14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬ੍ਰਹਮਾਕੁਮਾਰੀਜ਼ ਵਲੋਂ ਅੱਜ ਰੱਖੜੀ ਦਾ ਤਿਉਹਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਵੇਗਾ

ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਰਣਜੀਤ ਸਿੰਘ ਢਿੱਲੋਂ)-ਬ੍ਰਹਮਾਕੁਮਾਰੀਜ਼ ਸੰਸਥਾਨ ਸ੍ਰੀ ਮੁਕਤਸਰ ਸਾਹਿਬ ਵਲੋਂ 14 ਅਗਸਤ ਨੂੰ ਰੱਖੜੀ ਦਾ ਪਵਿੱਤਰ ਤਿਉਹਾਰ ਮਲੋਟ ਰੋਡ ’ਤੇ ਸਥਿਤ ਚਹਿਲ ਪੈਲੇਸ ਵਿਖੇ ਸ਼ਾਮ 6 ਤੋਂ 8 ਵਜੇ ਤੱਕ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਸੈਂਟਰ ਦੇ ਇੰਚਾਰਜ ਸੰਤੋਸ਼ੀ ਦੀਦੀ ਤੇ ਸਿੰਮੀ ਦੀਦੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਪੰਜਾਬ ਜ਼ੋਨ ਇੰਚਾਰਜ (ਬ੍ਰਹਮਾਕੁਮਾਰੀਜ਼) ਬੀਕੇ ਪ੍ਰੇਮ ਦੀਦੀ ਅਤੇ ਫ਼ਰੀਦਕੋਟ ਸਰਕਲ ਇੰਚਾਰਜ ਸੰਗੀਤਾ ਦੀਦੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।

Ad Position 21
No active advertisement
ਅਜੀਤ ਡੈਸਕ 14-08-2026
ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਰਣਜੀਤ ਸਿੰਘ ਢਿੱਲੋਂ)-ਬ੍ਰਹਮਾਕੁਮਾਰੀਜ਼ ਸੰਸਥਾਨ ਸ੍ਰੀ ਮੁਕਤਸਰ ਸਾਹਿਬ ਵਲੋਂ 14 ਅਗਸਤ ਨੂੰ ਰੱਖੜੀ ਦਾ ਪਵਿੱਤਰ ਤਿਉਹਾਰ ਮਲੋਟ ਰੋਡ ’ਤੇ ਸਥਿਤ ਚਹਿਲ ਪੈਲੇਸ ਵਿਖੇ ਸ਼ਾਮ 6 ਤੋਂ 8 ਵਜੇ ਤੱਕ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਸੈਂਟਰ ਦੇ ਇੰਚਾਰਜ ਸੰਤੋਸ਼ੀ ਦੀਦੀ ਤੇ ਸਿੰਮੀ ਦੀਦੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਪੰਜਾਬ ਜ਼ੋਨ ਇੰਚਾਰਜ (ਬ੍ਰਹਮਾਕੁਮਾਰੀਜ਼) ਬੀਕੇ ਪ੍ਰੇਮ ਦੀਦੀ ਅਤੇ ਫ਼ਰੀਦਕੋਟ ਸਰਕਲ ਇੰਚਾਰਜ ਸੰਗੀਤਾ ਦੀਦੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੇ ਮੁੱਖ ਮਹਿਮਾਨ ਯੋਗਿਤਾ ਗੁੰਬਰ ਪ੍ਰਧਾਨ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਹੋਣਗੇ। ਇਸ ਤੋਂ ਇਲਾਵਾ ਨਗਿੰਦਰ ਕੌਰ ਬਰਾੜ (ਧਰਮਪਤਨੀ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ੍ਰੀ ਮੁਕਤਸਰ ਸਾਹਿਬ) ਅਤੇ ਲਾਇਨਜ਼ ਕਲੱਬ ਮੁਕਤਸਰ ਆਜ਼ਾਦ ਦੇ ਪ੍ਰਧਾਨ ਰਾਹੁਲ ਸੱਚਦੇਵਾ (ਮਾਲਕ ਮੁਕਤਸਰ ਗੈਸ ਸੈਂਟਰ) ਵੀ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨਗੇ। ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਬਹੁਤ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੰਸਥਾ ਨਾਲ ਸੰਬੰਧਿਤ ਭੈਣਾਂ ਤੇ ਭਰਾ ਪ੍ਰੋਗਰਾਮ ਨੂੰ ਚਾਰ ਚੰਨ ਲਾਉਣ ਅਤੇ ਅਨੰਦਮਈ ਬਣਾਉਣ ਲਈ ਤਿਆਰੀਆਂ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਡਾ. ਸੰਜੇ ਮੈਡੀਕੇਅਰ ਹਸਪਤਾਲ ਵਿਖੇ 15 ਅਗਸਤ ’ਤੇ ਬੱਚਿਆਂ ਲਈ ਮੁਫ਼ਤ ਓ.ਪੀ.ਡੀ. ਅਗਲੀ ਖ਼ਬਰ ਮਨਿਸਟਰੀਅਲ ਕਾਮਿਆਂ ਨੇ ਵਿੱਤ ਮੰਤਰੀ ਦਾ ਪੁਤਲਾ ਫ਼ੂਕਿਆ ਵਿੱਤ ਮੰਤਰੀ ਵਲੋਂ ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ’ ਤੇ ਭਖਿਆ...
Ad Position 24