਮ
Ad Position 24