27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮੱਧ ਪੂਰਬ ’ਚ ਜੰਗ ਅਤੇ ਤੇਲ ਕੀਮਤਾਂ ’ਚ ਵਾਧੇ ਕਾਰਨ ਭੁੱਖਮਰੀ ਹੋਰ ਗੰਭੀਰ ਹੋਵੇਗੀ-ਸੰਯੁਕਤ ਰਾਸ਼ਟਰ

ਕਾਹਿਰਾ, 27 ਨਵੰਬਰ (ਏ.ਪੀ.)-ਸੰਯੁਕਤ ਰਾਸ਼ਟਰ ਦੀਆਂ ਖੁਰਾਕ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 6 ਮਹੀਨਿਆਂ ’ਚ 16 ਦੇਸ਼ਾਂ ਵਿਚ ਭੁੱਖਮਰੀ ਦੇ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ। ਇੰਨ੍ਹਾਂ ਵਿਚ ਜੰਗ ਨਾਲ ਜੂਝ ਰਹੇ ਸੂਡਾਨ ਅਤੇ ਯਮਨ ਸਮੇਤ 5 ਅਜਿਹੇ ਦੇਸ਼ ਸ਼ਾਮਿਲ...

Ad Position 21
No active advertisement
ਅਜੀਤ ਡੈਸਕ 28-11-2026

ਕਾਹਿਰਾ, 27 ਨਵੰਬਰ (ਏ.ਪੀ.)-ਸੰਯੁਕਤ ਰਾਸ਼ਟਰ ਦੀਆਂ ਖੁਰਾਕ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ 6 ਮਹੀਨਿਆਂ ’ਚ 16 ਦੇਸ਼ਾਂ ਵਿਚ ਭੁੱਖਮਰੀ ਦੇ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ। ਇੰਨ੍ਹਾਂ ਵਿਚ ਜੰਗ ਨਾਲ ਜੂਝ ਰਹੇ ਸੂਡਾਨ ਅਤੇ ਯਮਨ ਸਮੇਤ 5 ਅਜਿਹੇ ਦੇਸ਼ ਸ਼ਾਮਿਲ ਹਨ ਜਿਨ੍ਹਾਂ ਨੂੰ ਸਭ ਤੋਂ ਵੱਧ ਖ਼ਤਰਾ ਹੈ। ਏਜੰਸੀਆਂ ਨੇ ਇਸ ਲਈ ਟਕਰਾਅ, ਮੱਧ ਪੂਰਬ ਵਿਚ ਜੰਗ ਕਾਰਨ ਤੇਲ ਦੀਆਂ ਅਸਮਾਨ ਨੂੰ ਛੂਹ ਰਹੀਆਂ ਕੀਮਤਾਂ ਅਤੇ ਸਹਾਇਤਾ ਰਾਸ਼ੀ ਵਿਚ ਕੀਤੀ ਗਈ ਭਾਰੀ ਕਟੌਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

’ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ’ (ਐਫ. ਏ. ਕਿਯੂ) ਅਤੇ ‘ਵਰਲਡ ਫੂਡ ਪ੍ਰੋਗਰਾਮ’ (ਡਬਲਯੂ. ਐਫ. ਪੀ.) ਦੀ ‘ਹੰਗਰ ਹੌਟਸਪੌਟਸ’ (ਭੁੱਖਮਰੀ ਦੇ ਗੰਭੀਰ ਕੇਂਦਰਾਂ ਬਾਰੇ) ਰਿਪੋਰਟ ਵਿਚ ਦਸੰਬਰ ਤੋਂ ਮਈ 2026 ਤੱਕ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ।ਇਸ ਰਿਪੋਰਟ ਵਿਚ ਸੂਡਾਨ, ਯਮਨ, ਦੱਖਣੀ ਸੂਡਾਨ, ਸੋਮਾਲੀਆ ਅਤੇ ਉੱਤਰੀ ਨਾਈਜੀਰੀਆ ਨੂੰ ਚਿੰਤਾ ਦੇ ਸਭ ਤੋਂ ਉੱਚੇ ਪੱਧਰ ‘ਤੇ ਰੱਖਿਆ ਗਿਆ ਹੈ। ਇਹ 5 ਦੇਸ਼ 2022 ਤੋਂ ਲਗਾਤਾਰ ਇਸ ਸੂਚੀ ਵਿਚ ਸ਼ਾਮਿਲ ਰਹੇ ਹਨ। ਗ਼ਾਜ਼ਾ ਵਿਚ ਅਕਤੂਬਰ 2025 ਦੀ ਜੰਗਬੰਦੀ ਤੋਂ ਬਾਅਦ ਫਲਸਤੀਨੀ ਖੇਤਰਾਂ ਨੂੰ ਚਿੰਤਾ ਦੇ ਪੱਧਰ ਵਿਚ ਇੱਕ ਦਰਜਾ ਹੇਠਾਂ ਰੱਖਿਆ ਗਿਆ ਹੈ।

ਹਾਲਾਂਕਿ, ਗ਼ਾਜ਼ਾ ਦੀ 67 ਫੀਸਦੀ ਆਬਾਦੀ ਅਜੇ ਵੀ ਸੰਕਟ-ਪੱਧਰ ਜਾਂ ਇਸ ਤੋਂ ਵੀ ਭੈੜੀ ਭੁੱਖਮਰੀ ਦਾ ਸਾਹਮਣਾ ਕਰ ਰਹੀ ਹੈ। ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਹਾਲਾਤ ਵਿਚ ਆਇਆ ਇਹ ਸੁਧਾਰ ਬਹੁਤ ਨਾਜ਼ੁਕ ਹੈ। ਰਿਪੋਰਟ ਅਨੁਸਾਰ ਸੂਡਾਨ ਦੇ ਉੱਤਰੀ ਦਾਰਫੁਰ ਅਤੇ ਦੱਖਣੀ ਕੋਰਡੋਫਾਨ ਦੇ 13 ਇਲਾਕਿਆਂ ਵਿਚ ਜਨਵਰੀ ਤੱਕ ਕਾਲ ਪੈਣ ਦਾ ਖ਼ਤਰਾ ਬਣਿਆ ਰਹਿਣ ਦੀ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਫ਼ਿਲਮ ਰਮਾਇਣ ਖ਼ਿਲਾਫ਼ ਪਟੀਸ਼ਨ ’ਤੇ ਫੌਰੀ ਸੁਣਵਾਈ ਤੋਂ ਇਨਕਾਰ ਅਗਲੀ ਖ਼ਬਰ ਸ਼ੇਖ ਹਸੀਨਾ ਬੰਗਲਾਦੇਸ਼-ਭਾਰਤ ਸੰਬੰਧਾਂ ਵਿਚ ਕੰਡਾ ਬਣ ਗਈ ਹੈ-ਹਮਾਯੂੰ ਕਬੀਰ
Ad Position 24