20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਉੱਘੇ ਲੇਖਕ ਨਵਤੇਜ ਭਾਰਤੀ ਦਾ ਹੋਇਆ ਕੈਨੇਡਾ ’ਚ ਸਨਮਾਨ

ਉੱਘੇ ਲੇਖਕ ਨਵਤੇਜ ਭਾਰਤੀ ਦਾ ਹੋਇਆ ਕੈਨੇਡਾ ’ਚ ਸਨਮਾਨ

Ad Position 21
No active advertisement
ਅਜੀਤ ਡੈਸਕ 21-11-2026

ਟੋਰਾਂਟੋ, 20 ਨਵੰਬਰ (ਹਰਜੀਤ ਸਿੰਘ ਬਾਜਵਾ)-ਕੈਨੇਡਾ ਵਿਚ ਵੱਸਦੇ ਪੰਜਾਬੀ ਦੇ ਉੱਘੇ ਲੇਖਕ ਨਵਤੇਜ ਭਾਰਤੀ ਦੇ ਮਾਣ ਵਿਚ ਮਿਸੀਸਾਗਾ,ਬਰੈਂਪਟਨ ਤੇ ਟੋਰਾਂਟੋ ਦੀਆਂ ਕਈ ਸਾਹਿਤਕ ਸੰਸਥਾਵਾਂ ਵਲੋਂ ਸਾਂਝੇ ਤੌਰ ’ਤੇ ਉਹਨਾਂ ਦੇ ਮਾਣ ਸਤਿਕਾਰ ਵਿਚ ਟੋਰਾਂਟੋ ਯੁਨੀਵਰਸਿਟੀ ਦੇ ਮਿਸੀਸਾਗਾ ਕੈਂਪਸ ਵਿਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਹਰਮਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਨੂੰ ਨਵਤੇਜ ਭਾਰਤੀ ਨੂੰ ਸਮਰਪਿਤ ਕਰਦਿਆਂ ਬੁਲਾਰਿਆਂ ਨੇ ਇਸ ਦਿਨ ਉਹਨਾਂ ਦੇ 90ਵੇਂ ਜਨਮ ਦਿਨ ਦੇ ਮੌਕੇ ’ਤੇ ਰੱਖੇ ਗਏ। ਇਸ ਸਮਾਗਮ ਮੌਕੇ ਜਿੱਥੇ ਉਹਨਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਉੱਥੇ ਹੀ ਮਾਂਟਰੀਅਲ ਤੋਂ ਆਏ ਚਿੱਤਰਕਾਰ ਅਤੇ ਕਵੀ ਮਨਜੀਤ ਚਾਤ੍ਰਿਕ ਵੱਲੋਂ ਨਵਤੇਜ ਭਾਰਤੀ ਦੀ ਬਣਾਈ ਪੇਂਟਿੰਗ ਵੀ ਉਹਨਾਂ ਨੂੰ ਭੇਟ ਕੀਤੀ ਗਈ। ਇਸ ਮੌਕੇ ਮੰਚ ਸੰਚਾਲਨ ਜਸਵੀਰ ਸ਼ਮੀਲ ਨੇ ਕੀਤਾ ਜਿਹਨਾਂ ਨੇ ਨਵਤੇਜ ਭਾਰਤੀ ਦੀ ਸ਼ਖ਼ਸ਼ੀਅਤ ਅਤੇ ਲੇਖਣੀ ਦੇ ਸਫ਼ਰ ਬਾਰੇ ਸੰਖੇਪ ਵਿੱਚ ਗੱਲਬਾਤ ਵੀ ਕੀਤੀ।ਸਮਾਗਮ ਦੌਰਾਨ ਨਾਮਵਰ ਸਮਾਜਿਕ ਸ਼ਖ਼ਸ਼ੀਅਤ ਅਤੇ ਨਵਤੇਜ ਭਾਰਤੀ ਦੇ ਛੋਟੇ ਭਰਾ ਅਜਮੇਰ ਰੋਡੇ ਨੇ ਦੱਸਿਆ ਕਿ ਮਹਿਜ਼ 5 ਸਾਲ ਦੀ ਉਮਰ ਵਿੱਚ ਹੀ ਮਾਪਿਆਂ ਵੱਲੋਂ ਨਵਤੇਜ ਭਾਰਤੀ ਨੂੰ ਉਸ ਵੇਲੇ ਪਿੰਡ ਦੇ ਗਿਆਨੀ ਹਰੀ ਸਿੰਘ ਬਰਾੜ ਹੋਰਾਂ ਕੋਲ ਧਾਰਮਿਕ ਗ੍ਰੰਥ ਪੜ੍ਹਨ, ਸਾਹਿਤ ਅਤੇ ਦੁਨਿਆਵੀ ਸਿੱਖਿਆ ਲਈ ਛੱਡਿਆ ਜਿੱਥੇ ਨਵਤੇਜ ਭਾਰਤੀ ਨੇ ਨਿੱਠ ਕੇ ਸਿੱਖਿਆ ਗ੍ਰਹਿਣ ਕੀਤੀ ਅਤੇ ਛੋਟੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕਰ ਦਿੱਤਾ।ਫਿਰ ਨਾਨਕ ਸਿੰਘ ਦੇ ਨਾਵਲ ‘ਗਰੀਬ ਦੀ ਦੁਨੀਆ’ ਦੇ ਨਾਇਕ ‘ਭਾਰਤੀ’ ਤੋਂ ਪ੍ਰਭਾਵਿਤ ਹੋ ਕੇ ਆਪਣੇ ਨਾਮ ਨਾਲ ਤਖੱਲਸ ਭਾਰਤੀ ਰੱਖ ਲਿਆ ਅਤੇ ਉਹ ਨਵਤੇਜ ਸਿੰਘ ਤੋਂ ਨਵਤੇਜ ਸਿੰਘ ਭਾਰਤੀ ਬਣ ਗਿਆ। ਅਜਮੇਰ ਰੋਡੇ ਨੇ ਹੋਰ ਦੱਸਿਆ ਕਿ ਉਹ ਦੋਵੇਂ ਛੋਟੇ ਹੁੰਦੇ ਨਾਟਕਾਂ ਵਿੱਚ ਭਾਗ ਲੈਂਦੇ ਸਨ, ਸਟੇਜਾਂ ਤੇ’ ਕਵੀਸ਼ਰੀ ਕਰਦੇ ਸਨ,ਪਹਿਲੀ ਸੰਸਾਰ ਜੰਗ ਵੇਲੇ ਉਹ ਅਮਨ ਦੀਆਂ ਕਵਿਤਾਵਾਂ ਲਿਖਦੇ ਸਨ ਜੋ ਉਦੋਂ ਦੇ ਨਾਮਵਰ ਰਸਾਲਿਆਂ ਵਿੱਚ ਛਪਦੀਆਂ ਸਨ,ਪੰਜਾਬੀ ਦੀ ਐੱਮ ਏ ਤੱਕ ਦੀ ਪੜ੍ਹਾਈ ਕਰਕੇ ਜਦੋਂ ਨਵਤੇਜ ਭਾਰਤੀ ਕਨੇਡਾ ਆਏ ਤਾਂ,ਵੈਨਕੂਵਰ ਵਿਖੇ ਰਹਿੰਦਿਆਂ ਅੰਗ੍ਰੇਜ਼ੀ ਦੀ ਬੀ ਏ ਕਰਨ ਲਈ ਜਦੋਂ ਉੱਥੇ ਯੁਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਫਾਰਮ ਭਰੇ ਤਾਂ ਵੈਨਕੂਵਰ ਦੀ ਯੁਨੀਵਰਸਿਟੀ ਦੇ ਫਿ਼ਲਾਸਫੀ ਵਿਭਾਗ ਦਾ ਮੁੱਖੀ ਨਵਤੇਜ ਭਾਰਤੀ ਦੀ ਇੰਟਰਵਿਊ ਲੈਣ ਸਮੇਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਨਵਤੇਜ ਭਾਰਤੀ ਨੂੰ ਐਮ ਏ ਫਿਲਾਸਫੀ ਵਿੱਚ ਦਾਖਲਾ ਦੇ ਦਿੱਤਾ।ਰਪਿੰਦਰ ਔਲਖ ਨੇ ਵਿਡਿਊ ਸੁਨੇਹੇ ਰਾਹੀਂ ਨਵਤੇਜ ਭਾਰਤੀ ਨੂੰ ਜਾਗਦੀਆਂ ਅੱਖਾਂ ਵਾਲਾ ਸਾਹਿਤਕਾਰ ਆਖਿਆ,ਮਨਪ੍ਰੀਤ  ਸਹੋਤਾ,ਡਾ. ਨਾਹਰ ਸਿੰਘ, ਬਲਰਾਜ ਚੀਮਾ,ਕਰਨ ਅਜਾਇਬ ਸਿੰਘ ਸੰਘਾ, ਕੁਲਵਿੰਦਰ ਖਹਿਰਾ, ਅਤੇ ਹੋਰਨਾਂ ਵੱਲੋਂ ਵੀ ਨਵਤੇਜ ਭਾਰਤੀ ਦੀਆਂ ਕਵਿਤਾਵਾਂ ਅਤੇ ਲੇਖਣੀ ਬਾਰੇ ਗੱਲ ਕੀਤੀ। ਇਸ ਮੌਕੇ ਨਵਤੇਜ ਭਾਰਤੀ ਨੇ ਆਖਿਆ ਕਿ ਮੈਂ ਲੱਗਭੱਗ 85 ਸਾਲਾਂ ਤੋਂ ਲਿਖ ਰਿਹਾਂ ਹਾਂ ਅਤੇ ਲੋਕਾਂ ਵੱਲੋਂ ਮੇਰੀ ਕਵਿਤਾ ਨੂੰ ਅਥਾਹ ਪਿਆਰ ਦਿੱਤਾ ਗਿਆ ਹੈ।ਉਹਨਾਂ ਨੇ ਆਪਣੀਆਂ ਪੁਸਤਕਾਂ ਵਿੱਚੋਂ ਕੁਝ ਕਵਿਤਾਵਾਂ ਵੀ ਪੜ੍ਹੀਆਂ ਅਤੇ ਸਮੁੱਚੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਦਾ ਧੰਨਵਾਦ ਕੀਤਾ। ਅਖੀਰ ਵਿੱਚ ਹਰਮਿੰਦਰ ਢਿੱਲੋਂ, ਅਜਮੇਰ ਰੋਡੇ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ 3,558 ਕਰੋੜ ਦੇ ਨਿਵੇਸ਼ ਘੁਟਾਲੇ ’ਚ ਸਤਨਾਮ ਸਿੰਘ ਸੰਧੂ ਗਵਾਹ ਵਜੋਂ ਈ.ਡੀ ਵਲੋਂ ਤਲਬ ਅਗਲੀ ਖ਼ਬਰ 26 ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ’ਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ-ਚੀਮਾ
Ad Position 24