27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕ੍ਰੋਗਰ ’ਚ ਛਾਂਟੀਆਂ ਸ਼ੁਰੂ, ਤਿੰਨ ਹਜ਼ਾਰ ਦਫ਼ਤਰੀ ਨੌਕਰੀਆਂ ਘਟਾਉਣ ਦੀ ਯੋਜਨਾ

ਨਿਊਯਾਰਕ, 27 ਨਵੰਬਰ (ਪੀ.ਟੀ.ਆਈ.)-ਅਮਰੀਕਾ ਦੀ ਵੱਡੀ ਸੁਪਰਮਾਰਕੀਟ ਕੰਪਨੀ ਕ੍ਰੋਗਰ ਨੇ ਅਗਲੇ ਤਿੰਨ ਸਾਲਾਂ ’ਚ ਕਰੀਬ ਤਿੰਨ ਹਜ਼ਾਰ ਦਫ਼ਤਰੀ ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ’ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਪ੍ਰਭਾਵਿਤ ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਭੇਜੇ ਜਾ ਰਹੇ ...

Ad Position 21
No active advertisement
ਅਜੀਤ ਡੈਸਕ 28-11-2026

ਨਿਊਯਾਰਕ, 27 ਨਵੰਬਰ (ਪੀ.ਟੀ.ਆਈ.)-ਅਮਰੀਕਾ ਦੀ ਵੱਡੀ ਸੁਪਰਮਾਰਕੀਟ ਕੰਪਨੀ ਕ੍ਰੋਗਰ ਨੇ ਅਗਲੇ ਤਿੰਨ ਸਾਲਾਂ ’ਚ ਕਰੀਬ ਤਿੰਨ ਹਜ਼ਾਰ ਦਫ਼ਤਰੀ ਨੌਕਰੀਆਂ ਖ਼ਤਮ ਕਰਨ ਦੀ ਯੋਜਨਾ ’ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਪ੍ਰਭਾਵਿਤ ਕਰਮਚਾਰੀਆਂ ਨੂੰ ਛਾਂਟੀ ਦੇ ਨੋਟਿਸ ਭੇਜੇ ਜਾ ਰਹੇ ਹਨ। ਇਸੇ ਦੌਰਾਨ ਕੰਪਨੀ ਵਲੋਂ ਵਿਦੇਸ਼ੀ ਕਾਮਿਆਂ ਲਈ ਐੱਚ-1ਬੀ ਤੇ ਗ੍ਰੀਨ ਕਾਰਡ ਨਾਲ ਜੁੜੀਆਂ ਅਰਜ਼ੀਆਂ ਜਾਰੀ ਰੱਖਣ ’ਤੇ ਵੀ ਸਵਾਲ ਉੱਠੇ ਹਨ। ਸਿਨਸਿਨਾਟੀ ਆਧਾਰਿਤ ਕੰਪਨੀ ਦੀ ਇਸ ਯੋਜਨਾ ਨਾਲ ਅਮਰੀਕਾ ਵਿਚ ਉਸ ਦੇ ਦਫ਼ਤਰੀ ਕਰਮਚਾਰੀਆਂ ਦੀ ਗਿਣਤੀ ਲਗਭਗ 8,200 ਤੋਂ ਘਟ ਕੇ 5,200 ਰਹਿ ਜਾਵੇਗੀ।

ਇਹ ਕਰੀਬ 37 ਫ਼ੀਸਦੀ ਕਟੌਤੀ ਬਣਦੀ ਹੈ। ਸਟੋਰਾਂ ਅਤੇ ਗੋਦਾਮਾਂ ਵਿਚ ਕੰਮ ਕਰਦੇ ਕਰਮਚਾਰੀ ਇਨ੍ਹਾਂ ਛਾਂਟੀਆਂ ਦੇ ਘੇਰੇ ਵਿਚ ਨਹੀਂ ਹਨ। ਕੰਪਨੀ ਨੇ ਹਾਲੇ ਇਹ ਨਹੀਂ ਦੱਸਿਆ ਕਿ ਹੁਣ ਤੱਕ ਕਿੰਨੇ ਲੋਕਾਂ ਨੂੰ ਨੋਟਿਸ ਮਿਲੇ ਹਨ ਅਤੇ ਕਿਹੜੇ ਵਿਭਾਗਾਂ ਵਿਚ ਸਭ ਤੋਂ ਵੱਧ ਅਸਾਮੀਆਂ ਘਟਾਈਆਂ ਜਾ ਰਹੀਆਂ ਹਨ। ਕ੍ਰੋਗਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੈਗ ਫੋਰਨ ਨੇ ਅਕਤੂਬਰ ਵਿਚ ਇਸ ਯੋਜਨਾ ਦਾ ਐਲਾਨ ਕੀਤਾ ਸੀ। 

Ad Position 22
No active advertisement
ਪਿਛਲੀ ਖ਼ਬਰ ਤਿੰਨ ਸਾਲਾਂ ਬਾਅਦ ਰੋਹਿਤ ਸ਼ਰਮਾ ਮੁੜ ਬਣੇ ਮੁੰਬਈ ਇੰਡੀਅਨਜ਼ ਦੇ ਕਪਤਾਨ ਅਗਲੀ ਖ਼ਬਰ 24 ਲੱਖ ਡਾਲਰ ਤੋਂ ਵੱਧ ਦੀ ਠੱਗੀ ਦੇ ਮਾਮਲੇ ’ਚ ਭਾਰਤੀ ਵਿਅਕਤੀ ਗ੍ਰਿਫ਼ਤਾਰ
Ad Position 24