27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸ਼ਾਹਕੋਟ ’ਚ 5ਵੇਂ ਸ੍ਰੀ ਸ਼ਿਆਮ ਮਹਾਂਉਤਸਵ ਸੰਬੰਧੀ ਸਜਾਈ ਵਿਸ਼ਾਲ ‘ਨਿਸ਼ਾਨ ਯਾਤਰਾ’

ਸ਼ਾਹਕੋਟ, 27 ਨਵੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਮਹਾਂਉਤਸਵ ਦੇ ਸੰਬੰਧ ਵਿਚ ਸ਼ਾਹਕੋਟ ਵਿਖੇ ਵਿਸ਼ਾਲ ਨਿਸ਼ਾਨ ਯਾਤਰਾ ਸ਼ਰਧਾ ਨਾਲ ਮੁੱਖ ਪ੍ਰਬੰਧਕ ਨਿਤਿਮ ਸ਼ਰਮਾ ਤੇ ਸੰਦੀਪ ਪੁਰੀ ਦੀ ਅਗਵਾਈ ਹੇਠ ਸਜਾਈ ਗਈ। ਇਹ ਨਿਸ਼ਾਨ ਯਾਤਰਾ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਮੇਨ ਬਾਜ਼ਾਰ ਸ਼ਾਹਕੋਟ ਤੋਂ ਸ਼ੁਰੂ ਹੋਈ।

Ad Position 21
No active advertisement
ਅਜੀਤ ਡੈਸਕ 28-11-2026
ਸ਼ਾਹਕੋਟ, 27 ਨਵੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਮਹਾਂਉਤਸਵ ਦੇ ਸੰਬੰਧ ਵਿਚ ਸ਼ਾਹਕੋਟ ਵਿਖੇ ਵਿਸ਼ਾਲ ਨਿਸ਼ਾਨ ਯਾਤਰਾ ਸ਼ਰਧਾ ਨਾਲ ਮੁੱਖ ਪ੍ਰਬੰਧਕ ਨਿਤਿਮ ਸ਼ਰਮਾ ਤੇ ਸੰਦੀਪ ਪੁਰੀ ਦੀ ਅਗਵਾਈ ਹੇਠ ਸਜਾਈ ਗਈ। ਇਹ ਨਿਸ਼ਾਨ ਯਾਤਰਾ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਮੇਨ ਬਾਜ਼ਾਰ ਸ਼ਾਹਕੋਟ ਤੋਂ ਸ਼ੁਰੂ ਹੋਈ। ਨਿਸ਼ਾਨ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਪਹੁੰਚੇ ਸ਼ਰਧਾਲੂਆਂ ਨੂੰ ਸ਼ਰਧਾ ਸਹਿਤ ਨਿਸ਼ਾਨ ਵੰਡੇ ਗਏ। ਉਪਰੰਤ ਯਾਤਰਾ ਸ਼ੁਰੂ ਹੋਈ ਤੇ ਸ਼ਰਧਾਲੂ ਜੋ ਸ੍ਰੀ ਖਾਟੂ ਸ਼ਿਆਮ ਜੀ ਦੀ ਸੁੰਦਰ ਤੇ ਫੁੱਲਾਂ ਨਾਲ ਸਜਾਈ ਪਾਲਕੀ ਦੇ ਪਿੱਛੇ ਵੱਡੀ ਗਿਣਤੀ ਵਿਚ ਹੱਥਾਂ ਵਿਚ ਨਿਸ਼ਾਨ ਲੈ ਕੇ ਚੱਲ ਰਹੇ ਸਨ ਤੇ ਬਾਬਾ ਸ਼ਿਆਮ ਦੇ ਭਜਨਾਂ ਦਾ ਗੁਣਗਾਨ ਕਰ ਰਹੇ ਸਨ। ਯਾਤਰਾ ਦੌਰਾਨ ਸ਼ਰਧਾਲੂਆਂ ਵਲੋਂ ‘ਜੈ ਸ੍ਰੀ ਸ਼ਿਆਮ’ ਦੇ ਜੈਕਾਰੇ ਲਗਾਏ ਗਏ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਇਲਾਕਿਆਂ ਦੀ ਪਰਿਕਰਮਾ ਕਰਨ ਉਪਰੰਤ ਨਿਸ਼ਾਨ ਯਾਤਰਾ ਮੁੜ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਪਹੁੰਚ ਕੇ ਸੰਪੰਨ ਹੋਈ। ਇਸ ਮੌਕੇ ਮੁੱਖ ਪ੍ਰਬੰਧਕ ਨਿਤਿਨ ਸ਼ਰਮਾ ਤੇ ਸੰਦੀਪ ਪੁਰੀ ਨੇ ਦੱਸਿਆ ਕਿ 29 ਨਵੰਬਰ ਨੂੰ ਰਾਤ 8:30 ਵਜੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ 5ਵਾਂ ਸ਼ਿਆਮ ਮਹਾਂਉਤਸਵ ਸ਼ਰਧਾ ਨਾਲ ਮਨਾਇਆ ਜਾਵੇਗਾ। ਧਾਰਮਿਕ ਸਮਾਗਮ ਦੌਰਾਨ ਸ਼ਿਆਮ ਦਰਬਾਰ, ਅੰਮ੍ਰਿਤਮਈ ਭੰਡਾਰਾ ਤੇ ਛੱਪਣ ਭੋਗ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਸਮਾਗਮ ’ਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਨਗੀਆਂ ਅਤੇ ਸ਼ਰਮਾ ਸਿਸਟਰਜ਼ (ਕਾਨਪੁਰ, ਉੱਤਰ ਪ੍ਰਦੇਸ਼) ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸ੍ਰੀ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਪੰਡਤ ਓਮ ਦੱਤ ਸ਼ਰਮਾ, ਬੱਬਲੂ ਰਿਹਾਨ ਸਮਾਜ ਸੇਵਕ, ਅੰਮ੍ਰਿਤ ਲਾਲ ਕਾਕਾ, ਵਰਿੰਦਰ ਚੌਧਰੀ, ਆਸ਼ੀਸ਼ ਅਗਰਵਾਲ, ਕਮਲ ਸ਼ਰਮਾ, ਰਵੀਸ਼ ਗੋਇਲ, ਦੇਵ ਗੋਇਲ, ਗਗਨ ਵਰਮਾ, ਸੁਧੀਰ ਅਰੋੜਾ, ਸ਼ੁਭਮ ਅਰੋੜਾ, ਆਸ਼ੂ ਅਗਰਵਾਲ, ਸਾਹਿਲ ਵਡੈਹਰਾ, ਸਮੀਰ ਅਰੋੜਾ, ਅਕਸ਼ੈ ਭੰਡਾਰੀ, ਮੋਹਿਤ ਪੁਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੂਸੀ ਫ਼ੌਜ ’ਚ ਧੱਕੇ ਨਾਲ ਭਰਤੀ ਕੀਤੇ ਜਾਣ ਤੋਂ ਬਾਅਦ ਯੂਕਰੇਨ ਪਹੁੰਚਿਆ ਪੰਜਾਬੀ ਨੌਜਵਾਨ ਅਗਲੀ ਖ਼ਬਰ ਬਾਜਵਾਂ ਕਲਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24