07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਇੰਗਲੈਂਡ ਦੇ ਰਾਜਕੁਮਾਰ ਹੈਰੀ ਦਾ ਸਹੁਰਾ ਗ੍ਰਿਫ਼ਤਾਰ, ਘਰ ’ਚ ਨਜ਼ਰਬੰਦੀ ਦੇ ਹੁਕਮ

ਨਿਊਯਾਰਕ, 7 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਰਾਜਕੁਮਾਰ ਹੈਰੀ ਦੀ ਪਤਨੀ ਮੇਗਨ ਮਾਰਕਲ ਦੇ ਪਿਤਾ ਥਾਮਸ ਮਾਰਕਲ ਨੂੰ ਐੱਫ.ਬੀ.ਆਈ. ਨੇ ਫਲੋਰੀਡਾ ਵਿਚ ਗ੍ਰਿਫ਼ਤਾਰ ਕੀਤਾ ਹੈ। 82 ਸਾਲਾ ਮਾਰਕਲ ’ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ ਆਪਣੇ ਕੋਲ ਰੱਖਣ ਦਾ ਸੰਘੀ ਦੋਸ਼ ਲੱਗਾ...

Ad Position 21
No active advertisement
ਅਜੀਤ ਡੈਸਕ 07-11-2026

ਨਿਊਯਾਰਕ, 7 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਰਾਜਕੁਮਾਰ ਹੈਰੀ ਦੀ ਪਤਨੀ ਮੇਗਨ ਮਾਰਕਲ ਦੇ ਪਿਤਾ ਥਾਮਸ ਮਾਰਕਲ ਨੂੰ ਐੱਫ.ਬੀ.ਆਈ. ਨੇ ਫਲੋਰੀਡਾ ਵਿਚ ਗ੍ਰਿਫ਼ਤਾਰ ਕੀਤਾ ਹੈ। 82 ਸਾਲਾ ਮਾਰਕਲ ’ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਜੁੜੀ ਸਮੱਗਰੀ ਆਪਣੇ ਕੋਲ ਰੱਖਣ ਦਾ ਸੰਘੀ ਦੋਸ਼ ਲੱਗਾ ਹੈ। ਟੈਂਪਾ ਦੀ ਸੰਘੀ ਅਦਾਲਤ ਨੇ ਉਨ੍ਹਾਂ ਨੂੰ ਹਿਰਾਸਤ ਤੋਂ ਰਿਹਾਅ ਕਰਦਿਆਂ ਲੇਕਲੈਂਡ ਵਿਚ ਬਜ਼ੁਰਗਾਂ ਦੀ ਦੇਖਭਾਲ ਵਾਲੇ ਉਸੇ ਕੇਂਦਰ ਵਿਚ ਨਜ਼ਰਬੰਦ ਰਹਿਣ ਦਾ ਹੁਕਮ ਦਿੱਤਾ, ਜਿੱਥੇ ਉਹ ਪਹਿਲਾਂ ਤੋਂ ਰਹਿ ਰਹੇ ਸਨ। ਉੱਥੇ ਉਨ੍ਹਾਂ ਦੀ ਇਲੈਕਟ੍ਰਾਨਿਕ ਨਿਗਰਾਨੀ ਹੋਵੇਗੀ।

ਅਦਾਲਤ ਵਿਚ ਦਾਖ਼ਲ ਹਲਫ਼ਨਾਮੇ ਮੁਤਾਬਕ, ਐੱਫ.ਬੀ.ਆਈ. ਨੇ ਲਾਸ ਏਂਜਲਸ ਨੇੜੇ ਮਾਰਕਲ ਵਲੋਂ ਕਿਰਾਏ ’ਤੇ ਲਈਆਂ ਸਾਮਾਨ ਰੱਖਣ ਵਾਲੀਆਂ 2 ਥਾਵਾਂ ਦੀ ਤਲਾਸ਼ੀ ਲਈ। ਉੱਥੋਂ ਫ਼ਿਲਮ ਨੈਗੇਟਿਵ, ਤਸਵੀਰਾਂ ਦੀਆਂ ਸਲਾਈਡਾਂ ਤੇ ਕਿਤਾਬਾਂ ਸਮੇਤ ਕਰੀਬ 78 ਚੀਜ਼ਾਂ ਜ਼ਬਤ ਕੀਤੀਆਂ ਗਈਆਂ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਕੁਝ ਤਸਵੀਰਾਂ ਵਿਚ ਦਿਖ ਰਹੇ ਵਿਅਕਤੀ ਦੀ ਪਛਾਣ ਇਕ ਗਵਾਹ ਨੇ ਮਾਰਕਲ ਵਜੋਂ ਕੀਤੀ ਹੈ।

ਮਾਰਕਲ ਦੇ ਪੁੱਤਰ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਫ਼ਿਲੀਪੀਨਜ਼ ਵਿਚ ਆਪਣੇ ਪਿਤਾ ਦੇ ਘਰੋਂ ਅਜਿਹੀ ਸਮੱਗਰੀ ਮਿਲੀ ਸੀ ਅਤੇ ਉਸ ਨੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਸੀ। ਥਾਮਸ ਮਾਰਕਲ ਨੇ ਪੁੱਤਰ ਦੇ ਇਲਜ਼ਾਮ ਰੱਦ ਕੀਤੇ ਸਨ। ਜੱਜ ਨੇ ਮਾਰਕਲ ਦੀ ਉਮਰ, ਸਰੀਰਕ ਹਾਲਤ ਤੇ ਯਾਦਦਾਸ਼ਤ ਬਾਰੇ ਉੱਠੇ ਸਵਾਲਾਂ ਨੂੰ ਧਿਆਨ ਵਿਚ ਰੱਖਦਿਆਂ ਮਾਮਲਾ ਅੱਗੇ ਵਧਾਉਣ ਤੋਂ ਪਹਿਲਾਂ ਉਨ੍ਹਾਂ ਦੀ ਮਾਨਸਿਕ ਹਾਲਤ ਦੀ ਜਾਂਚ ਕਰਵਾਉਣ ਦਾ ਹੁਕਮ ਵੀ ਦਿੱਤਾ ਹੈ। ਅਦਾਲਤ ਵਿਚ ਦੋਸ਼ ਬਾਰੇ ਉਨ੍ਹਾਂ ਦਾ ਰਸਮੀ ਜਵਾਬ ਹਾਲੇ ਬਾਕੀ ਹੈ। ਦੋਸ਼ ਸਾਬਤ ਹੋਣ ’ਤੇ ਉਨ੍ਹਾਂ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਹੋ ਸਕਦੀ ਹੈ। 

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਮਿਜ਼ਾਈਲ ਹਮਲਾ, 9 ਲੋਕ ਜ਼ਖ਼ਮੀ ਅਗਲੀ ਖ਼ਬਰ ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ 290ਵੇਂ ਦਿਨ 545 ਛਾਪੇਮਾਰੀਆਂ, 202 ਗ੍ਰਿਫਤਾਰ
Ad Position 24