ਗੁਰਜੰਟ ਸਿੰਘ ਦਬੜਾ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਆਗੂ ਗੁਰਜੰਟ ਸਿੰਘ ਦਬੜਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਐਸ. ਸੀ.
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਆਗੂ ਗੁਰਜੰਟ ਸਿੰਘ ਦਬੜਾ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਐਸ.ਸੀ. ਡਿਪਾਰਟਮੈਂਟ ਦਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਨਿਯੁਕਤੀ ਪੱਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਗੁਰਜੰਟ ਸਿੰਘ ਦਬੜਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ, ਸਾਬਕਾ ਪ੍ਰਧਾਨ ਰਾਜਾ ਵੜਿੰਗ, ਪੰਜਾਬ ਪ੍ਰਦੇਸ਼ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਲੱਕੀ ਪੱਖੋਂ ਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੌਂਪੀ ਦੀ ਜ਼ਿੰਮੇਵਾਰੀ ਨੂੰ ਉਹ ਮਿਹਨਤ ਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਹਰਜੀਤ ਸਿੰਘ ਰੁਪਾਣਾ ਜ਼ਿਲ੍ਹਾ ਚੇਅਰਮੈਨ ਐਸ.ਸੀ. ਡਿਪਾਰਟਮੈਂਟ, ਅਵਤਾਰ ਸਿੰਘ ਔਲਖ ਸਾਬਕਾ ਪ੍ਰਧਾਨ ਵਿਦਿਆਰਥੀ ਵਿੰਗ ਸਰਕਾਰੀ ਕਾਲਜ, ਹਰਮਨਜੋਤ ਬਰਾੜ ਰੁਪਾਣਾ, ਜਗਦੀਸ਼ ਸਿੰਘ ਕਾਕਾ ਬਾਠ ਦਬੜਾ, ਗੱਗੂ ਬਰਾੜ ਦਬੜਾ, ਕੁਲਵਿੰਦਰ ਬਰਾੜ ਭੰਗਚੜੀ, ਨਵਰੀਤ ਮਾਨ ਸ਼ੇਰਗੜ੍ਹ ਆਦਿ ਹਾਜ਼ਰ ਸਨ।