28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸੀਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਜਲੰਧਰ ਦੀਆਂ ਟੀਮਾਂ ਰਵਾਨਾ

ਜਲੰਧਰ, 27 ਨਵੰਬਰ (ਡਾ ਜਤਿੰਦਰ ਸਾਬੀ)-ਸੀਨੀਅਰ ਪੰਜਾਬ ਸਟੇਟ ਖੋ-ਖੋ ਮਰਦ ਤੇ ਔਰਤਾਂ ਦੇ ਮੁਕਾਬਲੇ 28 ਨਵੰਬਰ ਤੋਂ 29 ਨਵੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਜ਼ਿਲ੍ਹਾ ਕਪੂਰਥਲਾ ਵਿਖੇ ਪੰਜਾਬ ਖੋ-ਖੋ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਜ਼ਿਲ੍ਹਾ ਜਲੰਧਰ ਦੀਆਂ ਮਰਦ ਤੇ ਔਰਤਾਂ ਦੀਆਂ ਟੀਮਾਂ ਜਲੰਧਰ ਤੋਂ ਰਵਾਨਾ ਹੋ ਗਈਆਂ ਹਨ।

Ad Position 21
No active advertisement
ਸੀਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀਆਂ ਜ਼ਿਲ੍ਹਾ ਜਲੰਧਰ ਦੀਆਂ ਟੀਮਾਂ ਦੇ ਖਿਡਾਰੀ ਤੇ ਅਧਿਕਾਰੀ। ਤਸਵੀਰ-ਜੀ. ਪੀ. ਸਿੰਘ 28-11-2026
ਜਲੰਧਰ, 27 ਨਵੰਬਰ (ਡਾ ਜਤਿੰਦਰ ਸਾਬੀ)-ਸੀਨੀਅਰ ਪੰਜਾਬ ਸਟੇਟ ਖੋ-ਖੋ ਮਰਦ ਤੇ ਔਰਤਾਂ ਦੇ ਮੁਕਾਬਲੇ 28 ਨਵੰਬਰ ਤੋਂ 29 ਨਵੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਜ਼ਿਲ੍ਹਾ ਕਪੂਰਥਲਾ ਵਿਖੇ ਪੰਜਾਬ ਖੋ-ਖੋ ਐਸੋਸੀਏਸ਼ਨ ਦੀ ਨਿਗਰਾਨੀ ਹੇਠ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਜ਼ਿਲ੍ਹਾ ਜਲੰਧਰ ਦੀਆਂ ਮਰਦ ਤੇ ਔਰਤਾਂ ਦੀਆਂ ਟੀਮਾਂ ਜਲੰਧਰ ਤੋਂ ਰਵਾਨਾ ਹੋ ਗਈਆਂ ਹਨ। ਟੀਮਾਂ ਨੂੰ ਰਵਾਨਾ ਕਰਦੇ ਹੋਏ ਹਰਬਿੰਦਰ ਪਾਲ ਜਨਰਲ ਸਕੱਤਰ ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ, ਸੌਰਵ ਰਾਜ ਸਿੰਘ ਉਪ ਪ੍ਰਧਾਨ, ਨਵੀਨ ਸ਼ੋਰੀ ਵਿਤ ਸਕੱਤਰ, ਗੁਰਚਰਨ ਸਿੰਘ ਹਲਕਾ ਕੋਆਰਡੀਨੇਟਰ ਐਜੂਕੇਸ਼ਨ ਵਿੰਗ ਆਦਮਪੁਰ, ਸੰਦੀਪ ਕੁਮਾਰ ਵੱਲੋਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ । ਉਪਰੋਕਤ ਜਾਣਕਾਰੀ ਦਿੰਦੇ ਹੋਏ ਹਰਬਿੰਦਰ ਪਾਲ ਜਨਰਲ ਸਕੱਤਰ ਨੇ ਦੱਸਿਆ ਕਿ ਦੋਵਾਂ ਟੀਮਾਂ ਦੇ ਖਿਡਾਰੀ ਹੇਠ ਲਿਖੇ ਅਨੁਸਾਰ ਹਨ । ਮਰਦਾਂ ਦੀ ਟੀਮ ਵਿਚ ਵਨੀਤ ਕੁਮਾਰ, ਸੁਸ਼ੀਲ ਕੁਮਾਰ, ਸੋਹਿਲ, ਰਮਨ ਪਾਸਵਾਨ, ਸੁਭਾਸ਼ ਸੁਸ਼ੀਲ ਯਾਦਵ (ਸਾਰੇ ਯੂਨਾਈਟਡ ਕ੍ਰਿਸਚਈਅਨ ਸਕੂਲ ਲੜਕੇ ਸੂਰਾਨੂਸੀ), ਮੁਹੰਮਦ ਨਫੀਸ ਆਲਮ (ਸਪੋਰਟਸ ਸਕੂਲ ਜਲੰਧਰ) ਅਨੁਰਾਜ ( ਸਰਕਾਰੀ ਹਾਈ ਸਕੂਲ ਬਸਤੀ ਬਾਵਾ ਖੇਲ ਜਲੰਧਰ), ਗੁਲਸ਼ਨ, ਕਿਸ਼ਨ (ਲੱਭੂ ਰਾਮ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ), ਮਨਦੀਪ ਯਾਦਵ, ਰੋਸ਼ਨ ਕੁਮਾਰ (ਡੀ. ਏ. ਵੀ. ਕਾਲਜ ਜਲੰਧਰ), ਸੰਦੀਪ ਰਾਜ ਕੁਮਾਰ, ਪ੍ਰਿੰਸ ਡੁੰਗ ਡੁੰਗ ਤੇ ਸਾਹਿਲ ਚੁੰਬਰ। ਟੀਮ ਕੋਚ ਸੁਰੇਸ਼ ਕੁਮਾਰ ਤੇ ਟੀਮ ਮੈਨੇਜਰ ਜਗਜੀਤ ਸਿੰਘ ਹੋਣਗੇ। ਔਰਤਾਂ ਦੀ ਟੀਮ ਵਿਚ ਕਿਰਨਦੀਪ ਕੌਰ, ਸਿੱਧੀ, ਅਫਸਾਨਾ ਖਾਤੂਨ, ਨੀਲਮ (ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ), ਪ੍ਰੀਤੀ, ਰੀਤੂ, ਰੂਪਾ ਕੁਮਾਰੀ (ਸਰਕਾਰੀ ਕੰਨਿਆ ਹਾਈ ਸਕੂਲ ਗਾਂਧੀ ਨਗਰ), ਸਲੋਚਨਾ, ਤਮੰਨਾ, (ਐਸ. ਡੀ. ਕਾਲਜ ਜਲੰਧਰ), ਰਮਨਦੀਪ ਕੌਰ ਖੁਸ਼ਵੀਰ ਕੌਰ ਪੀ. ਏ. ਪੀ. ਕੈਂਪਸ ਜਲੰਧਰ, ਗੁਨਮਨਪ੍ਰੀਤ ਕੌਰ, ਮੁਸਕਾਨ ਤੇ ਅਨਾਮਿਕਾ। ਮਹਿਲਾ ਟੀਮ ਨਾਲ ਕੋਚ ਜਤਿੰਦਰ ਕੁਮਾਰ ਤੇ ਮੈਨੇਜਰ ਨੀਤਾ ਦੇਵੀ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ‘ ਵਨ ਰੇਸ’ ਜਲੰਧਰ ਹਾਫ ਮੈਰਾਥਨ ਕੱਲ੍ਹ-ਸਮਰਾ
Ad Position 24