ਕਰੀਅਰ ਗਾਈਡੈਂਸ ਅਧੀਨ ਸੈਮੀਨਾਰ ਕਰਵਾਇਆ
ਮਲੋਟ, 4 ਨਵੰਬਰ (ਪਾਟਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਹਰਜੀ ਰਾਮ ਮਲੋਟ ਵਿਖੇ ਪ੍ਰਿੰਸੀਪਲ ਬਲਜੀਤ ਸਿੰਘ ਦੀ ਅਗਵਾਈ ਕਰੀਅਰ ਗਾਈਡੈਂਸ ਅਧੀਨ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀ.
ਮਲੋਟ, 4 ਨਵੰਬਰ (ਪਾਟਿਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਹਰਜੀ ਰਾਮ ਮਲੋਟ ਵਿਖੇ ਪ੍ਰਿੰਸੀਪਲ ਬਲਜੀਤ ਸਿੰਘ ਦੀ ਅਗਵਾਈ ਕਰੀਅਰ ਗਾਈਡੈਂਸ ਅਧੀਨ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀ.ਏ.ਵੀ. ਕਾਲਜ ਮਲੋਟ ਦੇ ਵਾਈਸ ਪ੍ਰਿੰਸੀਪਲ ਸੁਦੇਸ਼ ਗਰੋਵਰ, ਪ੍ਰੋ. ਨੀਲਮ ਭਾਰਦਵਾਜ ਅਤੇ ਪ੍ਰੋ. ਰਾਮ ਮਨੋਜ ਸ਼ਰਮਾ ਵਲੋਂ ਵਿਦਿਆਰਥਣਾਂ ਨੂੰ 12ਵੀਂ ਜਮਾਤ ਦੇ ਬਾਅਦ ਕੀਤੇ ਜਾ ਸਕਣ ਵਾਲੇ ਵੱਖ-ਵੱਖ ਕਿਤਾ ਮੁੱਖੀ ਕੋਰਸਾਂ ਤੇ ਉਚ ਸਿੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਲੈਕਚਰਾਰ ਵਰਿੰਦਰ ਬਜਾਜ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਈ ਵਾਰ ਉਚਿਤ ਜਾਣਕਾਰੀ ਨਾ ਹੋਣ ਕਾਰਨ ਵਿਦਿਆਰਥੀ ਉਚ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਮੌਕੇ ਸੁਰੇਸ਼ਟਾ ਅਰੋੜਾ, ਪਿੰਕੀ ਮੇਹੋਰ, ਧਰਮਵੀਰ, ਰਾਜ ਕੁਮਾਰ, ਜਸਵਿੰਦਰ ਸਿੰਘ ਅਤੇ ਸੁਨੀਲ ਕੁਮਾਰ ਆਦਿ ਅਧਿਆਪਕ ਮੌਜੂਦ ਸਨ।