‘ ਮਾਵਾਂ ਧੀਆਂ ਦਾ ਸਤਿਕਾਰ ਤੇ ਬਜ਼ੁਰਗਾਂ ਦਾ ਪਿਆਰ’ ਦੁਬਾਰਾ ਬਣਾਏਗਾ ‘ਆਪ ਦੀ ਸਰਕਾਰ’-ਜੀਤਾ ਜਲਾਲਪੁਰ
ਲੋਹੀਆਂ ਖਾਸ, 27 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਅੰਦਰ ਨਵੀਂ ਸਕੀਮ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਬਜ਼ੁਰਗਾਂ ਵਲੋਂ ਮਿਲ ਰਿਹਾ ਪਿਆਰ’ ਹੀ ਪੰਜਾਬ ’ਚ ‘ਆਪ’ ਦੀ ਦੁਬਾਰਾ ਸਰਕਾਰ ਬਣਾਏਗਾ। ਇਹ ਪ੍ਰਗਟਾਵਾ ਸ਼ਾਹਕੋਟ ਤੋਂ ‘ਆਪ’ ਦੇ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਦੇ ਭਰਾਤਾ ਰਣਜੀਤ ਸਿੰਘ ਜੀਤਾ ਜਲਾਲਪੁਰ ਨੇ ਲੋਹੀਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ‘ਦੋ ਦਿਨਾਂ ਯਾਤਰਾ’ ਰਵਾਨਾ ਕਰਨ ਮੌਕੇ ਲੋਹੀਆਂ ਵਿਖੇ ਪ੍ਰਗਟ ਕੀਤੇ| ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਨੇ ਦੱਸਿਆ ਕਿ ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਈ ਹੈ| ਇਸ ਮੌਕੇ ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਆਗੂ ਰਣਜੀਤ ਸਿੰਘ ਕੰਗ , ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਯੋਗ ਅਚਾਰੀਆ ਮਾ.