28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਦੁਬਈ ਦੀ ਬਿਗ-ਪ੍ਰਦਰਸ਼ਨੀ ’ਚ ਡਿਲਾਈਟ ਇੰਡਸਟਰੀਜ਼ ਵਲੋਂ ਲਾਏ ਗਏ ਸਟਾਲ ’ਤੇ ਐੱਫ. ਆਈ. ਟੀ. ਦੇ ਪ੍ਰਧਾਨ ਤੇ ਡਿਲਾਈਟ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਸੁਨੀਲ ਸ਼ਰਮਾ, ਸੀ.ਈ.ਓ. ਪੂਜਾ ਸ਼ਰਮਾ, ਗੌਤਮ ਸ਼ਰਮਾ, ਚੇਤਨ ਸ਼ਰਮਾ ਅਤੇ ਪੰਕਜ ਸ਼ਰਮਾ। ਦੁਬਈ ਦੀ ਬਿਗ-5 ਪ੍ਰਦਰਸ਼ਨੀ ’ਚ ਜਲੰਧਰ ਦੇ ਨਿਰਮਾਣ ਉਤਪਾਦਕਾਂ ਨੇ ਵੀ ਕੀਤੀ ਸ਼ਿਰਕਤ

ਜਲੰਧਰ, 27 ਨਵੰਬਰ (ਜਤਿੰਦਰ ਪੰਮੀ)-ਦੁਬਈ ਵਰਲਡ ਟਰੇਡ ਸੈਂਟਰ ਵਿਖੇ ਲਗਾਈ ਗਈ ਅੰਤਰਰਾਸ਼ਟਰੀ ਨਿਰਮਾਣ ਪ੍ਰਦਰਸ਼ਨੀ ‘ਬਿਗ-5 ਗਲੋਬਲ-2026’ ਵਿਚ ਮਹਾਨਗਰ ਦੀ ਡਿਲਾਈਟ ਇੰਡਸਟਰੀਜ਼ ਵਲੋਂ ਆਪਣੇ ਡੀ. ਐੱਸ.

Ad Position 21
No active advertisement
ਅਜੀਤ ਡੈਸਕ 28-11-2026
ਜਲੰਧਰ, 27 ਨਵੰਬਰ (ਜਤਿੰਦਰ ਪੰਮੀ)-ਦੁਬਈ ਵਰਲਡ ਟਰੇਡ ਸੈਂਟਰ ਵਿਖੇ ਲਗਾਈ ਗਈ ਅੰਤਰਰਾਸ਼ਟਰੀ ਨਿਰਮਾਣ ਪ੍ਰਦਰਸ਼ਨੀ ‘ਬਿਗ-5 ਗਲੋਬਲ-2026’ ਵਿਚ ਮਹਾਨਗਰ ਦੀ ਡਿਲਾਈਟ ਇੰਡਸਟਰੀਜ਼ ਵਲੋਂ ਆਪਣੇ ਡੀ.ਐੱਸ.ਸੀ. ਬ੍ਰਾਂਡ ਤਹਿਤ ਤਿਆਰ ਕੀਤੇ ਜਾਂਦੇ ਸਕੈਫੋਲਡਿੰਗ ਅਤੇ ਫਾਰਮਵਰਕ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ| ਇਸ ਦੌਰਾਨ ਵੱਖ-ਵੱਖ ਦੇਸ਼ਾਂ ਦੇ ਖਰੀਦਦਾਰਾਂ, ਠੇਕੇਦਾਰਾਂ ਅਤੇ ਵਿਤਰਕਾਂ ਨੇ ਕੰਪਨੀ ਦੇ ਸਟਾਲ ‘ਤੇ ਪਹੁੰਚ ਕੇ ਉਤਪਾਦਾਂ ਵਿਚ ਦਿਲਚਸਪੀ ਦਿਖਾਈ ਅਤੇ ਕੰਪਨੀ ਦੇ ਨੁਮਾਇੰਦਿਆਂ ਨਾਲ ਕੱਪਲਾਕ ਸਿਸਟਮ ਅਤੇ ਥਰਿੱਡ ਬਾਰ ਦੀ ਮੰਗ ਤੇ ਸਪਲਾਈ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਫੈਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਦੇ ਪ੍ਰਧਾਨ ਅਤੇ ਡਿਲਾਈਟ ਇੰਡਸਟਰੀਜ਼ ਦੇ ਪ੍ਰਬੰਧ ਨਿਰਦੇਸ਼ਕ ਸੁਨੀਲ ਸ਼ਰਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਛੋਟੇ ਤੇ ਦਰਮਿਆਨੇ ਉਦਯੋਗਾਂ ਦੀਆਂ ਕੌਮਾਂਤਰੀ ਵਪਾਰਕ ਪ੍ਰਦਰਸ਼ਨੀਆਂ ਵਿਚ ਸ਼ਮੂਲੀਅਤ ਵਧਾਉਣ ਲਈ ਵਿਸ਼ੇਸ਼ ਯੋਜਨਾਵਾਂ ਸ਼ੁਰੂ ਕੀਤੀਆਂ ਜਾਣ| ਸੁਨੀਲ ਸ਼ਰਮਾ ਨੇ ਕਿਹਾ ਕਿ ਭਾਰਤ ਨੂੰ ਆਪਣੇ ਉਦਯੋਗਿਕ ਉਤਪਾਦਾਂ ਦੇ ਨਿਰਯਾਤ ਵਿਚ ਵਾਧਾ ਕਰਨ ਦੀ ਲੋੜ ਹੈ| ਇਸ ਲਈ ਨਵੇਂ ਉੱਦਮੀਆਂ ਦੇ ਨਾਲ-ਨਾਲ ਪਹਿਲਾਂ ਤੋਂ ਸਥਾਪਤ ਉਦਯੋਗਾਂ ਨੂੰ ਵੀ ਨਿਰਯਾਤ ਲਈ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ| ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਵਿਚ ਚੀਨ ਦੇ 100 ਤੋਂ ਵੱਧ ਸਟਾਲ ਲੱਗੇ ਹੋਏ ਸਨ, ਜਦਕਿ ਭਾਰਤ ਦੇ ਸਟਾਲਾਂ ਦੀ ਗਿਣਤੀ 10 ਸੀ, ਜਿਨ੍ਹਾਂ ਵਿਚੋਂ ਚਾਰ ਸਟਾਲ ਪੰਜਾਬ ਦੇ ਉਦਯੋਗਾਂ ਨਾਲ ਸਬੰਧਿਤ ਸਨ| ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਲੋੜੀਂਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਪੰਜਾਬ ਦੇ ਹੋਰ ਛੋਟੇ ਅਤੇ ਦਰਮਿਆਨੇ ਉਦਯੋਗ ਵੀ ਅਜਿਹੀਆਂ ਕੌਮਾਂਤਰੀ ਪ੍ਰਦਰਸ਼ਨੀਆਂ ਵਿਚ ਸ਼ਮੂਲੀਅਤ ਕਰਕੇ ਨਵੇਂ ਵਿਦੇਸ਼ੀ ਬਾਜ਼ਾਰਾਂ ਤੱਕ ਆਪਣੀ ਪਹੁੰਚ ਬਣਾ ਸਕਦੇ ਹਨ| ਇਸ ਮੌਕੇ ਡਿਲਾਈਟ ਇੰਡਸਟਰੀਜ਼ ਦੀ ਸੀ.ਈ.ਓ. ਪੂਜਾ ਸ਼ਰਮਾ, ਗੌਤਮ ਸ਼ਰਮਾ, ਚੇਤਨ ਸ਼ਰਮਾ ਅਤੇ ਪੰਕਜ ਸ਼ਰਮਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ ਵਨ ਰੇਸ’ ਜਲੰਧਰ ਹਾਫ ਮੈਰਾਥਨ ਕੱਲ੍ਹ-ਸਮਰਾ ਅਗਲੀ ਖ਼ਬਰ ਸ਼ੀਸ਼ ਮਹਿਲ ਮਾਮਲੇ ’ਚ ‘ਆਪ’ ਦਾ ਦੋਹਰਾ ਚਿਹਰਾ ਸਾਹਮਣੇ ਆਇਆ-ਵਿਜੇ ਸਾਂਪਲਾ
Ad Position 24