ਸਰਪੰਚ ਗੁਰਦੇਵ ਸਿੰਘ ਪਿੱਪਲੀ ਦੀ ਅਗਵਾਈ ਹੇਠ ਮੋਟਰਸਾਈਕਲ ਰੈਲੀ ਕੱਢੀ
ਲੋਹੀਆਂ ਖਾਸ, 27 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਬੀ. ਡੀ.
ਲੋਹੀਆਂ ਖਾਸ, 27 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਬੀ. ਡੀ. ਪੀ. ਓ. ਪਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਲਾਮਬੰਧ ਕਰਨ ਲਈ ਗੁਰਦੇਵ ਸਿੰਘ ਸਰਪੰਚ ਪਿੰਡ ਚੱਕ ਪਿੱਪਲੀ ਦੀ ਅਗਵਾਈ ਹੇਠ ‘ਮੋਟਰਸਾਈਕਲ ਰੈਲੀ’ ਕੱਢੀ ਗਈ| ਇਸ ਸੰਬੰਧੀ ਗੱਲਬਾਤ ਕਰਦਿਆਂ ਸੀਨੀਅਰ ‘ਆਪ’ ਆਗੂ ਸਰਪੰਚ ਗੁਰਦੇਵ ਸਿੰਘ ਪਿੱਪਲੀ ਨੇ ਦੱਸਿਆ ਕਿ ਇਹ ਰੈਲੀ ਪਿੰਡ ਚੱਕ ਪਿੱਪਲੀ ਤੋਂ ਆਰੰਭ ਹੋ ਕੇ ਪਿੰਡ ਮਿਆਣੀ, ਮਿਰਜਾਪੁਰ, ਗੁਦਾਈਪੁਰ ਤੋਂ ਹੁੰਦੀ ਹੋਈ ਵਾਪਸ ਚੱਕ ਪਿੱਪਲੀ ਵਿਖੇ ਸਮਾਪਤ ਹੋਈ ਹੈ, ਜਿਸ ਦੌਰਾਨ ਨੌਜਵਨਾਂ ਨੂੰ ਨਸ਼ੇ ਵਿਰੁੱਧ ਲਾਮਬੰਧ ਕੀਤਾ ਗਿਆ| ਇਸ ਮੌਕੇ ਜੇ. ਈ. ਆਰੀਅਨ, ਸੈਕਟਰੀ ਸੰਦੀਪ ਸ਼ਰਮਾ, ਸੈਕਟਰੀ ਬਲਵਿੰਦਰ ਸਿੰਘ, ਸਰਪੰਚ ਸੋਨਾ ਸਿੰਘ, ਸੰਦੀਪ ਸਿੰਘ ਪਿੱਪਲੀ, ਪਰਮਜੀਤ ਸਿੰਘ, ਸਾ. ਸਰਪੰਚ ਦਲੀਪ ਸਿੰਘ, ਸੁੱਖਾ ਪੰਚ, ਬਲਵਿੰਦਰ ਸਿੰਘ ਪੰਚ, ਸੁੱਖਾ ਮਿਆਣੀ, ਬਿੰਦੂ, ਅਜ਼ਾਦ ਸਿੰਘ, ਗਗਨ, ਸ਼ਿੰਦਰ ਸਿੰਘ, ਸੰਦੀਪ ਸਿੰਘ, ਜਾਗਰ ਸਿੰਘ, ਬੂਟਾ ਮਸੀਹ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅੰਸ਼ਰਾਜ ਸਿੰਘ ਸਮੇਤ ਹੋਰ ਨੌਜਵਾਨ ਹਾਜ਼ਰ ਸਨ|