27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

35 ਰੁਪਏ ਕਿੱਲੋ ਰਿਆਇਤੀ ਦਰ ’ਤੇ ਦਿੱਲੀ ’ਚ ਪਿਆਜ਼ ਵੇਚੇਗੀ ਕੇਂਦਰ ਸਰਕਾਰ

ਨਵੀਂ ਦਿੱਲੀ, 26 ਅਗਸਤ (ਜਗਤਾਰ ਸਿੰਘ)-ਪਿਆਜ਼ ਦੀਆਂ ਦੇਸ਼ ਭਰ ਵਿਚ ਲਗਾਤਾਰ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਵੀਰਵਾਰ ਤੋਂ ਦਿੱਲੀ ਵਿਚ ਆਪਣੇ ....

Ad Position 21
No active advertisement
ਅਜੀਤ ਡੈਸਕ 27-08-2026

ਨਵੀਂ ਦਿੱਲੀ, 26 ਅਗਸਤ (ਜਗਤਾਰ ਸਿੰਘ)-ਪਿਆਜ਼ ਦੀਆਂ ਦੇਸ਼ ਭਰ ਵਿਚ ਲਗਾਤਾਰ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਵੀਰਵਾਰ ਤੋਂ ਦਿੱਲੀ ਵਿਚ ਆਪਣੇ ਬਫਰ ਸਟਾਕ ਵਿਚੋਂ 35 ਰੁਪਏ ਪ੍ਰਤੀ ਕਿੱਲੋ ਦੀ ਰਿਆਇਤੀ ਦਰ ’ਤੇ ਪਿਆਜ਼ ਵੇਚਣਾ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਇਹ ਪਹਿਲ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਦੇਸ਼ ਦੇ ਕਈ ਸ਼ਹਿਰਾਂ ਵਿਚ ਪਿਆਜ਼ ਦੀ ਖੁਦਰਾ ਕੀਮਤ 55 ਤੋਂ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਚੁੱਕੀ ਹੈ। ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਵੀਰਵਾਰ ਨੂੰ ਦਿੱਲੀ ਵਿਚ ਇਸ ਰਿਆਇਤੀ ਪਿਆਜ਼ ਦੀ ਵਿਕਰੀ ਦੀ ਸ਼ੁਰੂਆਤ ਕਰਨਗੇ।

ਇਹ ਜਾਣਕਾਰੀ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ। ਸਰਕਾਰ ਨੇ ਸਾਲ 2026 ਲਈ 1.21 ਲੱਖ ਟਨ ਪਿਆਜ਼ ਦਾ ‘ਬਫਰ ਸਟਾਕ’ ਤਿਆਰ ਕੀਤਾ ਹੈ, ਜਿਸ ਵਿਚੋਂ ਹੀ ਹੁਣ ਪਿਆਜ਼ ਬਾਜ਼ਾਰ ਵਿਚ ਉਤਾਰਿਆ ਜਾਏਗਾ। ਇਸ ਰਿਆਇਤੀ ਵਿਕਰੀ ਦੀ ਜ਼ਿੰਮੇਵਾਰੀ ਤਿੰਨ ਪ੍ਰਮੁੱਖ ਏਜੰਸੀਆਂ ਨਾਫੈਡ , ਐਨ.ਸੀ.ਸੀ.ਐੱਫ਼. ਅਤੇ ਕੇਂਦਰੀ ਭੰਡਾਰ ਨੂੰ ਸੌਂਪੀ ਗਈ ਹੈ। ਐਨ.ਸੀ.ਸੀ.ਐੱਫ਼. ਦੇ ਪ੍ਰਬੰਧਕੀ ਨਿਰਦੇਸ਼ਕ ਅਨੀਸ ਜੋਸਫ ਚੰਦਰਾ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਵਿਚ ਸ਼ੁਰੂਆਤ ਕਰਨ ਤੋਂ ਬਾਅਦ ਹਫ਼ਤੇ ਦੇ ਅੰਤ ਤੱਕ ਇਸ ਨੂੰ ਪੂਰੇ ਐਨ.ਸੀ.ਆਰ. ਖੇਤਰ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਐਨ.ਸੀ.ਸੀ.ਐਫ. ਜਿਸ ਕੋਲ ਪਿਆਜ਼ ਦਾ 62,000 ਟਨ ਦਾ ਬਫਰ ਸਟਾਕ ਮੌਜੂਦ ਹੈ, ‘ਕਾਂਦਾ ਐਕਸਪ੍ਰੈਸ’ ਰਾਹੀਂ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਤੋਂ 400 ਟਨ ਪਿਆਜ਼ ਭੇਜ ਰਿਹਾ ਹੈ ਅਤੇ ਇਸ ਦੇ ਵੀਰਵਾਰ ਨੂੰ ਦਿੱਲੀ ਪਹੁੰਚਣ ਦੀ ਆਸ ਹੈ। ਇਹ ਸਹਿਕਾਰੀ ਏਜੰਸੀ 100 ਕੇਂਦਰੀ ਭੰਡਾਰ ਸਟੋਰਾਂ ਰਾਹੀਂ ਪਿਆਜ਼ ਦੀ ਪ੍ਰਚੂਨ ਵਿਕਰੀ ਕਰੇਗੀ ਅਤੇ ਮਦਰ ਡੇਅਰੀ ਦੇ 300 ਆਊਟਲੈੱਟਾਂ ਰਾਹੀਂ ਵੀ ਵਿਕਰੀ ਲਈ ਗੱਲਬਾਤ ਕਰ ਰਹੀ ਹੈ।

ਇਸ ਤੋਂ ਇਲਾਵਾ ਮੋਬਾਈਲ ਵੈਨਾਂ ਵੀ ਤਾਇਨਾਤ ਕੀਤੀਆਂ ਜਾ ਰਹੀਆਂ ਹਨ, ਸ਼ੁਰੂਆਤ ਵਿਚ 15 ਵੈਨਾਂ ਹੋਣਗੀਆਂ, ਜਿਨ੍ਹਾਂ ਦੀ ਗਿਣਤੀ ਪਰਸੋਂ ਤੋਂ ਵਧਾ ਕੇ 40 ਕਰ ਦਿੱਤੀ ਜਾਵੇਗੀ। ਚੰਦਰਾ ਨੇ ਕਿਹਾ ਕਿ ਰੇਲ ਗੱਡੀਆਂ (ਰੇਕਾਂ) ਰਾਹੀਂ ਪਹੁੰਚਣ ਵਾਲੇ ਭੰਡਾਰ ਦੀ ਵਰਤੋਂ ਚੰਡੀਗੜ੍ਹ, ਲੁਧਿਆਣਾ, ਵਾਰਾਣਸੀ ਅਤੇ ਹੋਰ ਸ਼ਹਿਰਾਂ ਵਿਚ ਵਿਕਰੀ ਲਈ ਵੀ ਕੀਤੀ ਜਾਵੇਗੀ। ਨੈਫੇਡ ਜੋ ਪਿਆਜ਼ ਦਾ 55,000 ਟਨ ਤੋਂ ਘੱਟ ਦਾ ਬਫਰ ਸਟਾਕ ਬਣਾਈ ਰੱਖ ਰਿਹਾ ਹੈ, ਇਸੇ ਤਰ੍ਹਾਂ ਦਿੱਲੀ ਅਤੇ ਕੋਚੀ ਤੇ ਗੁਹਾਟੀ ਸਮੇਤ ਹੋਰ ਕੇਂਦਰਾਂ ਵਿਚ ਵੀ ਪਿਆਜ਼ ਵੇਚੇਗਾ। ਸਪਲਾਈ ਨੂੰ ਤੇਜ਼ੀ ਨਾਲ ਪਹੁੰਚਾਉਣ ਲਈ ਸਰਕਾਰ ਕੰਦਾ ਐਕਸਪ੍ਰੈੱਸ ਨਾਮਕ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਿਆਜ਼ ਦੀ ਵੱਡੀ ਖੇਪ ਰਾਜਧਾਨੀ ਤੱਕ ਪਹੁੰਚਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਨੇ ਰੱਖੜੀ ਦਾ ਤਿਉਹਾਰ ਕੀਤਾ ਮਹਿੰਗਾ ਅਗਲੀ ਖ਼ਬਰ ਸੁਕੇਸ਼ ਚੰਦਰਸ਼ੇਖਰ ਸੁਪਰੀਮ ਕੋਰਟ ਦੇ ਜੱਜ ਵਜੋਂ ਪਛਾਣ ਦੱਸਣ ਦੇ ਮਾਮਲੇ ’ਚ ਦੋਸ਼ੀ ਕਰਾਰ
Ad Position 24