27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਰੂਸੀ ਫ਼ੌਜ ’ਚ ਧੱਕੇ ਨਾਲ ਭਰਤੀ ਕੀਤੇ ਜਾਣ ਤੋਂ ਬਾਅਦ ਯੂਕਰੇਨ ਪਹੁੰਚਿਆ ਪੰਜਾਬੀ ਨੌਜਵਾਨ

ਮਲਸੀਆਂ, 27 ਨਵੰਬਰ (ਸੁਖਦੀਪ ਸਿੰਘ)-ਡਰਾਈਵਰ ਦੇ ਤੌਰ ‘ਤੇ ਰੂਸ ਗਏ ਜਲੰਧਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ ਧੱਕੇ ਨਾਲ ਰਸ਼ੀਅਨ ਆਰਮੀ ’ਚ ਭਰਤੀ ਕਰ ਲਿਆ। ਜਲੰਧਰ ਦਾ ਰਹਿਣ ਵਾਲਾ ਇਹ ਨੌਜਵਾਨ ਜੰਗਲਾਂ ਵਿਚ ਭਟਕਦਾ-ਭਟਕਦਾ ਯੂਕਰੇਨ ਦੀ ਹੱਦ ਪਾਰ ਕਰਕੇ ਲਾਪਤਾ ਹੋ ਗਿਆ ਹੈ।

Ad Position 21
No active advertisement
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਦਦ ਲਈ ਬੇਨਤੀ ਪੱਤਰ ਸੌਂਪਦਾ ਗੁਰਪ੍ਰੀਤ ਸਿੰਘ ਦਾ ਪਰਿਵਾਰ। ਤਸਵੀਰ-ਸੁਖਦੀਪ ਸਿੰਘ 28-11-2026
ਮਲਸੀਆਂ, 27 ਨਵੰਬਰ (ਸੁਖਦੀਪ ਸਿੰਘ)-ਡਰਾਈਵਰ ਦੇ ਤੌਰ ‘ਤੇ ਰੂਸ ਗਏ ਜਲੰਧਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਕੁੱਟਮਾਰ ਕਰਨ ਤੋਂ ਬਾਅਦ ਧੱਕੇ ਨਾਲ ਰਸ਼ੀਅਨ ਆਰਮੀ ’ਚ ਭਰਤੀ ਕਰ ਲਿਆ। ਜਲੰਧਰ ਦਾ ਰਹਿਣ ਵਾਲਾ ਇਹ ਨੌਜਵਾਨ ਜੰਗਲਾਂ ਵਿਚ ਭਟਕਦਾ-ਭਟਕਦਾ ਯੂਕਰੇਨ ਦੀ ਹੱਦ ਪਾਰ ਕਰਕੇ ਲਾਪਤਾ ਹੋ ਗਿਆ ਹੈ। ਪੀੜਤ ਨੌਜਵਾਨ ਗੁਰਪ੍ਰੀਤ ਸਿੰਘ ਦੇ ਮਾਪੇ ਅੱਜ ਆਪਣੇ ਪੁੱਤ ਦਾ ਥੁਹ ਟਿਕਾਣਾ ਪਤਾ ਕਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਮਦਦ ਵਾਸਤੇ ਪਹੁੰਚੇ। ਸੰਤ ਸੀਚੇਵਾਲ ਨੇ ਤੁਰੰਤ ਕਾਰਵਾਈ ਕਰਦਿਆਂ ਕੇਂਦਰੀ ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਫੌਰੀ ਦਖ਼ਲ ਦੇਣ ਦੀ ਮੰਗ ਕੀਤੀ। ਸੰਤ ਸੀਚੇਵਾਲ ਨੇ ਪੀੜਤ ਨੌਜਵਾਨ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਤੱਕ ਪਹੁੰਚ ਕਰਕੇ ਗੁਰਪ੍ਰੀਤ ਸਿੰਘ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਸੰਜੀਦਗੀ ਨਾਲ ਯਤਨ ਕਰਨਗੇ। ਗੁਰਪ੍ਰੀਤ ਸਿੰਘ ਦੀ ਭੈਣ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਅਗਸਤ-2026 ਦੌਰਾਨ ਡਰਾਈਵਿੰਗ ਦਾ ਕੰਮ ਕਰਨ ਤੇ ਚੰਗੇ ਭਵਿੱਖ ਦੀ ਆਸ ਵਿੱਚ ਰੂਸ ਗਿਆ ਸੀ, ਪਰ ਉੱਥੇ ਪਹੁੰਚਦਿਆਂ ਹੀ ਉਸ ਦੇ ਪੁਰਾਣੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਕਥਿਤ ਤੌਰ ’ਤੇ ਖੋਹ ਲਏ ਗਏ ਅਤੇ ਉਸ ਨੂੰ ਰੂਸ ਦਾ ਨਵਾਂ ਪਾਸਪੋਰਟ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ, ਜਿਸ ਕਾਰਨ ਪਰਿਵਾਰ ਨਾਲ ਉਸ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ। ਕਈ ਹਫ਼ਤਿਆਂ ਤੱਕ ਆਪਣੇ ਪੁੱਤਰ ਦੀ ਕੋਈ ਖ਼ਬਰ ਨਾ ਮਿਲਣ ਕਾਰਨ ਪਰਿਵਾਰ ਬੇਹੱਦ ਪ੍ਰੇਸ਼ਾਨ ਰਿਹਾ। ਇਸੇ ਦੌਰਾਨ 11 ਅਕਤੂਬਰ ਨੂੰ ਅਚਾਨਕ ਗੁਰਪ੍ਰੀਤ ਸਿੰਘ ਦੀ ਪਰਿਵਾਰ ਨਾਲ ਫ਼ੋਨ ’ਤੇ ਗੱਲ ਹੋਈ। ਉਸ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਜ਼ਬਰਦਸਤੀ ਰੂਸੀ ਫ਼ੌਜ ਵਿਚ ਭਰਤੀ ਕਰ ਲਿਆ ਗਿਆ ਹੈ। ਪਰਿਵਾਰ ਅਨੁਸਾਰ ਇਸ ਤੋਂ ਬਾਅਦ ਗੁਰਪ੍ਰੀਤ ਕਿਸੇ ਤਰ੍ਹਾਂ ਰੂਸੀ ਫ਼ੌਜ ਦੇ ਕਬਜ਼ੇ ਵਾਲੇ ਖੇਤਰ ਵਿਚੋਂ ਨਿਕਲ ਕੇ ਯੂਕਰੇਨ ਪਹੁੰਚਣ ਵਿਚ ਸਫ਼ਲ ਹੋ ਗਿਆ, ਪਰ ਉਥੇ ਪਹੁੰਚਣ ਤੋਂ ਬਾਅਦ ਉਸ ਦਾ ਦੁਬਾਰਾ ਸੰਪਰਕ ਟੁੱਟ ਗਿਆ। ਪਰਿਵਾਰ ਨੂੰ ਬਾਅਦ ਵਿਚ ਸੋਸ਼ਲ ਮੀਡੀਆ ਰਾਹੀਂ ਉਸ ਦੀ ਇਕ ਵੀਡੀਓ ਮਿਲੀ, ਜਿਸ ਵਿਚ ਉਹ ਇਕ ਯੂਟਿਊਬਰ ਨਾਲ ਪੌਡਕਾਸਟ ਦੌਰਾਨ ਆਪਣੀ ਹੱਡਬੀਤੀ ਬਿਆਨ ਕਰਦਾ ਦਿਖਾਈ ਦਿੱਤਾ। ਇਸ ਵੀਡੀਓ ਵਿਚ ਗੁਰਪ੍ਰੀਤ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੀ ਜਾਨ ਬਚਾਉਣ ਲਈ ਤਿੰਨ-ਚਾਰ ਦਿਨ ਜੰਗਲਾਂ ਵਿਚ ਭੁੱਖੇ-ਪਿਆਸੇ ਭਟਕਦਿਆਂ ਗੁਜ਼ਾਰੇ ਤੇ ਬੇਹੱਦ ਮੁਸ਼ਕਿਲ ਹਾਲਾਤ ਵਿਚ ਯੂਕਰੇਨ ਪਹੁੰਚਿਆ। ਗੁਰਪ੍ਰੀਤ ਸਿੰਘ ਦੇ ਪਰਿਵਾਰ ਵਿਚ ਪਤਨੀ, ਦੋ ਛੋਟੇ ਬੱਚੇ ਹਨ ਤੇ ਚਾਰ ਭੈਣਾਂ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਾਹਕੋਟ ਥਾਣੇ ਦੇ ਨਵੇਂ ਮੁੱਖ ਮੁਨਸ਼ੀ ਵਜੋਂ ਸੁਖਦੇਵ ਸਿੰਘ ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਸ਼ਾਹਕੋਟ ’ਚ 5ਵੇਂ ਸ੍ਰੀ ਸ਼ਿਆਮ ਮਹਾਂਉਤਸਵ ਸੰਬੰਧੀ ਸਜਾਈ ਵਿਸ਼ਾਲ ‘ਨਿਸ਼ਾਨ ਯਾਤਰਾ’
Ad Position 24