ਸਵਰਨਕਾਰ ਐਸੋਸੀਏਸ਼ਨ ਗੁਰਾਇਆ ਦੇ ਵਫ਼ਦ ਨੇ ਐੱਸ. ਡੀ. ਐੱਮ. ਫਿਲੌਰ ਨਾਲ ਕੀਤੀ ਮੁਲਾਕਾਤ
ਗੁਰਾਇਆ, 27 ਨਵੰਬਰ (ਬਲਵਿੰਦਰ ਸਿੰਘ)-ਸਵਰਨਕਾਰ ਐਸੋਸੀਏਸ਼ਨ ਹਲਕਾ ਫਿਲੌਰ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਮਨੋਜ ਕੁਮਾਰ ਗੋਗਨਾ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਂਬਰਾਂ ਦੇ ਇਕ ਵਫ਼ਦ ਨੇ ਐੱਸ. ਡੀ.
ਗੁਰਾਇਆ, 27 ਨਵੰਬਰ (ਬਲਵਿੰਦਰ ਸਿੰਘ)-ਸਵਰਨਕਾਰ ਐਸੋਸੀਏਸ਼ਨ ਹਲਕਾ ਫਿਲੌਰ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਮਨੋਜ ਕੁਮਾਰ ਗੋਗਨਾ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਮੈਂਬਰਾਂ ਦੇ ਇਕ ਵਫ਼ਦ ਨੇ ਐੱਸ. ਡੀ. ਐੱਮ. ਫਿਲੌਰ ਸ਼ਿਵਰਾਜ ਸਿੰਘ ਬੱਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਵਲੋਂ ਸਵਰਨਕਾਰ ਭਾਈਚਾਰੇ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤੇ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਮੀਟਿੰਗ ਦੌਰਾਨ ਸਵਰਨਕਾਰਾਂ ਨਾਲ ਸੰਬੰਧਿਤ ਮੁੱਦਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ‘ਤੇ ਐੱਸ. ਡੀ. ਐੱਮ. ਫਿਲੌਰ ਵਲੋਂ ਭਰੋਸਾ ਦਿਵਾਇਆ ਗਿਆ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੇ ਢੁਕਵਾਂ ਹੱਲ ਕਰਵਾਉਣ ਲਈ ਯੋਗ ਕਦਮ ਚੁੱਕੇ ਜਾਣਗੇ। ਉਪਰੰਤ ਸਵਰਨਕਾਰ ਭਾਈਚਾਰੇ ਦੇ ਮੈਂਬਰਾਂ ਦੀ ਇਕ ਸਦਭਾਵਨਾ ਮੀਟਿੰਗ ਵੀ ਹੋਈ, ਜਿਸ ’ਚ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਫਿਲੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਸੰਭਾਵੀ ਉਮੀਦਵਾਰ ਹਰਜੋਤ ਕੌਰ ਲੋਹਟੀਆ ਦੇ ਸਮਰਥਨ ’ਚ ਸਹਿਮਤੀ ਪ੍ਰਗਟਾਈ ਗਈ। ਕੌਂਸਲਰ ਮਨੋਜ ਗੋਗਨਾ ਨੇ ਕਿਹਾ ਕਿ ਸਵਰਨਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣਾ ਤੇ ਉਨ੍ਹਾਂ ਦਾ ਢੁਕਵਾਂ ਹੱਲ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਾਰੇ ਸਾਥੀ ਇਕਜੁੱਟ ਹੋ ਕੇ ਸਮਾਜ ਸੇਵਾ ਦੇ ਨਾਲ-ਨਾਲ ਪੰਜਾਬ ਦੇ ਬਿਹਤਰ ਭਵਿੱਖ ਤੇ ਇਲਾਕੇ ਦੇ ਵਿਕਾਸ ਲਈ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਮਨੋਜ ਗੋਗਨਾ ਕੌਂਸਲਰ, ਰਮੇਸ਼ ਧੁੰਨਾ, ਸਤਿੰਦਰ ਪਾਲ ਬੱਬੂ, ਕਰਨ ਕੰਡਾ, ਕੁਲਦੀਪ ਕੰਡਾ, ਜਿਊਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹੀਰਾ ਲਾਲ, ਸਚਿਨ ਸੂਖਾ, ਅਜੈ ਕੰਡਾ, ਰਮਨ ਕੰਡਾ, ਇੰਦਰ ਕੰਡਾ, ਦਿਨੇਸ਼ ਰੁਦਰ, ਮੁਕੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।