27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਐਲਾਨੀ ਮੀਡੀਆ ਕੋਆਰਡੀਨੇਟਰਾਂ ਦੀ ਸੂਚੀ

ਨਵੀਂ ਦਿੱਲੀ, 26 ਅਗਸਤ (ਉਪਮਾ ਡਾਗਾ ਪਾਰਥ)- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਡੀਆ ਤੱਕ ਆਪਣੀ ਪਹੁੰਚ ਮਜ਼ਬੂਤ ਕਰਨ ਲਈ ਕਾਂਗਰਸ ਨੇ ਇਕ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਅਤੇ 4 ....

Ad Position 21
No active advertisement
ਅਜੀਤ ਡੈਸਕ 27-08-2026

ਨਵੀਂ ਦਿੱਲੀ, 26 ਅਗਸਤ (ਉਪਮਾ ਡਾਗਾ ਪਾਰਥ)- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਡੀਆ ਤੱਕ ਆਪਣੀ ਪਹੁੰਚ ਮਜ਼ਬੂਤ ਕਰਨ ਲਈ ਕਾਂਗਰਸ ਨੇ ਇਕ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਅਤੇ 4 ਕੋਆਰਡੀਨੇਟਰ ਨਿਯੁਕਤ ਕੀਤੇ ਹਨ, ਜੋ ਚੋਣ ਸੰਬੰਧੀ ਮੀਡੀਆ ਸਰਗਰਮੀਆਂ ’ਤੇ ਨਜ਼ਰ ਰੱਖਣਗੇ। ਕਾਂਗਰਸ ਵਲੋਂ ਬੁੱਧਵਾਰ ਨੂੰ ਐਲਾਨੀਆਂ ਗਈਆਂ ਨਿਯੁਕਤੀਆਂ ’ਚ ਹਰੀ ਸ਼ੰਕਰ ਗੁਪਤਾ ਨੂੰ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਐਲਾਨਿਆ ਗਿਆ ਜਦਕਿ ਵਿੰਗ ਕਮਾਂਡਰ (ਸੇਵਾਮੁਕਤ) ਅਨੁਮਾ ਅਚਾਰਿਆ, ਈਸ਼ਾਨ ਤਿਆਗੀ, ਹਰਨਾਮ ਸਿੰਘ ਅਤੇ ਵਿਕਰਮ ਲੋਹੀਆ ਨੂੰ ਕੋਆਰਡੀਨੇਟਰ ਐਲਾਨਿਆ ਗਿਆ। ਇਸ ਤੋਂ ਪਹਿਲਾਂ ਕਾਂਗਰਸ ਨੇ ਚੋਣ ਸੰਬੰਧੀ ਕਈ ਕਮੇਟੀਆਂ ਦਾ ਐਲਾਨ ਕੀਤਾ ਸੀ, ਜਿਸ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੰਪੇਨ ਕਮੇਟੀ ਅਤੇ ਵਿਜੈ ਇੰਦਰ ਸਿੰਗਲਾ ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦੇ ਮੁਖੀ ਐਲਾਨੇ ਗਏ ਸਨ ਜਦਕਿ ਬੁੱਧਵਾਰ ਨੂੰ ਐਲਾਨੀਆਂ ਗਈਆਂ ਨਿਯੁਕਤੀਆਂ ਮੀਡੀਆ ਨਾਲ ਸੰਬੰਧਿਤ ਹਨ। ਕਾਂਗਰਸ ਮੁਤਾਬਿਕ ਇਹ ਕੋਆਰਡੀਨੇਟਰ ਚੋਣਾਂ ਦੌਰਾਨ ਪ੍ਰਦੇਸ਼ ਕਾਂਗਰਸ ਕਮੇਟੀਆਂ ਨਾਲ ਮਿਲ ਕੇ ਕੰਮ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਪਾਕਿ ਨੇ ਐੱਲ. ਓ. ਸੀ. ’ਤੇ ਤਾਇਨਾਤ ਕੀਤੇ ਤੁਰਕੀ ਦੇ ਘਾਤਕ ਬਾਏਰਕਤਾਰ ਟੀ.ਬੀ.-2 ਡਰੋਨ ਅਗਲੀ ਖ਼ਬਰ ਸੂਬੇ ਦੇ ਲੱਖਾਂ ਮੁਲਾਜ਼ਮਾਂ ਦੀ ਮਹਾਂ ਹੜਤਾਲ ਅੱਜ ਸਰਕਾਰੀ ਕੰਮਕਾਜ ਰਹੇਗਾ ਠੱਪ
Ad Position 24