04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਈ.ਟੀ.ਟੀ. 1997-99 ਬੈਚ ਦੀ ਸਿਲਵਰ ਜੁਬਲੀ ਮਿਲਣੀ ਹੋਈ

ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਹਰਮਹਿੰਦਰ ਪਾਲ)-ਆਪਣੀ ਨੌਕਰੀ ਦੇ 25ਵੇਂ ਵਰ੍ਹੇ ’ਚ ਪ੍ਰਵੇਸ਼ ਕਰ ਚੁੱਕੇ ਈ. ਟੀ.

Ad Position 21
No active advertisement
ਅਜੀਤ ਡੈਸਕ 05-11-2026
ਸ੍ਰੀ ਮੁਕਤਸਰ ਸਾਹਿਬ, 4 ਨਵੰਬਰ (ਹਰਮਹਿੰਦਰ ਪਾਲ)-ਆਪਣੀ ਨੌਕਰੀ ਦੇ 25ਵੇਂ ਵਰ੍ਹੇ ’ਚ ਪ੍ਰਵੇਸ਼ ਕਰ ਚੁੱਕੇ ਈ.ਟੀ.ਟੀ. ਬੈਚ 1997-99 ਦੇ ਵਿਦਿਆਰਥੀਆਂ ਦੀ ਸਿਲਵਰ ਜੁਬਲੀ ਮਿਲਣੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਸਮਾਗਮ ਦੇ ਮੁੱਖ ਪ੍ਰਬੰਧਕ ਰਾਜਵੀਰ ਕੌਰ, ਨਵਦੀਪ ਸੁੱਖੀ ਸਹਿ ਪ੍ਰਬੰਧਕ, ਸ਼ਵੇਤਾ ਛਾਬੜਾ, ਸੁਰੇਸ਼ ਵਰਮਾ ਨੇ ਦੱਸਿਆ ਕਿ ਸਾਰੇ ਮਹਿਮਾਨਾਂ ਨੂੰ ਬੁੱਕੇ ਦੇ ਕੇ ਤੇ ਸਿਲਵਰ ਜੁਬਲੀ ਬੈਚ ਲਗਾ ਕੇ ਸਨਮਾਨਿਤ ਕੀਤਾ ਗਿਆ। ਨੌਕਰੀ ਦੇ ਸੰਘਰਸ਼ ਦੌਰਾਨ ਕਈ ਦਿਨ ਭੁੱਖ ਹੜਤਾਲ ’ਤੇ ਬੈਠਣ ਵਾਲੀ ਬਿੰਦਰ ਕੌਰ ਖ਼ਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਹਰਬੰਸ ਸਿੰਘ ਝੁੰਬਾ, ਜਗਪ੍ਰੀਤ ਔਲਖ, ਜਗਦੀਪ ਸਿੰਘ ਮਹਾਂਬੱਧਰ, ਜਨਕ ਰਾਜ ਸਿੰਘ, ਰਣਜੀਤ ਮਚਾਕੀ, ਜਸਪ੍ਰੀਤ ਸਿੱਧੂ, ਅਮਰਜੀਤ ਖੋਸਾ, ਗੀਤਾ ਗਰੋਵਰ ਸਮੇਤ ਸਾਰੇ ਸਾਬਕਾ ਵਿਦਿਆਰਥੀਆਂ ਨੇ ਵਿਚਾਰ ਪ੍ਰਗਟ ਕੀਤੇ। ਸੰਤਪਾਲ ਗਿੱਲ, ਨੀਰਾ ਗੋਇਲ, ਜਸਵੀਰ ਕਲਿਆਣ ਨੇ ਗੀਤ ਪੇਸ਼ ਕੀਤੇ। ਅੰਤ ’ਚ ਨਵਦੀਪ ਸੁੱਖੀ ਤੇ ਰਾਜਵੀਰ ਬਰਾੜ ਨੇ ਸਭ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਜੰਟ ਸਿੰਘ ਦਬੜਾ ਕਾਂਗਰਸ ਐਸ.ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਦਾ 30 ਬੱਸਾਂ ਦਾ ਵੱਡਾ ਕਾਫ਼ਲਾ ਸੰਗਰੂਰ ਲਈ ਰਵਾਨਾ
Ad Position 24