ਦਰਬਾਰ ਚਿਸ਼ਤੀ ਸਾਬਰੀ ਸਾਈਂ ਸੋਢੀ ਸ਼ਾਹ ਦਾ 58ਵਾਂ ਸਾਲਾਨਾ ਉਰਸ ਸ਼ਰਧਾ ਨਾਲ ਮਨਾਇਆ
ਫਿਲੌਰ, 27 ਨਵੰਬਰ (ਵਿਪਨ ਗੈਰੀ)-ਸਥਾਨਕ ਗੋਪਾਲ ਕਾਲੋਨੀ ਨੂਰਮਹਿਲ ਰੋਡ ਫਿਲੌਰ ਵਿਖੇ ਸਥਿਤ ਦਰਬਾਰ ਚਿਸ਼ਤੀ ਸਾਬਰੀ ਸਾਈਂ ਸੋਢੀ ਸ਼ਾਹ ਦਾ 58ਵਾਂ ਸਾਲਾਨਾ ਉਰਸ ਸ਼ਰਧਾ ਨਾਲ ਦਰਬਾਰ ਦੇ ਗੱਦੀਨਸ਼ੀਨ ਬਾਬਾ ਰਮੇਸ਼ ਅਲੀ ਜੀ ਚਿਸ਼ਤੀ ਸਾਬਰੀ ਦੀ ਅਗਵਾਈ ਹੇਠ ਮਨਾਇਆ। ਇਸ ਧਾਰਮਿਕ ਤਿੰਨ ਰੋਜ਼ਾ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਦਰਬਾਰ ਵਿਖੇ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ।
ਫਿਲੌਰ, 27 ਨਵੰਬਰ (ਵਿਪਨ ਗੈਰੀ)-ਸਥਾਨਕ ਗੋਪਾਲ ਕਾਲੋਨੀ ਨੂਰਮਹਿਲ ਰੋਡ ਫਿਲੌਰ ਵਿਖੇ ਸਥਿਤ ਦਰਬਾਰ ਚਿਸ਼ਤੀ ਸਾਬਰੀ ਸਾਈਂ ਸੋਢੀ ਸ਼ਾਹ ਦਾ 58ਵਾਂ ਸਾਲਾਨਾ ਉਰਸ ਸ਼ਰਧਾ ਨਾਲ ਦਰਬਾਰ ਦੇ ਗੱਦੀਨਸ਼ੀਨ ਬਾਬਾ ਰਮੇਸ਼ ਅਲੀ ਜੀ ਚਿਸ਼ਤੀ ਸਾਬਰੀ ਦੀ ਅਗਵਾਈ ਹੇਠ ਮਨਾਇਆ। ਇਸ ਧਾਰਮਿਕ ਤਿੰਨ ਰੋਜ਼ਾ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਦਰਬਾਰ ਵਿਖੇ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ।ਸਮਾਗਮ ਦੇ ਪਹਿਲੇ ਦਿਨ 25 ਨਵੰਬਰ ਨੂੰ ਚਿਰਾਗ਼ਾਂ ਤੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ, ਜਦਕਿ 26 ਨਵੰਬਰ ਨੂੰ ਝੰਡੇ ਦੀ ਰਸਮ ਅਤੇ ਲੰਗਰ ਦਾ ਪ੍ਰਬੰਧ ਕੀਤਾ। ਉਰਸ ਦੇ ਆਖ਼ਰੀ ਦਿਨ 27 ਨਵੰਬਰ ਨੂੰ ਕੱਵਾਲੀ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ, ਜਿਸ ਦੌਰਾਨ ਕੱਵਾਲਾਂ ਨੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਸੰਗਤਾਂ ਨੂੰ ਰੂਹਾਨੀ ਰੰਗ ਵਿਚ ਰੰਗਿਆ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣਾਂ, ਕੌਂਸਲਰਾਂ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬ ਭਰ ਤੋਂ ਵੱਖ-ਵੱਖ ਡੇਰਿਆਂ ਦੇ ਗੱਦੀਨਸ਼ੀਨਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸੂਫ਼ੀ ਪਰੰਪਰਾ, ਆਪਸੀ ਭਾਈਚਾਰੇ ਤੇ ਸਾਂਝ ਦਾ ਸੁਨੇਹਾ ਦਿੰਦਿਆਂ ਗੱਦੀਨਸ਼ੀਨ ਬਾਬਾ ਰਮੇਸ਼ ਅਲੀ ਜੀ ਚਿਸ਼ਤੀ ਸਾਬਰੀ ਨੇ ਸਮਾਗਮ ਵਿਚ ਪਹੁੰਚੀਆਂ ਸਮੂਹ ਧਾਰਮਿਕ ਸ਼ਖ਼ਸੀਅਤਾਂ, ਪਤਵੰਤੇ ਸੱਜਣਾਂ ਅਤੇ ਸੰਗਤਾਂ ਦਾ ਵਿਸ਼ੇਸ਼ ਸਨਮਾਨ ਤੇ ਧੰਨਵਾਦ ਕੀਤਾ।