28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਰਾਤ ਨੂੰ 8 ਵੱਜਦਿਆਂ ਹੀ ਮਹਾਂਨਗਰ ਦੇ ਤਹਿਸੀਲ ਕੰਪਲੈਕਸ ’ਚ ਦੋ ਮਿੰਟ ਤੱਕ ਵੱਜਦਾ ਰਿਹਾ ਸਾਇਰਨ

ਜਲੰਧਰ, 27 ਨਵੰਬਰ (ਜਤਿੰਦਰ ਪੰਮੀ)-ਰਾਤ 8 ਵੱਜਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਤਹਿਸੀਲ ਦੇ ਵਿਹੜੇ ’ਚ ਸ਼ਾਇਰਨ ਦੋ ਮਿੰਟ ਤੱਕ ਵੱਜਦਾ ਰਿਹਾ ਹੈ। ਇਸ ਦੌਰਾਨ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਤੇ ਸਿਵਲ ਡਿਫੈਂਸ ਦੇ ਕਾਰਕੁੰਨ ਬਚਾਅ ਕਾਰਜਾਂ ਵਿਚ ਜੁੱਟ ਗਏ।

Ad Position 21
No active advertisement
ਜ਼ਖ਼ਮੀ ਨੂੰ ਚੁੱਕ ਕੇ ਲਿਆਉਂਦੇ ਹੋਏ ਸਿਵਲ ਡਿਫੈਂਸ ਵਲੰਟੀਅਰ ਅਤੇ ਨਿਗਰਾਨੀ ਕਰਦੇ ਹੋਏ ਚੀਫ ਵਾਰਡਨ ਪ੍ਰਿਤਪਾਲ ਸਿੰਘ ਨੌਟੀ। 28-11-2026
ਜਲੰਧਰ, 27 ਨਵੰਬਰ (ਜਤਿੰਦਰ ਪੰਮੀ)-ਰਾਤ 8 ਵੱਜਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਤਹਿਸੀਲ ਦੇ ਵਿਹੜੇ ’ਚ ਸ਼ਾਇਰਨ ਦੋ ਮਿੰਟ ਤੱਕ ਵੱਜਦਾ ਰਿਹਾ ਹੈ। ਇਸ ਦੌਰਾਨ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਤੇ ਸਿਵਲ ਡਿਫੈਂਸ ਦੇ ਕਾਰਕੁੰਨ ਬਚਾਅ ਕਾਰਜਾਂ ਵਿਚ ਜੁੱਟ ਗਏ। ਹੰਗਾਮੀ ਹਾਲਤ ਵਿਚ ਅਜਿਹੇ ਹੀ ਖਤਰੇ ਨਾਲ ਨਜਿੱਠਣ ਲਈ ਜ਼ਿਲ੍ਹਾ ਵਾਸੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਵਾਸਤੇ ਅਭਿਆਸ ਕਰਵਾਉਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਸ਼ੁੱਕਰਵਾਰ ਰਾਤ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਵਲ ਡਿਫੈਂਸ ਦੀ ਹਵਾਈ ਹਮਲੇ ਤੇ ਬਲੈਕਆਊਟ ਸੰਬੰਧੀ ਮੌਕ ਡਰਿੱਲ ਕਰਵਾਈ ਗਈ। ਐੱਸ. ਡੀ. ਐੱਮ.-1 ਉਪਿੰਦਰਜੀਤ ਕੌਰ ਬਰਾੜ ਦੀ ਨਿਗਰਾਨੀ ਹੇਠ ਹੋਈ ਮੌਕ ਡਰਿੱਲ ਦੌਰਾਨ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ. ਡੀ. ਆਰ. ਐੱਫ.), ਸਿਵਲ ਡਿਫੈਂਸ, ਪੰਜਾਬ ਪੁਲਿਸ, ਸਿਹਤ ਵਿਭਾਗ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਅਤੇ ਆਪਸੀ ਤਾਲਮੇਲ ਦਾ ਅਭਿਆਸ ਕੀਤਾ।ਮੌਕ ਡਰਿੱਲ ਰਾਤ 8 ਵਜੇ ਦੋ ਮਿੰਟ ਤੱਕ ਹਵਾਈ ਹਮਲੇ ਦਾ ਸਾਇਰਨ ਵਜਾਉਣ ਨਾਲ ਸ਼ੁਰੂ ਹੋਈ, ਜਿਸ ਤੋਂ ਤੁਰੰਤ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ 10 ਮਿੰਟ ਲਈ ਪੂਰੀ ਤਰ੍ਹਾਂ ਬਲੈਕਆਊਟ ਕੀਤਾ। ਇਸ ਦੌਰਾਨ ਅੱਗ ਲੱਗਣ ਤੇ ਲੋਕਾਂ ਦੇ ਜ਼ਖ਼ਮੀ ਹੋਣ ਦੀ ਸਥਿਤੀ ਪੈਦਾ ਕਰਕੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ। ਸਾਇਰਨ ਵੱਜਦਿਆਂ ਹੀ ਸੰਬੰਧਿਤ ਵਿਭਾਗਾਂ ਦੀਆਂ ਟੀਮਾਂ ਹਰਕਤ ਵਿਚ ਆ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਕੀਤੀ, ਜਦਕਿ ਸਿਵਲ ਡਿਫੈਂਸ, ਫਾਇਰ ਸਰਵਿਸ ਤੇ ਸਿਹਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਇਮਾਰਤ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਮੁਹਿੰਮ ਚਲਾਈ। ਇਸ ਦੌਰਾਨ ਆਧੁਨਿਕ ਸਟੈਪ-ਡਾਊਨ ਪੌੜੀ ਤਕਨੀਕ ਦੀ ਵਰਤੋਂ ਕਰਦਿਆਂ ਇਮਾਰਤ ਵਿਚ ਫਸੇ ਵਿਅਕਤੀਆਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਮੌਕੇ ‘ਤੇ ਹੀ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬਾਅਦ ਵਿਚ ਉਡੀਕ ਵਿਚ ਖੜ੍ਹੀਆਂ ਐਂਬੂਲੈਂਸਾਂ ਰਾਹੀਂ ਹਸਪਤਾਲ ਪਹੁੰਚਾਉਣ ਦੀ ਕਾਰਵਾਈ ਦਾ ਅਭਿਆਸ ਕੀਤਾ। ਐੱਸ. ਡੀ. ਐੱਮ. ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਗ੍ਰਹਿ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕਰਵਾਈ ਮੌਕ ਡਰਿੱਲ ਦਾ ਮੁੱਖ ਉਦੇਸ਼ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਐਮਰਜੈਂਸੀ ਸਥਿਤੀ ਦੌਰਾਨ ਵੱਖ-ਵੱਖ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਤੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਮੌਕ ਡਰਿੱਲ ਵਿਚ ਸ਼ਾਮਿਲ ਮੁਲਾਜ਼ਮਾਂ ਦੀ ਤੁਰੰਤ ਕਾਰਵਾਈ, ਸਮਰਪਣ ਭਾਵਨਾ ਅਤੇ ਪੇਸ਼ੇਵਰ ਮੁਹਾਰਤ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿਵਲ ਡਿਫੈਂਸ ਜਲੰਧਰ ਦੀ ਚੀਫ ਵਾਰਡਨ ਪ੍ਰਿਤਪਾਲ ਸਿੰਘ ਨੌਟੀ, ਫਾਇਰ ਬ੍ਰਿਗੇਡ ਦੇ ਏ. ਡੀ. ਐੱਫ. ਓ. ਮਨਿੰਦਰ ਸਿੰਘ, ਅਵਨੀਸ਼ ਤੋਂ ਇਲਾਵਾ ਸਿਵਲ ਡਿਫੈਂਸ ਦੇ ਵਲੰਟੀਅਰ, ਸਿਹਤ ਵਿਭਾਗ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚੁਖਿਆਰਾ ਵਿਖੇ ਤੀਸਰਾ ਮਹਾਨ ਕੀਰਤਨ ਦਰਬਾਰ ਕੱਲ੍ਹ ਅਗਲੀ ਖ਼ਬਰ ਨਿਤਿਨ ਕੋਹਲੀ ਵਲੋਂ ਸੰਵਿਧਾਨ ਚੌਕ ਫਲਾਈਓਵਰ ’ਤੇ 1.36 ਕਰੋੜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
Ad Position 24