27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਇਸਲਾਮਾਬਾਦ ਦੇ ਪਿਮਸ ਹਸਪਤਾਲ ’ਚ ਅੱਗ ਲੱਗਣ ਨਾਲ 15 ਨਵਜੰਮੇ ਬੱਚਿਆਂ ਦੀ ਮੌਤ

ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵਧੀਆ ਸਹੂਲਤਾਂ ਵਾਲੇ ਸਰਕਾਰੀ ਹਸਪਤਾਲ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ਦੇ ...

Ad Position 21
No active advertisement
ਅਜੀਤ ਡੈਸਕ 27-08-2026

ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵਧੀਆ ਸਹੂਲਤਾਂ ਵਾਲੇ ਸਰਕਾਰੀ ਹਸਪਤਾਲ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ਦੇ ਗਾਇਨੀਕੋਲੋਜੀ ਵਾਰਡ ’ਚ ਅੱਗ ਲੱਗਣ ਨਾਲ 15 ਨਵਜਨਮੇ ਬੱਚਿਆਂ ਦੀ ਮੌਤ ਹੋ ਗਈ। ਜਦਕਿ ਇਕ ਨਵਜਨਮੇ ਬੱਚੇ ਨੂੰ ਬਚਾਅ ਟੀਮ ਦੁਆਰਾ ਬਚਾਅ ਲਿਆ ਗਿਆ। ਪਿਮਸ ਦੀ ਬੁਲਾਰਾ ਡਾ. ਅਨੀਜ਼ਾ ਜਲੀਲ ਨੇ ਮੀਡੀਆ ਨੂੰ ਦੱਸਿਆ ਕਿ ਜਿਸ ਵਾਰਡ ’ਚ ਅੱਗ ਲੱਗੀ ਉਸ ਵਿਚ 15 ਬੱਚੇ ਸਨ। ਉਨ੍ਹਾਂ ਕਿਹਾ ਕਿ ਕੁਝ ਬੱਚਿਆਂ ਨੂੰ ਰਾਤ ਨੂੰ ਛੁੱਟੀ ਦੇ ਦਿੱਤੀ ਗਈ ਹੋ ਸਕਦੀ ਹੈ, ਇਸ ਲਈ ਇਸ ਸਮੇਂ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਘਟਨਾ ਦੇ ਕਾਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅੱਗ ਸ਼ਾਟ ਸਰਕਟ ਕਾਰਨ ਲੱਗੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਅੱਗ ਸਵੇਰੇ 7 ਵਜੇ ਦੇ ਕਰੀਬ ਲੱਗੀ, ਜੋ ਜਲਦੀ ਬੁਝਾ ਦਿੱਤੀ ਗਈ। ਇਸ ਦੌਰਾਨ ਬਚਾਅ ਅਧਿਕਾਰੀਆਂ ਦੇ ਅਨੁਸਾਰ ਹਸਪਤਾਲ ਦੀ ਨਰਸਰੀ ਦੇ ਅੰਦਰ ਏਅਰ ਕੰਡੀਸ਼ਨਰ ਕੰਪ੍ਰੈਸਰ ਫਟਣ ਤੋਂ ਬਾਅਦ ਅੱਗ ਲੱਗੀ। ਇਸ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਵਾਰਡ ’ਚ ਧੂੰਆਂ ਭਰ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੇ ਕਾਰਨਾਂ ਦੀ ਜਾਂਚ ਲਈ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਕ ਜਾਂਚ ਕਮੇਟੀ ਬਣਾਈ ਹੈ। ਪ੍ਰਸ਼ਾਸਨ ਅਨੁਸਾਰ ਕਮੇਟੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਏਗੀ ਅਤੇ ਉਸ ਹਾਲਾਤ ਦੀ ਵੀ ਜਾਂਚ ਕਰੇਗੀ ਜਿਨ੍ਹਾਂ ਵਿਚ ਇਹ ਘਟਨਾ ਵਾਪਰੀ। ਇਸ ਦੇ ਨਾਲ ਹੀ ਕਮੇਟੀ ਇਹ ਵੀ ਜਾਂਚ ਕਰੇਗੀ ਕਿ ਕੀ ਹਸਪਤਾਲ ਦੇ ਸੁਰੱਖਿਆ ਪ੍ਰਬੰਧ ’ਚ ਕੋਈ ਕੁਤਾਹੀ ਸੀ।

Ad Position 22
No active advertisement
ਪਿਛਲੀ ਖ਼ਬਰ ਸੁੱਚੀ ਪਿੰਡ ਮੁੱਖ ਮਾਰਗ ’ ਤੇ ਸਟ੍ਰੀਟ ਲਾਈਟਾਂ ਦੀ ਘਾਟ ਤੋਂ ਪ੍ਰੇਸ਼ਾਨ ਲੋਕ ਅਗਲੀ ਖ਼ਬਰ ਘਪਲਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ ਜਲੰਧਰ ਦਾ ਨਗਰ ਨਿਗਮ
Ad Position 24