27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮੈਨੂੰ ਘੇਰ ਕੇ ਖ਼ਲਨਾਇਕ ਸਾਬਿਤ ਕਰ ਰਹੇ ਹਨ-ਇਮਰਾਨ ਮਸੂਦ

ਲਖਨਊ, 27 ਨਵੰਬਰ (ਇੰਟ.)-ਯੂ.ਪੀ. ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਸਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਦੇ ਕਾਰਨ ਹੀ ਸਮਾਜਵਾਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ’ਚ 37 ਸੀਟਾਂ ਜਿੱਤ ਸਕੀ। ਇਸ ਲਈ, ਜੇਕਰ ਉਹ ਜ਼ੀਰੋ ਸੀਟਾਂ ਦਿੰਦੇ ਹਨ, ਤਾਂ ਨਤੀਜਾ ...

Ad Position 21
No active advertisement
ਅਜੀਤ ਡੈਸਕ 28-11-2026

ਲਖਨਊ, 27 ਨਵੰਬਰ (ਇੰਟ.)-ਯੂ.ਪੀ. ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਸਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਦੇ ਕਾਰਨ ਹੀ ਸਮਾਜਵਾਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ’ਚ 37 ਸੀਟਾਂ ਜਿੱਤ ਸਕੀ। ਇਸ ਲਈ, ਜੇਕਰ ਉਹ ਜ਼ੀਰੋ ਸੀਟਾਂ ਦਿੰਦੇ ਹਨ, ਤਾਂ ਨਤੀਜਾ ਸਪੱਸ਼ਟ ਤੌਰ ’ਤੇ ਜ਼ੀਰੋ ਹੋਵੇਗਾ।ਤੁਸੀਂ ਇਨ੍ਹਾਂ ਸੀਟਾਂ ’ਤੇ ਖੁਦ ਕਿਉਂ ਨਹੀਂ ਲੜਦੇ? ਅੱਗੇ ਵਧੋ ਅਤੇ ਉਨ੍ਹਾਂ ਨੂੰ ਜਿੱਤੋ।

ਆਖ਼ਰਕਾਰ, ਤੁਸੀਂ ਹੀ ਜਿੱਤਣ ਵਾਲਾ ਫਾਰਮੂਲਾ ਹੋਣ ਦਾ ਦਾਅਵਾ ਕਰਦੇ ਹੋ। ਇਮਰਾਨ ਮਸੂਦ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਹਾਡਾ ਕੋਈ ਯੋਗਦਾਨ ਨਹੀਂ ਸੀ। ਅਸੀਂ ਸਿਰਫ਼ ਇਹੀ ਕਹਿ ਰਹੇ ਹਾਂ ਕਿ ਅਸੀਂ ਵੀ ਜਿੱਤ ਗਏ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਪਾਰਟੀ ਅਤੇ ਇਸਦੀ ਤਰੱਕੀ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿਆਂਗਾ।

ਮੈਨੂੰ ਹਰ ਪਾਸਿਓਂ ਘੇਰ ਕੇ ਖਲਨਾਇਕ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਆਪਣੀ ਪਾਰਟੀ ਲਈ ਮੰਗ ਕਰ ਰਿਹਾ ਹਾਂ। ਮੈਂ ਆਪਣੀ ਪਾਰਟੀ ਲਈ ਲੜ ਰਿਹਾ ਹਾਂ। ਗੱਠਜੋੜ ਕੀਤਾ ਜਾ ਰਿਹਾ ਹੈ। ਕੀ ਭਾਜਪਾ ਨੂੰ ਹਟਾਉਣ ਦੀ ਸਾਰੀ ਜ਼ਿੰਮੇਵਾਰੀ ਸਿਰਫ਼ ਮੇਰੇ ਮੋਢਿਆਂ ’ਤੇ ਹੈ। ਕੀ ਇਹ ਤੁਹਾਡੀ ਨਹੀਂ ਹੈ।

Ad Position 22
No active advertisement
ਪਿਛਲੀ ਖ਼ਬਰ ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ’ਤੇ ਹਮਲੇ ਕਿਸੇ ਵੀ ਤਰ੍ਹਾਂ ਸਵੀਕਾਰਯੋਗ ਨਹੀਂ-ਜੈਸ਼ੰਕਰ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਫ਼ਿਲਮ ਰਮਾਇਣ ਖ਼ਿਲਾਫ਼ ਪਟੀਸ਼ਨ ’ਤੇ ਫੌਰੀ ਸੁਣਵਾਈ ਤੋਂ ਇਨਕਾਰ
Ad Position 24