28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਐਸ. ਡੀ. ਐਮ. ਵਲੋਂ ਬ੍ਰਾਹਮਣ ਸਭਾ ਫਿਲੌਰ ਦੇ ਅਹੁਦੇਦਾਰਾਂ ਨਾਲ ਮੀਟਿੰਗ * ਸ਼ਹਿਰ ਦੀਆਂ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਸਭਾ ਦੇ ਆਗੂਆਂ ਨੇ ਦਿੱਤਾ ਮੰਗ ਪੱਤਰ

ਫਿਲੌਰ, 27 ਨਵੰਬਰ (ਸਤਿੰਦਰ ਸ਼ਰਮਾ)-ਇਥੇ ਐਸ. ਡੀ.

Ad Position 21
No active advertisement
ਐਸ. ਡੀ. ਐਮ. ਫਿਲੌਰ ਸ਼ਿਵਰਾਜ ਸਿੰਘ ਬੱਲ ਨੂੰ ਮੰਗ-ਪੱਤਰ ਦਿੰਦੇ ਹੋਏ ਬ੍ਰਾਹਮਣ ਸਭਾ ਫਿਲੌਰ ਦੇ ਪ੍ਰਧਾਨ ਡਾ.ਵੈਭਵ ਸ਼ਰਮਾ ਤੇ ਉਨ੍ਹਾਂ ਦੇ ਸਹਿਯੋਗੀ। ਤਸਵੀਰ-ਸਤਿੰਦਰ ਸ਼ਰਮਾ 28-11-2026
ਫਿਲੌਰ, 27 ਨਵੰਬਰ (ਸਤਿੰਦਰ ਸ਼ਰਮਾ)-ਇਥੇ ਐਸ. ਡੀ. ਐਮ. ਫਿਲੌਰ ਸ਼ਿਵਰਾਜ ਸਿੰਘ ਬੱਲ ਨੇ ਸ਼ਿਵ ਮੰਦਰ ਫਿਲੌਰ ਵਿਖੇ ਬ੍ਰਾਹਮਣ ਸਭਾ ਫਿਲੌਰ ਦੇ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਤਹਿਸੀਲਦਾਰ ਅਰਧਨਾ ਖੋਸਲਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ। ਸਭਾ ਦੇ ਆਗੂਆਂ ਨੇ ਐਸ. ਡੀ. ਐਮ. ਨੂੰ ਸ਼ਹਿਰ ਦੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਸ਼ਹਿਰ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਤੋਂ ਜਾਣੂ ਕਰਵਾਇਆ। ਮੀਟਿੰਗ ਉਪਰੰਤ ਸਭਾ ਦੇ ਆਗੂਆਂ ਨੇ ਐਸ. ਡੀ. ਐਮ. ਨੂੰ ਮੰਗ-ਪੱਤਰ ਦਿੱਤਾ। ਸਭਾ ਨੇ ਮੰਗ ਕੀਤੀ ਕਿ ਵਿਸ਼ਵ ਪ੍ਰਸਿੱਧ ਆਰਤੀ ‘ਓਮ ਜੈ ਜਗਦੀਸ਼ ਹਰੇ..’ ਦੇ ਰਚੇਤਾ ਤੇ ਮਹਾਨ ਸਾਹਿਤਕਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਫਿਲੌਰ ਦੇ ਵਸਨੀਕ ਸਨ, ਦਾ ਜਨਮ 30 ਸਤੰਬਰ ਨੂੰ ਉਨ੍ਹਾਂ ਦੇ ਜਨਮ ਸਥਾਨ ਚੌਕ ਪਾਸੀਆਂ ਫਿਲੌਰ ਵਿਖੇ ਪੰਜਾਬ ਸਰਕਾਰ ਵਲੋਂ ਸੂਬਾ ਪੱਧਰ ’ਤੇ ਮਨਾਇਆ ਜਾਵੇ। ਉਨ੍ਹਾਂ ਦੇ ਜਨਮ ਸਥਾਨ ਦੇ ਨਵੀਨੀਕਰਨ ਲਈ ਸਰਕਾਰ ਵਲੋਂ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾਵੇ। ਸਭਾ ਦੀਆਂ ਹੋਰ ਪ੍ਰਮੁੱਖ ਮੰਗਾਂ ’ਚ ਸਕੂਲ ਆਫ ਐਮੀਨੈਂਸ ਦਾ ਨਾਂਅ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਨਾਂਅ ’ਤੇ ਰੱਖਣਾ, ਵੇਰਕਾ ਮਿਲਕ ਬਾਰ ਤੋਂ ਨਵਾਂਸ਼ਹਿਰ ਰੋਡ ਤੱਕ ਦੇ ਮਾਰਗ ਦਾ ਨਾਂਅ ਪੰਡਿਤ ਸ਼ਰਧਾ ਰਾਮ ਫਿਲੌਰੀ ਮਾਰਗ ਰੱਖਣਾ ਸ਼ਾਮਿਲ ਹੈ। ਆਗੂਆਂ ਨੇ ਦੱਸਿਆ ਕਿ ਇਸ ਸੰਬੰਧੀ ਨਗਰ ਕੌਂਸਲ ਵਲੋਂ ਮਤਾ ਵੀ ਪਾਸ ਕੀਤਾ ਜਾ ਚੁੱਕਾ ਹੈ। ਫਿਲੌਰ ’ਚ ਭਗਵਾਨ ਪਰਸ ਰਾਮ ਚੌਕ ਬਨਾਉਣ, ਰੇਲਵੇ ਸਟੇਸ਼ਨ ਫਿਲੌਰ ਦਾ ਨਾਂਅ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਨਾਂਅ ’ਤੇ ਰੱਖਣ, ਬੱਸ ਸਟੈਂਡ ਦਾ ਨਵੀਨੀਕਰਨ ਕਰਕੇ ਉਸ ਦਾ ਨਾਂਅ ਵੀ ਪੰਡਿਤ ਜੀ ਦੇ ਨਾਂਅ ’ਤੇ ਰੱਖਣ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਨਾਂਅ ’ਤੇ ਚੇਅਰ ਸਥਾਪਤ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ‘ਇਕ ਸ਼ਾਮ ਸ਼ਿਵ ਦੇ ਨਾਮ’ ਸਮਾਗਮ ਫਿਲੌਰ ਵਿਖੇ ਕਰਾਉਣ ਤੇ ਮੁਹੱਲਾ ਸ਼ੇਖਾਂ ਦਾ ਨਾਂ ਬਦਲ ਕੇ ਭਗਵਾਨ ਪਰਸ ਰਾਮ ਨਗਰ ਰੱਖਣ ਦੀ ਮੰਗ ਵੀ ਉਠਾਈ। ਇਸ ਮੌਕੇ ਬ੍ਰਾਹਮਣ ਵੈਲਫੇਅਰ ਬੋਰਡ ਫਿਲੌਰ ਦੇ ਚੇਅਰਮੈਨ ਅਤੇ ਸ੍ਰੀ ਬ੍ਰਾਹਮਣ ਸਭਾ ਫਿਲੌਰ ਦੇ ਪ੍ਰਧਾਨ ਡਾ. ਵੈਭਵ ਸ਼ਰਮਾ, ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਭਾਸਕਰ ਸ਼ਰਮਾ, ਵਿਕਾਸ ਟੋਕੀਓ, ਰ ਾਮ ਮੋਹਨ ਸ਼ਰਮਾ, ਨਵਨੀਤ ਸ਼ਰਮਾ, ਅਸ਼ੋਕ ਦੱਤਾ, ਸੁਮੀਤ ਜੋਸ਼ੀ, ਯਸ਼ਪਾਲ ਸ਼ਰਮਾ, ਇੰਦਰਜੀਤ ਸ਼ਰਮਾ, ਰਮਨ ਸ਼ਰਮਾ, ਪੰਕਜ ਸ਼ਰਮਾ, ਅਮਿਤ ਭਾਰਦਵਾਜ, ਪੂਰਨ ਚੰਦ ਸ਼ਰਮਾ, ਦੀਪਕ ਵੈਦ, ਰਾਜੇਸ਼ ਲਖਨਪਾਲ, ਦਇਆ ਨੰਦ ਸ਼ਰਮਾ, ਰਾਜੂ ਛਿੱਬਰ, ਸੁਸ਼ੀਲ ਸ਼ਰਮਾ, ਰਾਜੀਵ ਕੌਸ਼ਿਕ, ਨੀਲਮ ਸ਼ਰਮਾ, ਚੰਦਰ ਮੋਹਿਨੀ, ਗੁਲਸ਼ਨ ਸ਼ਰਮਾ, ਦਰਸ਼ਨਾ, ਸ਼ਸ਼ੀ ਸ਼ਰਮਾ, ਨੈਂਸੀ ਅਤੇ ਅੰਜੂ ਸਮੇਤ ਅਨੇਕਾਂ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਥੰਮਣਵਾਲ ਵਿਖੇ 28.50 ਲੱਖ ਦੀ ਲਾਗਤ ਨਾਲ ਬਣੇ ਹੈਲਥ ਵੈੱਲਨੈੱਸ ਸੈਂਟਰ ਦਾ ਉਦਘਾਟਨ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬੇਗਮਪੁਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ
Ad Position 24