ਨਵੀਂ ਦਿੱਲੀ, 26 ਅਗਸਤ (ਜਗਤਾਰ ਸਿੰਘ)-ਭਾਰਤੀ ਚੋਣ ਕਮਿਸ਼ਨ ਨੇ 2029 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ‘ਜੈੱਨ ਜ਼ੀ’ ਅਤੇ ‘ਜੈੱਨ ਅਲਫਾ’ ਤੱਕ ਪਹੁੰਚ ਬਣਾਉਣ ਲਈ ਨਵੇਂ ਸਿਰੇ ਤੋਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਨਵੀਂ ਯੋਜਨਾ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਦੇ ਨੌਜਵਾਨਾਂ ਅਤੇ ਸਕੂਲੀ ਬੱਚਿਆਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਹੈ, ਤਾਂ ਕਿ ਭਵਿੱਖ ’ਚ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਮੁਹਿੰਮ ਦੀ ਅਗਵਾਈ ਕਰ ਸਕਣ। ਕਮਿਸ਼ਨ ਇਸ ਨਵੀਂ ਪੀੜ੍ਹੀ ਨੂੰ ਭਵਿੱਖ ਦੇ ਜਾਗਰੂਕ ਵੋਟਰਾਂ ਵਜੋਂ ਤਿਆਰ ਕਰਨਾ ਚਾਹੁੰਦਾ ਹੈ, ਜੋ ਚੋਣ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ। ਇਹ ਮੁਹਿੰਮ ਦੇਸ਼ ਦੇ 4,123 ਵਿਧਾਨ ਸਭਾ ਹਲਕਿਆਂ ’ਚ ਚਲਾਈ ਜਾਵੇਗੀ, ਜਿਸ ਵਿਚ 15 ਲੱਖ ਸਕੂਲਾਂ (ਜਮਾਤ 9 ਤੋਂ 12), 70,000 ਕਾਲਜਾਂ ਅਤੇ 1,400 ਯੂਨੀਵਰਸਿਟੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਚੋਣ ਕਮਿਸ਼ਨ 50 ਹਜ਼ਾਰ ਚੋਣ ਸਾਖਰਤਾ ਕਲੱਬ (ਈ.ਐੱਲ.ਸੀ.) ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ ਅਤੇ ਹਰ ਵਿਧਾਨ ਸਭਾ ਸੀਟ ਵਿਚ ਅਜਿਹੇ 10 ਕਲੱਬ ਬਣਾਏ ਜਾਣਗੇ। ਡਿਜੀਟਲ ਪਲੇਟਫ਼ਾਰਮਾਂ ਦੀ ਵੱਧ ਰਹੀ ਵਰਤੋਂ ਨੂੰ ਵੇਖਦਿਆਂ ਇਨ੍ਹਾਂ ਕਲੱਬਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਆਧੁਨਿਕ ਰੂਪ ਦਿੱਤਾ ਜਾਵੇਗਾ। ਨਵੀਂ ਮੁਹਿੰਮ ਜ਼ਰੀਏ ਨੌਜਵਾਨ ਵੋਟਰਾਂ ਨੂੰ ਸਿਰਫ਼ ਵੋਟਰ ਦੇ ਤੌਰ ’ਤੇ ਜਾਗਰੂਕ ਕਰਨ ਦੀ ਬਜਾਏ ਉਨ੍ਹਾਂ ਨੂੰ ਚੋਣ ਸਾਖਰਤਾ ਅਤੇ ਲੋਕਤੰਤਰੀ ਭਾਗੀਦਾਰੀ ਲਈ ਮੁਹਿੰਮਾਂ ’ਚ ਲੀਡਰਸ਼ਿਪ ਭੂਮਿਕਾਵਾਂ ਲਈ ਤਿਆਰ ਕਰਨ ’ਤੇ ਜ਼ੋਰ ਦਿੱਤਾ ਜਾਏਗਾ।
‘ਜੈੱਨ ਜ਼ੀ’ ਅਤੇ ‘ਜੈੱਨ ਅਲਫਾ’ ਤੱਕ ਪਹੁੰਚ ਬਣਾਏਗਾ ਚੋਣ ਕਮਿਸ਼ਨ
ਨਵੀਂ ਦਿੱਲੀ, 26 ਅਗਸਤ (ਜਗਤਾਰ ਸਿੰਘ)-ਭਾਰਤੀ ਚੋਣ ਕਮਿਸ਼ਨ ਨੇ 2029 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ‘ਜੈੱਨ ਜ਼ੀ’ ਅਤੇ ‘ਜੈੱਨ ਅਲਫਾ’ ਤੱਕ ਪਹੁੰਚ ਬਣਾਉਣ ਲਈ ਨਵੇਂ ਸਿਰੇ ਤੋਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਨਵੀਂ ....
ਅਜੀਤ ਡੈਸਕ
27-08-2026