ਸਦਰ ਬਾਜ਼ਾਰ ਜਲੰਧਰ ਛਾਉਣੀ ’ਚ ਔਰਤ ਕੋਲੋਂ ਐਕਟਿਵਾ ਸਵਾਰ 2 ਬਦਮਾਸ਼ ਬੈਗ ਖੋਹ ਕੇ ਫ਼ਰਾਰ
ਜਲੰਧਰ ਛਾਉਣੀ/ਜਮਸ਼ੇਰ ਖ਼ਾਸ 9 ਅਕਤੂਬਰ (ਹਰਵਿੰਦਰ ਕੁਮਾਰ)-ਜਲੰਧਰ ਛਾਉਣੀ ਸਦਰ ਬਾਜ਼ਾਰ ਦੀ ਮੁੱਖ ਮਾਰਕੀਟ ’ਚ ਅੱਜ ਐਕਟੀਵਾ ਸਵਾਰ 2 ਨੌਜਵਾਨ ਬਦਮਾਸ਼ ਇੱਕ ਔਰਤ ਦਾ ਬੈਗ ਖੋਹ ਕੇ ਫਰਾਰ ਹੋ ਗਏ । ਜਾਣਕਾਰੀ ਅਨੁਸਾਰ ਗਲੀ ਨੰਬਰ 10 ਵਿੱਚ ਹੋਈ ਝੱਪਟਮਾਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਜਲੰਧਰ ਛਾਉਣੀ/ਜਮਸ਼ੇਰ ਖ਼ਾਸ 9 ਅਕਤੂਬਰ (ਹਰਵਿੰਦਰ ਕੁਮਾਰ)-ਜਲੰਧਰ ਛਾਉਣੀ ਸਦਰ ਬਾਜ਼ਾਰ ਦੀ ਮੁੱਖ ਮਾਰਕੀਟ ’ਚ ਅੱਜ ਐਕਟੀਵਾ ਸਵਾਰ 2 ਨੌਜਵਾਨ ਬਦਮਾਸ਼ ਇੱਕ ਔਰਤ ਦਾ ਬੈਗ ਖੋਹ ਕੇ ਫਰਾਰ ਹੋ ਗਏ । ਜਾਣਕਾਰੀ ਅਨੁਸਾਰ ਗਲੀ ਨੰਬਰ 10 ਵਿੱਚ ਹੋਈ ਝੱਪਟਮਾਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਜਲੰਧਰ ਛਾਉਣੀ ਦੀ ਗਲੀ ਨੰਬਰ 10 ਸਥਿਤ ਸਦਰ ਬਾਜ਼ਾਰ ਦੀ ਰੁਝੇਵਿਆਂ ਭਰੀ ਮੇਨ ਮਾਰਕੀਟ ਵਿੱਚ ਇੱਕ ਔਰਤ ਬੁੱਧਵਾਰ 7 ਅਕਤੂਬਰ ਨੂੰ ਪੈਦਲ ਜਾ ਰਹੀ ਸੀ। ਉਸੇ ਦੌਰਾਨ ਐਕਟੀਵਾ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਪਹੁੰਚੇ ਅਤੇ ਅੱਖ ਝਪਕਦਿਆਂ ਹੀ ਬੈਗ ਝਪਟ ਕੇ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਏ। ਔਰਤ ਦੇ ਰੌਲਾ ਪਾਉਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਪਰ ਉਦੋਂ ਤੱਕ ਮੁਲਜ਼ਮ ਕਾਫ਼ੀ ਦੂਰ ਨਿਕਲ ਚੁੱਕੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਆਸ-ਪਾਸ ਦੀਆਂ ਦੁਕਾਨਾਂ ਅਤੇ ਇਮਾਰਤਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ।