27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਹਿੰਗਾਈ ਨੇ ਰੱਖੜੀ ਦਾ ਤਿਉਹਾਰ ਕੀਤਾ ਮਹਿੰਗਾ

ਵੀਰਪਾਲ ਸਿੰਘ ਬਠਿੰਡਾ, 26 ਅਗਸਤ-ਆਧੁਨਿਕ ਹੋ ਰਹੇ ਰੱਖੜੀ ਦੇ ਤਿਉਹਾਰ ਅਤੇ ਵਧ ਰਹੀ ਮਹਿੰਗਾਈ ਨਾਲ ਦੇਸ਼ ਦੇ ਆਮ ਨਾਗਰਿਕ ’ਤੇ ਆਰਥਿਕ ਬੋਝ ਵਧਣ ਲੱਗਾ ਹੈ, ਜਿਸ ਨਾਲ ਭੈਣ-ਭਰਾ ਦੇ ਵਿਸ਼ਵਾਸ ਦੇ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ...

Ad Position 21
No active advertisement
ਅਜੀਤ ਡੈਸਕ 27-08-2026

ਵੀਰਪਾਲ ਸਿੰਘ
ਬਠਿੰਡਾ, 26 ਅਗਸਤ-ਆਧੁਨਿਕ ਹੋ ਰਹੇ ਰੱਖੜੀ ਦੇ ਤਿਉਹਾਰ ਅਤੇ ਵਧ ਰਹੀ ਮਹਿੰਗਾਈ ਨਾਲ ਦੇਸ਼ ਦੇ ਆਮ ਨਾਗਰਿਕ ’ਤੇ ਆਰਥਿਕ ਬੋਝ ਵਧਣ ਲੱਗਾ ਹੈ, ਜਿਸ ਨਾਲ ਭੈਣ-ਭਰਾ ਦੇ ਵਿਸ਼ਵਾਸ ਦੇ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਉਣ ਦੇ ਚਾਅ ਨੂੰ ਮਹਿੰਗਾ ਕਰ ਦਿੱਤਾ। ਦੇਸ਼ ਭਰ ’ਚ ਰੱਖੜੀ ਦੇ ਤਿਉਹਾਰ ਦੇ ਸੀਜ਼ਨ ਦੇ ਦਿਨਾਂ ’ਚ 69 ਹਜ਼ਾਰ ਕਰੋੜ ਤੋਂ ਵੱਧ ਖ਼ਰਚਾ ਕੀਤੇ ਜਾਣ ਦਾ ਅਨੁਮਾਨ ਹੈ। ਇਸ ਵਿਚ ਦੇਸ਼ ਦੀਆਂ ਔਰਤਾਂ ਵਲੋਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਸਜਾਉਣ ਲਈ 24000 ਕਰੋੜ ਰੁਪਏ ਦੀ ਰੱਖੜੀ ਦੀ ਖ਼ਰੀਦਦਾਰੀ ਕਰਨ ਅਤੇ 5 ਹਜ਼ਾਰ ਕਰੋੜ ਤੋਂ ਵੱਧ ਮਠਿਆਈਆਂ ਅਤੇ ਸੁੱਕੇ ਮੇਵਿਆਂ, ਖਾਣ-ਪੀਣ ਲਈ ਰੈਸਟੋਰੈਂਟਾਂ ਦੇ ਬਿੱਲ ਚੁਕਾਉਣ ’ਤੇ ਖ਼ਰਚ ਕੀਤੇ ਜਾਣ ਦਾ ਅਨੁਮਾਨ ਹੈ।  ਰੱਖੜੀ ਦਾ ਤਿਉਹਾਰ ਮਨਾਉਣ ਮੌਕੇ ਭੈਣ ਨੂੰ ਸ਼ਗਨ ਦੇ ਰੂਪ ਵਿਚ ਦਿੱਤੀ ਜਾਣ ਵਾਲੀ ਨਕਦੀ ਦਾ ਰਿਵਾਜ ਘਟਣ ਲੱਗਾ ਹੈ। ਆਧੁਨਿਕ ਦੌਰ ਵਿਚ ਭਰਾਵਾਂ ਵਲੋਂ ਆਪਣੀਆਂ ਭੈਣਾਂ ਨੂੰ ਸ਼ਗਨ ਦੇ ਨਾਲ ਮਹਿੰਗੇ ਕੱਪੜੇ ਅਤੇ ਇਲੈਕਟ੍ਰੋਨਿਕ ਸਾਮਾਨ, ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਕਈ ਤਰ੍ਹਾਂ ਦੇ ਤੋਹਫ਼ੇ ਦਾ ਰਿਵਾਜ ਸ਼ੁਰੂ ਹੋ ਚੁੱਕਾ ਹੈ, ਜਿਸ ’ਤੇ ਦੇਸ਼ ਭਰ ਦੇ ਭਰਾਵਾਂ ਵਲੋਂ ਆਪਣੀਆਂ ਭੈਣਾਂ ਲਈ ਤੋਹਫ਼ੇ ਖ਼ਰੀਦਣ ਲਈ 35 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣ ਦਾ ਅਨੁਮਾਨ ਹੈ, ਜਿਸ ਤੋਂ ਵੱਧ ਪੈਸਾ ਕੱਪੜਿਆਂ ਅਤੇ ਸੋਨਾ ਤੇ ਚਾਂਦੀ ਦੇ ਗਹਿਣਿਆਂ ’ਤੇ ਖ਼ਰਚਿਆ ਜਾ ਰਿਹਾ ਹੈ। ਇਸ ਦੇ ਨਾਲ ਮੋਬਾਈਲ ਫ਼ੋਨ, ਘੜੀਆਂ ਅਤੇ ਨਕਲੀ ਗਹਿਣੇ ਅਤੇ ਪਰਸ ਦਾ ਬਾਜ਼ਾਰ ਵੀ ਗਰਮ ਚੱਲ ਰਿਹਾ ਹੈ।  ਰੱਖੜੀ ਦੇ ਤਿਉਹਾਰ ਦੇ ਪਹਿਲੇ ਹਫ਼ਤੇ ’ਚ ਦੇਸ਼ ਦੀਆਂ ਥੋਕ ਮਾਰਕੀਟਾਂ  ਵਿਚ ਖ਼ਰੀਦਦਾਰੀ ਕਰਨ ਲਈ ਲੋਕਾਂ ਦੀ ਭੀੜ-ਉਮੜ ਰਹੀ ਹੈ। ਇਸ ਨਾਲ ਭਾਰਤੀ ਲੋਕਾਂ ਵਲੋਂ ਆਨਲਾਈਨ ਖ਼ਰੀਦਦਾਰੀ ਕਰਨ ’ਚ ਵੀ ਕਾਫ਼ੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਆਨਲਾਈਨ ਖ਼ਰੀਦਦਾਰੀ ਦੇ ਅੰਕੜੇ ਵੀ ਕਰੋੜਾਂ ਰੁਪਏ ’ਚ ਪੁੱਜਣ ਦਾ ਅਨੁਮਾਨ ਹੈ। ਰੱਖੜੀ ਦੇ ਚਾਲੂ ਤਿਉਹਾਰ ’ਚ ਸਵਦੇਸ਼ੀ ਰੱਖੜੀ ਵਿਦੇਸ਼ੀ ਰੱਖੜੀ ’ਤੇ ਭਾਰੂ ਪੈ ਚੁੱਕੀ ਹੈ। ਭਾਰਤੀ ਬਾਜ਼ਾਰਾਂ ’ਚ ਚੀਨੀ ਰੱਖੜੀਆਂ ਦੀ ਚਮਕ ਧੁੰਦਲੀ ਪੈ ਚੁੱਕੀ ਹੈ।  ਰੱਖੜੀ ਦੀ ਕੁੱਲ ਖ਼ਰੀਦਦਾਰੀ ’ਚ 75 ਫ਼ੀਸਦੀ ਤੋਂ ਵੱਧ ਖ਼ਰੀਦਦਾਰੀ ਸਵਦੇਸ਼ੀ ਰੱਖੜੀ ਦੀ ਹੋ ਰਹੀ ਹੈ। ਸਵਦੇਸ਼ੀ ਰੱਖੜੀ ਦੇ ਖ਼ੂਬਸੂਰਤ ਡਿਜ਼ਾਈਨ ਤਿਆਰ ਕਰਕੇ ਭਾਰਤੀ ਮਰਦ ਕਾਰੀਗਰਾਂ ਦੇ ਨਾਲ ਔਰਤ ਕਾਰੀਗਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਭਾਰਤੀ ਔਰਤਾਂ ਦੀ ਰੱਖੜੀਆਂ ਤਿਆਰ ਕਰਨ ਦੀ ਕਲਾਕ੍ਰਿਤੀ ਨੇ ਵਿਦੇਸ਼ੀ ਰੱਖੜੀਆਂ ਦੀ ਮਾਰਕੀਟ ਫਿੱਕੀ ਕਰ ਦਿੱਤੀ ਹੈ। ਭਾਰਤ ਦੇ ਵੱਖ-ਵੱਖ ਖੇਤਰਾਂ ਜੈਪੁਰ, ਬਿਹਾਰ ਦੇ ਕਈ ਸ਼ਹਿਰਾਂ, ਨਾਗਪੁਰ, ਦਿੱਲੀ ਅਤੇ ਲੁਧਿਆਣਾ, ਕਲਕੱਤਾ ’ਚ ਤਿਆਰ ਕੀਤੀ ਸਵਦੇਸ਼ੀ ਰੱਖੜੀਆਂ ਦੀ ਮਾਰਕੀਟ ਵਿਚ ਮੰਗ ਲੰਘੇ ਵਰ੍ਹੇ ਰੱਖੜੀ ਦੇ ਤਿਉਹਾਰ ਦੇ ਮੁਕਾਬਲੇ 2 ਗੁਣਾ ਵਧ ਗਈ ਹੈ। ਸਵਦੇਸ਼ੀ ਰੱਖੜੀ ਦੀ ਹਰਮਨਪਿਆਰਤਾ ਵਿਦੇਸ਼ਾਂ ’ਚ ਵਸਦੇ ਭਾਰਤੀਆਂ ’ਚ ਵਧ ਚੁੱਕੀ ਹੈ, ਜਿਸ ਦਾ ਸਿਹਰਾ ਭਾਰਤੀ ਨਾਰੀ ਸਿਰ ਬੱਝਦਾ ਹੈ।

Ad Position 22
No active advertisement
ਪਿਛਲੀ ਖ਼ਬਰ ਧਮਕੀਆਂ ਤੇ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਹੋ ਕੇ ਪਿੰਡ ਸੁਭਾਨਾ ਵਾਸੀ ਵਿਅਕਤੀ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ 35 ਰੁਪਏ ਕਿੱਲੋ ਰਿਆਇਤੀ ਦਰ ’ਤੇ ਦਿੱਲੀ ’ਚ ਪਿਆਜ਼ ਵੇਚੇਗੀ ਕੇਂਦਰ ਸਰਕਾਰ
Ad Position 24