27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਰਾਮਾ ਮੰਡੀ ਫਲਾਈਓਵਰ ’ਤੇ ਟਿੱਪਰ ਨੇ ਪਿਕਅੱਪ ਗੱਡੀ ਨੂੰ ਮਾਰੀ ਟੱਕਰ, ਢਾਈ ਲੱਖ ਦੇ ਸੋਫੇ ਗਏ ਨੁਕਸਾਨੇ

ਜਲੰਧਰ, 27 ਨਵੰਬਰ (ਮੋਹਿਤ ਸਿੰਘ)- ਰਾਮਾ ਮੰਡੀ ਫਲਾਈਓਵਰ ’ਤੇ ਅੱਜ ਸਵੇਰੇ ਕਰੀਬ 5:30 ਵਜੇ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਪਿੱਛੋਂ ਆ ਰਹੇ ਇਕ ਟਿੱਪਰ ਨੇ ਪਿਕਅੱਪ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਪਿਕਅੱਪ ਗੱਡੀ ਵਿਚ ਲੱਦੇ ਕਰੀਬ ਢਾਈ ਲੱਖ ਰੁਪਏ ਦੀ ਕੀਮਤ ਦੇ ਸੋਫੇ ਬੁਰੀ ਤਰ੍ਹਾਂ ਨੁਕਸਾਨੇ ਗਏ।

Ad Position 21
No active advertisement
ਅਜੀਤ ਡੈਸਕ 28-11-2026
ਜਲੰਧਰ, 27 ਨਵੰਬਰ (ਮੋਹਿਤ ਸਿੰਘ)- ਰਾਮਾ ਮੰਡੀ ਫਲਾਈਓਵਰ ’ਤੇ ਅੱਜ ਸਵੇਰੇ ਕਰੀਬ 5:30 ਵਜੇ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਪਿੱਛੋਂ ਆ ਰਹੇ ਇਕ ਟਿੱਪਰ ਨੇ ਪਿਕਅੱਪ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਪਿਕਅੱਪ ਗੱਡੀ ਵਿਚ ਲੱਦੇ ਕਰੀਬ ਢਾਈ ਲੱਖ ਰੁਪਏ ਦੀ ਕੀਮਤ ਦੇ ਸੋਫੇ ਬੁਰੀ ਤਰ੍ਹਾਂ ਨੁਕਸਾਨੇ ਗਏ। ਗਨੀਮਤ ਰਹੀ ਕਿ ਗੱਡੀ ਵਿਚ ਸਵਾਰ ਵਿਅਕਤੀ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪਿਕਅੱਪ ਗੱਡੀ ਵਿਚ ਸਵਾਰ ਵਿਅਕਤੀ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਸੋਫੇ ਲੈ ਕੇ ਗੁਰਦਾਸਪੁਰ ਜਾ ਰਹੇ ਸਨ। ਜਦੋਂ ਉਹ ਰਾਮਾ ਮੰਡੀ ਫਲਾਈਓਵਰ ’ਤੇ ਪਹੁੰਚੇ ਤਾਂ ਅੱਗੇ ਲੋਹੇ ਦੇ ਸਰੀਏ ਨਾਲ ਲੱਦੀ ਇਕ ਗੱਡੀ ਖਰਾਬ ਹੋਣ ਕਾਰਨ ਸੜਕ ’ਤੇ ਖੜ੍ਹੀ ਸੀ। ਉਕਤ ਗੱਡੀ ਨੂੰ ਦੇਖਦਿਆਂ ਪਿਕਅੱਪ ਚਾਲਕ ਨੇ ਆਪਣੀ ਗੱਡੀ ਰੋਕ ਲਈ ਅਤੇ ਸਾਈਡ ਤੋਂ ਲੰਘਣ ਲਈ ਮੋੜਨ ਲੱਗਾ। ਇਸੇ ਦੌਰਾਨ ਪਿੱਛੋਂ ਤੇਜ਼ੀ ਨਾਲ ਆ ਰਹੇ ਟਿੱਪਰ ਨੇ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪਿਕਅੱਪ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਉਸ ਵਿਚ ਰੱਖੇ ਸਾਰੇ ਸੋਫੇ ਵੀ ਖਰਾਬ ਹੋ ਗਏ। ਪੀੜਤ ਵਿਅਕਤੀ ਨੇ ਕਿਹਾ ਕਿ ਹਾਦਸੇ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਟਿੱਪਰ ਚਾਲਕ ਦੀ ਬਣਦੀ ਹੈ, ਜਿਸ ਨੇ ਅੱਗੇ ਚੱਲ ਰਹੀ ਗੱਡੀ ਨੂੰ ਦੇਖਦਿਆਂ ਸਾਵਧਾਨੀ ਨਹੀਂ ਵਰਤੀ। ਉਨ੍ਹਾਂ ਕਿਹਾ ਕਿ ਸ਼ੁਕਰ ਹੈ ਕਿ ਇਸ ਹਾਦਸੇ ਵਿਚ ਕਿਸੇ ਨੂੰ ਜਾਨਲੇਵਾ ਸੱਟ ਨਹੀਂ ਲੱਗੀ। ਫਲਾਈਓਵਰ ’ਤੇ ਵਾਪਰੇ ਇਸ ਹਾਦਸੇ ਨੇ ਇਕ ਵਾਰ ਫਿਰ ਸੜਕਾਂ ’ਤੇ ਖੜ੍ਹੇ ਖਰਾਬ ਵਾਹਨਾਂ ਅਤੇ ਭਾਰੀ ਵਾਹਨਾਂ ਦੀ ਲਾਪਰਵਾਹੀ ਕਾਰਨ ਪੈਦਾ ਹੋਣ ਵਾਲੇ ਹਾਦਸਿਆਂ ਦਾ ਖ਼ਤਰਾ ਉਜਾਗਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਇੰਜ. ਚੌਧਰੀ ਭਾਜਪਾ ਐਨ. ਜੀ. ਓ. ਸੈੱਲ ਦੇ ਕਨਵੀਨਰ ਨਿਯੁਕਤ ਅਗਲੀ ਖ਼ਬਰ 15 ਦਸੰਬਰ ਤੋਂ ਪਹਿਲਾਂ ਠੇੇਕੇਦਾਰਾਂ ਨੂੰ ਪੂਰੇ ਕਰਨੇ ਪੈਣਗੇ ਲੁੱਕ, ਬਜਰੀ ਦੀਆਂ ਸੜਕਾਂ ਬਣਾਉਣ ਦੇ ਕੰਮ ਇੰਟਰਲਾਕ ਟਾਈਲਾ...
Ad Position 24