04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਾਈਬਰ ਠੱਗਾਂ ਨੇ ਪੁਲਿਸ ਮੁਲਾਜ਼ਮ ਦਾ ਖਾਤਾ ਹੈਕ ਕਰਕੇ ਉਡਾਏ ਪੈਸੇ

ਫ਼ਰੀਦਕੋਟ, 4 ਨਵੰਬਰ (ਸਰਬਜੀਤ ਸਿੰਘ)- ਸਾਈਬਰ ਠੱਗਾਂ ਵਲੋਂ ਇੱਥੋਂ ਦੇ ਇਕ ਸੀ. ਆਈ.

Ad Position 21
No active advertisement
ਅਜੀਤ ਡੈਸਕ 05-11-2026
ਫ਼ਰੀਦਕੋਟ, 4 ਨਵੰਬਰ (ਸਰਬਜੀਤ ਸਿੰਘ)- ਸਾਈਬਰ ਠੱਗਾਂ ਵਲੋਂ ਇੱਥੋਂ ਦੇ ਇਕ ਸੀ.ਆਈ.ਡੀ. ਮੁਲਾਜ਼ਮ ਦੇ ਖਾਤੇ ’ਚੋਂ ਮੋਬਾਈਲ ਹੈਕ ਕਰਕੇ 95,000 ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਇਬਰ ਪੁਲਿਸ ਵਲੋਂ ਮੁਲਾਜ਼ਮ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਸਾਇਬਰ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਸੂਚਨਾ ਅਨੁਸਾਰ ਗੁਰਮੀਤ ਸਿੰਘ ਕੈਂਥ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹ ਪੰਜਾਬ ਪੁਲਿਸ ਵਿਚ ਸੀ.ਆਈ.ਡੀ ਵਿਭਾਗ ਵਿਚ ਨੌਕਰੀ ਕਰਦਾ ਹੈ ਤੇ ਉਹ ਜਦੋਂ ਆਪਣੇ ਦਫ਼ਤਰ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਦਾ ਮੋਬਾਈਲ ਫ਼ੋਨ ਆਪਣੇ ਆਪ ਹੀ ਅਪਡੇਟ ਹੋਣ ਲੱਗ ਗਿਆ ਤੇ ਅਪਡੇਟ ਹੋਣ ਤੋਂ ਬਾਅਦ ਆਪਣੇ ਆਪ ਹੀ ਚੱਲ ਪਿਆ। ਫਿਰ ਅਗਲੇ ਦਿਨ ਉਸ ਦਾ ਮੋਬਾਈਲ ਫ਼ੋਨ ਫਿਰ ਆਪਣੇ ਆਪ ਹੀ ਅਪਡੇਟ ਹੋਣ ਲੱਗ ਪਿਆ ਤੇ ਅਪਡੇਟ ਹੋਣ ਤੋਂ ਬਾਅਦ ਫਿਰ ਚੱਲਣ ਲੱਗ ਪਿਆ। ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਉਸ ਨੂੰ ਉਸ ਦੇ ਮੋਬਾਈਲ ਫ਼ੋਨ ’ਤੇ ਉਸ ਦੇ ਐਚ.ਡੀ.ਐਫ.ਸੀ ਬੈਕ ਦੇ ਖਾਤੇ ’ਚੋਂ 4500 0/- ਤੇ 50000/- ਰੁਪਏ ਕੱਟੇ ਜਾਣ ਦਾ ਮੈਸੇਜ਼ ਆਇਆ। ਫ਼ਿਰ ਉਸ ਨੇ ਆਪਣੇ ਉਕਤ ਬੈਂਕ ਦੇ ਖਾਤੇ ਦੀ ਜਾਂਚ ਕੀਤੀ ਤਾਂ ਉਸ ਦੇ ਉਕਤ ਬੈਂਕ ਖਾਤੇ ਵਿਚੋਂ 95000/-ਰੁਪਏ ਨਿਕਲੇ ਹੋਏ ਸਨ। ਜਿਸ ’ਤੇ ਉਸ ਨੇ 1930 ਸਾਈਬਰ ਹੈਲਪ ਲਾਈਨ ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦਾ ਸ਼ਿਕਾਇਤ ਨੰਬਰ 325102600 41564 ਹੈ। ਜਿਸ ’ਤੇ ਉਸ ਨਾ ਮਲੂਮ ਵਿਅਕਤੀ ਨੇ ਉਸਦੇ ਮੋਬਾਈਲ ਫ਼ੋਨ ਨੂੰ ਹੈਕ ਕਰਕੇ ਤੇ ਅਪਡੇਟ ਕਰਕੇ ਉਸ ਦੇ ਉਕਤ ਬੈਂਕ ਖਾਤੇ ’ਚੋਂ 95000/- ਰੁਪਏ ਕੱਢਵਾ ਕੇ ਠੱਗੀ ਮਾਰੀ ਹੈ। ਐਸ.ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਸਾਈਬਰ ਠੱਗਾਂ ਖ਼ਿਲਾਫ਼ ਸਟੇਟ ਸਾਇਰ ਕਰਾਈਮ ਈ-ਪੁਲਿਸ ਸਟੇਸ਼ਨ, ਕਰਾਈਮ ਆਈ-ਵਿੰਗ ਮੁਹਾਲੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਤੋਂ ਪੈਦਾ ਹੋਣ ਵਾਲਾ ਧੂੰਆਂ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਲਈ ਨੁਕਸਾਨਦੇਹ- ਡਿਪਟੀ ਕਮਿਸ਼ਨਰ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਦਾ ਵੱਡਾ ਕਾਫ਼ਲਾ ਸੰਗਰੂਰ ਰੈਲੀ ਲਈ ਰਵਾਨਾ
Ad Position 24