ਮਲੋਟ ਵਿਖੇ ਸਿਖ਼ਰਾਂ ਨੂੰ ਛੂਹ ਰਿਹੈ ਪੰਜਾਬੀ ਵਿਰਾਸਤੀ ਮੇਲਾ ਸਾਨੂੰ ਅਜਿਹੇ ਵਿਰਾਸਤੀ ਮੇਲਿਆਂ ਤੋਂ ਸਹਿਜ ਭਰੀ ਜ਼ਿੰਦਗੀ ਜਿਉਣਾ ਸਿੱਖਣ ਦੀ ਲੋੜ-ਖੁੱਡੀਆਂ
ਮਲੋਟ, 4 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਚੱਲ ਰਿਹਾ ਪੰਜਾਬੀ ਵਿਰਾਸਤੀ ਮੇਲਾ ਸਿਖਰਾਂ ਨੂੰ ਛੂਹ ਰਿਹਾ ਹੈ। ਪਹਿਲੇ ਦਿਨ ਕੈਬਨਿਟ ਮੰਤਰੀ ਡਾ.
ਮਲੋਟ, 4 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਚੱਲ ਰਿਹਾ ਪੰਜਾਬੀ ਵਿਰਾਸਤੀ ਮੇਲਾ ਸਿਖਰਾਂ ਨੂੰ ਛੂਹ ਰਿਹਾ ਹੈ। ਪਹਿਲੇ ਦਿਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਪੰਜਾਬ ਪ੍ਰਧਾਨ ਡਾ: ਅਮਨ ਅਰੋੜਾ ਤੇ ਹੋਰ ਆਗੂਆਂ ਵਲੋਂ ਹਰੀ ਝੰਡੀ ਦੇਣ ਉਪਰੰਤ ਕੱਢਿਆ ਗਿਆ ਪੰਜਾਬੀ ਸੱਭਿਆਚਾਰ ਤੇ ਪੁਰਾਤਨ ਵਸਤੂਆਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਝਾਕੀਆਂ ਨੂੰ ਦਰਸਾਉਂਦਾ ਇਕ ਬਹੁਤ ਖ਼ੂਬਸੂਰਤ ਵਿਸ਼ਾਲ ਕਾਫ਼ਲਾ ਬਠਿੰਡਾ ਚੌਂਕ ਤੋਂ ਮੇਲੇ ਵਾਲੀ ਥਾਂ ਪੰਜਾਬ ਪੈਲੇਸ ਵਿਖੇ ਪੁੱਜਾ। ਲੋਕਾਂ ਨੇ ਰਸਤੇ ਵਿਚ ਇਸ ਦਾ ਥਾਂ-ਥਾਂ ਸ਼ਾਨਦਾਰ ਸਵਾਗਤ ਕੀਤਾ ਤੇ ਫ਼ੁੱਲਾਂ ਦੀ ਵਰਖਾ ਕਰਕੇ ਇਸ ਵਿਸ਼ਾਲ ਕਾਫ਼ਲੇ ਨੂੰ ਜੀ ਆਇਆਂ ਆਖਿਆ। ਮੇਲੇ ਦੇ ਮੁੱਖ ਪ੍ਰਬੰਧਕਾਂ ਸਤਿੰਦਰ ਸਿੰਘ ਟੀਟੂ ਸੰਧੂ, ਡਾ. ਗੁਰਸ਼ਮਿੰਦਰ ਸਿੰਘ, ਭੁਪਿੰਦਰ ਸਿੰਘ, ਰਿੰਕੂ ਸੇਤੀਆ ਤੋਂ ਇਲਾਵਾ ਲੋਕ ਰੰਗ ਮੰਚ ਦੇ ਅਹੁਦੇਦਾਰਾਂ ਗੀਤਕਾਰ ਨਿਰਮਲ ਦਿਉਲ, ਜਸਵੀਰ ਸਿੰਘ ਸੇਖੋਂ, ਪਰਮਿੰਦਰ ਸਿੰਘ ਜਿਲੇਦਾਰ, ਲੋਕ ਗਾਇਕ ਸਤਪਾਲ ਭੂੰਦੜ, ਪ੍ਰਧਾਨ ਚੇਤਨ ਭੂਰਾ ਨੇ ਇਸ ਵਿਚ ਸ਼ਮੂਲੀਅਤ ਕੀਤੀ। ਰਾਤ ਨੂੰ ਸੂਫੀ ਗਾਇਕ ਰਜਾ ਹੀਰ ਵਲੋਂ ਆਪਣੀ ਸੂਫੀਆਨਾ ਗਾਇਕੀ ਦਾ ਇਜ਼ਹਾਰ ਕਰਦਿਆਂ ਚੰਗਾ ਰੰਗ ਬੰਨ੍ਹਿਆ। ਦੂਜੇ ਦਿਨ ਪੰਜਾਬੀ ਲੋਕ ਗਾਇਕ ਗੁਰਵੀਰ ਸਿੱਧੂ, ਅਮਨ ਵਿਰਕ ਤੋਂ ਇਲਾਵਾ ਲੋਕ ਗਾਇਕ ਸਤਪਾਲ ਭੂੰਦੜ, ਰਸ਼ਪਾਲ ਉਪਲ, ਯੂਸਫ ਤੇ ਹੋਰ ਕਲਾਕਾਰਾਂ ਨੇ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ। ਤੀਜੇ ਦਿਨ ਸੁਰੀਲੇ ਗਾਇਕ ਹਰਜੀਤ ਹਰਮਨ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਇਸ ਮੇਲੇ ਦੀ ਰੌਣਕ ਨੂੰ ਵਧਾਇਆ। ਇਸ ਤੋਂ ਪਹਿਲਾਂ ਪਰਕਾਸ਼ ਗਾਦੂ, ਗਗਨ ਕੋਕਰੀ, ਹੌਬੀ ਧਾਲੀਵਾਲ, ਹਰਬੀ ਸੰਘਾ ਤੇ ਹੋਰ ਕਲਾਕਾਰਾਂ ਨੇ ਵੀ ਆਪਣੀ ਕਲਾ ਦੇ ਜੌਹਰ ਪੇਸ਼ ਕੀਤੇ। ਇਸ ਮੌਕੇ ਮਨਿੰਦਰ ਮੋਂਗਾ, ਸਿਮਰਨ ਮੱਕੜ, ਹਰੀਸ਼ ਗਰੋਵਰ ਤੇ ਹੋਰ ਨਾਮਵਰ ਸ਼ਖ਼ਸ਼ੀਅਤਾਂ ਨੂੰ ਵੀ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਇਸ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਵਿਰਾਸਤੀ ਮੇਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਵਿਰਾਸਤੀ ਮੇਲੇ ਲੋਕਾਂ ਨੂੰ ਆਪਸੀ ਪਿਆਰ ਮੁਹੱਬਤ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੁਰਾਣੀਆਂ ਵਸਤਾਂ ਜਾਂ ਪੁਰਾਣੇ ਘਰ, ਰਸੋਈ, ਪੁਰਾਣੇ ਸੰਦ ਰੱਖੇ ਹੋਏ ਹਨ, ਇਨ੍ਹਾਂ ਤੋਂ ਸਾਨੂੰ ਇਹ ਸਿੱਖਣ ਤੇ ਲਾਹਾ ਲੈਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਸਾਡੇ ਪਿਓ-ਦਾਦੇ ਸਾਦੇ ਰਹਿੰਦੇ ਹੋਏ ਆਪਣਾ ਖ਼ੁਸ਼ਹਾਲ, ਸੁਖਮਈ ਅਤੇ ਸਹਿਜਮਈ ਜੀਵਨ ਬਤੀਤ ਕਰਦੇ ਰਹੇ ਹਨ। ਚਿੱਤਰਕਾਰ ਬਾਜ ਸਿੰਘ ਅਤੇ ਆਰਟਿਸਟ ਤਰਸੇਮ ਰਾਹੀ ਨੇ ਆਪਣੇ ਬਹੁਤ ਹੀ ਖ਼ੂਬਸੂਰਤ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ। ਵਿਸ਼ੇਸ਼ ਮਹਿਮਾਨਾਂ ਵਿਚ ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ, ਸਟੇਜ ਸਕੱਤਰ ਗੁਰਪ੍ਰੀਤ ਸੋਨੀ, ਕੁੰਵਰ ਗਿੱਲ, ਨਗਰ ਪਾਲਿਕਾ ਦੇ ਸੀਨੀਅਰ ਮੀਤ ਸ. ਬਰਾੜ, ਗੁਰਚਰਨ ਸਿੰਘ ਬੁੱਟਰ, ਕੁਲਦੀਪ ਦਾਨੇਵਾਲਾ, ਬੌਬੀ ਕੰਗ, ਕਾਕਾ ਬਰਾੜ ਅਬੁੱਲਖੁਰਾਣਾ ਤੇ ਹੋਰ ਸ਼ਖਸੀਅਤਾਂ ਨੇ ਇਸ ਮੇਲੇ ਵਿਚ ਵਿਸ਼ੇਸ਼ ਰੂਪ ਵਿਚ ਸ਼ਮੂਲੀਅਤ ਕੀਤੀ। ਇਸ ਮੇਲੇ ਵਿਚ ਕਵੀ ਦਰਬਾਰ, ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਤੇ ਹੋਰ ਕਲਾਕਾਰ ਵੀ ਸ਼ਮੂਲੀਅਤ ਕਰਨਗੇ।