28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਰਮਨ ਅਰੋੜਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਅੱਜ

Ad Position 21
No active advertisement
ਅਜੀਤ ਡੈਸਕ 20-09-2025
• ਰਿਕਾਰਡ ਪੇਸ਼ ਨਾ ਹੋਣ ਕਰਕੇ ਬਹਿਸ ਵੀ ਰਹੀ ਅਧੂਰੀ
ਜਲੰਧਰ, 19 ਸਤੰਬਰ (ਚੰਦੀਪ ਭੱਲਾ)-ਜਬਰਨ ਵਸੂਲੀ ਦੇ ਮਾਮਲੇ 'ਚ ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤੇ ਗਏ ਕੇਸ 'ਚ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਜੋ ਕਿ ਇਸ ਸਮੇਂ ਜੁਡੀਸ਼ੀਅਲ ਹਿਰਾਸਤ 'ਚ ਹੈ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਅੱਜ 20 ਸਤੰਬਰ ਨੂੰ ਜੇ.ਐਮ.ਆਈ.ਸੀ ਰਾਮ ਪਾਲ ਦੀ ਅਦਾਲਤ 'ਚ ਹੋਵੇਗੀ | ਅੱਜ ਰਿਕਾਰਡ ਪੇਸ਼ ਨਾ ਕੀਤੇ ਜਾਣ ਕਰਕੇ ਪੂਰੀ ਬਹਿਸ ਵੀ ਨਹੀਂ ਹੋ ਸਕੀ ਜੋ ਕਿ ਹੁਣ 20 ਸਤੰਬਰ ਸਨਿਚਰਵਾਰ ਨੂੰ ਹੋਵੇਗੀ | ਇਸ ਕੇਸ 'ਚ ਇੱਕ ਰਮੇਸ਼ ਨਾਂਅ ਦੇ ਠੇਕੇਦਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਰਮਨ ਅਰੋੜਾ ਨੂੰ ਮਹੀਨਾ ਦਿੰਦਾ ਸੀ ਤੇ ਜੇਕਰ ਉਹ ਪੈਸੇ ਨਹੀਂ ਦਿੰਦਾ ਸੀ ਤੇ ਵਿਧਾਇਕ ਵੱਲੋਂ ਉਸ ਨੂੰ ਧਮਕਾਇਆ ਜਾਂਦਾ ਸੀ |
ਇਸ ਤੋਂ ਇੱਕ ਹੋਰ ਵਿਅਕਤੀ ਰਜਿੰਦਰ ਕੁਮਾਰ ਜੋ ਕਿ ਲਾਟਰੀ ਦਾ ਕੰਮ ਕਰਦਾ ਸੀ ਵੱਲੋਂ ਵੀ ਰਮਨ ਅਰੋੜਾ ਖ਼ਿਲਾਫ਼ ਪੈਸੇ ਵਸੂਲਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ | ਰਮਨ ਅਰੋੜਾ ਵੱਲੋਂ ਉਨ੍ਹਾਂ ਦੇ ਵਕੀਲ ਦਰਸ਼ਨ ਸਿੰਘ ਦਿਆਲ ਅਤੇ ਨਵੀਨ ਚੱਢਾ ਅਦਾਲਤ 'ਚ ਪੇਸ਼ ਹੋ ਰਹੇ ਹਨ ਤੇ ਇਸ ਕੇਸ 'ਚ ਰਮਨ ਅਰੋੜਾ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਧਾਰਾ 480, 308 (2), 308 (6), 351, 308 (5), 308 (7) ਤੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਕਮਲੇਸ਼ ਕੁਮਾਰੀ ਨੇ ਏ.ਆਰ.ਟੀ.ਓ. ਦਾ ਅਹੁਦਾ ਸੰਭਾਲਿਆ ਕਿਹਾ, ਤੇਜ਼ੀ ਨਾਲ ਕਰਵਾਏ ਜਾਣਗੇ ਲੋਕਾਂ ਦੇ ਕੰਮ ਅਗਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਤਰਾ 21 ਨਵੰਬਰ ਨੂੰ ਪਹੁੰਚੇਗੀ ਜਲੰਧਰ-ਡਾ. ਹਿਮਾਂਸ਼ੂ ਅਗਰਵਾਲ
Ad Position 24