ਕੋਟਾ (ਰਾਜਸਥਾਨ), 26 ਅਗਸਤ (ਪੀ.ਟੀ.ਆਈ)-ਕੋਟਾ ’ਚ ਨੀਟ ਦੀ ਤਿਆਰੀ ਕਰ ਰਹੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ 20 ਸਾਲ ਦੀ ਇਕ ਵਿਦਿਆਰਥਣ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਿਕ ਖੁਸ਼ਬੂ ਪਟੇਲ ਦੂਜੀ ਵਾਰ ਮੈਡੀਕਲ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਕੋਟਾ ਦੇ ਕੁੰਹਾੜੀ ਥਾਣਾ ਖੇਤਰ ਅਧੀਨ ਲੈਂਡਮਾਰਕ ਸਿਟੀ ਸਥਿਤ ਆਪਣੇ ਅਪਾਰਟਮੈਂਟ ’ਚ ਮੰਗਲਵਾਰ ਰਾਤ ਉਸ ਵੇਲੇ ਮ੍ਰਿਤਕ ਮਿਲੀ, ਜਦੋਂ ਉਸ ਦੀ ਛੋਟੀ ਭੈਣ, ਜੋ ਖੁਦ ਵੀ ਕੋਟਾ ’ਚ ਕੋਚਿੰਗ ਲੈ ਰਹੀ ਹੈ, ਕਲਾਸਾਂ ਤੋਂ ਵਾਪਸ ਆਈ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਅਤੇ ਇਸ ਕਦਮ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਖੁਸ਼ਬੂ ਆਪਣੀ ਪਿਛਲੀ ਨੀਟ-ਯੂ.ਜੀ. ਪ੍ਰੀਖਿਆ ਵਿਚ 450 ਅੰਕ ਆਉਣ ਕਾਰਨ ਤਣਾਅ ਵਿਚ ਸੀ। ਪੁਲਿਸ ਅਨੁਸਾਰ ਉਸ ਦੀ ਭੈਣ ਖੁਸ਼ੀ ਪਟੇਲ ਜੇ.ਈ.ਈ. ਦੀ ਤਿਆਰੀ ਕਰ ਰਹੀ ਹੈ। ਪੁਲਿਸ ਨੇ ਖੁਸ਼ਬੂ ਦੇ ਦਾਦਾ ਦੇਸ਼ਰਾਜ ਪਟੇਲ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਸਾਲ ਜਨਵਰੀ ਤੋਂ ਹੁਣ ਤੱਕ ਕੋਟਾ ਵਿਚ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀ ਦੀ ਖੁਦਕੁਸ਼ੀ ਦਾ ਇਹ ਅੱਠਵਾਂ ਮਾਮਲਾ ਹੈ।
ਕੋਟਾ ’ਚ ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਵਲੋਂ ਖੁਦਕੁਸ਼ੀ
ਕੋਟਾ (ਰਾਜਸਥਾਨ), 26 ਅਗਸਤ (ਪੀ.ਟੀ.ਆਈ)-ਕੋਟਾ ’ਚ ਨੀਟ ਦੀ ਤਿਆਰੀ ਕਰ ਰਹੀ ਮੱਧ ਪ੍ਰਦੇਸ਼ ਦੀ ਰਹਿਣ ਵਾਲੀ 20 ਸਾਲ ਦੀ ਇਕ ਵਿਦਿਆਰਥਣ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਿਕ ...
ਅਜੀਤ ਡੈਸਕ
27-08-2026