20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

26 ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ’ਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਜਾਵੇਗਾ-ਚੀਮਾ

ਲ਼ਹਿਰਾਗਾਗਾ, 20 ਨਵੰਬਰ (ਪ੍ਰਵੀਨ ਖੋਖਰ)-26 ਨਵੰਬਰ ਨੂੰ ਮੋਗਾ ਵਿਖੇ ‘ਆਪਣੀ ਮਿੱਟੀ-ਆਪਣਾ ਮਾਣ-ਖੁਸ਼ਹਾਲ ਪੰਜਾਬ’ ਦੇ ਨਾਅਰੇ ਤਹਿਤ ਹੋਣ ਵਾਲੀ ਵਿਸ਼ਾਲ ਰੈਲੀ, ਪੰਜਾਬ ਦੇ ਲੋਕਾਂ ਵਿਚ ਇਕ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕਰੇਗੀ । ਇਹ ਵਿਚਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਵੇਰ ਇਸ ਪ੍ਰਤੀਨਿਧ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਸਾਂਝੇ ਕੀਤੇ।

Ad Position 21
No active advertisement
ਅਜੀਤ ਡੈਸਕ 21-11-2026
ਲ਼ਹਿਰਾਗਾਗਾ, 20 ਨਵੰਬਰ (ਪ੍ਰਵੀਨ ਖੋਖਰ)-26 ਨਵੰਬਰ ਨੂੰ ਮੋਗਾ ਵਿਖੇ ‘ਆਪਣੀ ਮਿੱਟੀ-ਆਪਣਾ ਮਾਣ-ਖੁਸ਼ਹਾਲ ਪੰਜਾਬ’ ਦੇ ਨਾਅਰੇ ਤਹਿਤ ਹੋਣ ਵਾਲੀ ਵਿਸ਼ਾਲ ਰੈਲੀ, ਪੰਜਾਬ ਦੇ ਲੋਕਾਂ ਵਿਚ ਇਕ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕਰੇਗੀ । ਇਹ ਵਿਚਾਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸਵੇਰ ਇਸ ਪ੍ਰਤੀਨਿਧ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਇਹ ਰੈਲੀ ਪੰਜਾਬ ਦੀ ਮਿੱਟੀ, ਪੰਜਾਬ ਦਾ ਸੱਭਿਆਚਾਰ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਆਮ ਲੋਕਾਂ ਦੇ ਮਾਣ-ਸਨਮਾਨ ਨਾਲ ਜੁੜੇ ਮੁੱਦਿਆਂ ਨੂੰ ਸਮਰਪਿਤ ਹੋਵੇਗੀ। ਜਦੋਂ ਉਨ੍ਹਾਂ ਦਾ ਧਿਆਨ ਖੋਖਰ ਖੁਰਦ ਤੋਂ ਛਾਜ਼ਲਾ ਵਾਇਆ ਗੋਬਿੰਦਗੜ੍ਹ ਅਤੇ ਖੋਖਰ ਤੋਂ ਅੜਕਵਾਸ ਸੜ੍ਹਕਾਂ ਨੂੰ ਅਪਗਰੇਡ ਕਰਵਾਉਣ ਵੱਲ ਦਿਵਾਇਆ ਤਾਂ ਉਨ੍ਹਾਂ ਕਿਹਾ ਕਿ ਖੋਖਰ ਖੁਰਦ ਤੋਂ ਗੋਬਿੰਦਗੜ ਤੱਕ ਸੜਕ ਅਪਗਰੇਡ ਹੋ ਚੁੱਕੀ ਹੈ ਜਦੋਂ ਕਿ ਗੋਬਿੰਦਗੜ੍ਹ ਤੋਂ ਛਾਜ਼ਲਾ ਤੱਕ ਦੀ ਸੜਕ ਦਾ ਕੰਮ ਜਲਦੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ । ਇਸੇ ਪ੍ਰਕਾਰ ਖੋਖਰ ਤੋਂ ਅੜਕਵਾਸ ਤੱਕ ਦੀ ਸੜਕ ਛੇਤੀ ਹੈ ਅਪਗਰੇਡ ਕਰਵਾ ਕੇ ਇੰਨਾਂ ਰੂਟਾਂ ਉੱਤੇ ਮਿੰਨੀ ਬੱਸ ਸਰਵਿਸ ਵੀ ਸ਼ੁਰੂ ਕਰਵਾ ਦਿੱਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਉੱਘੇ ਲੇਖਕ ਨਵਤੇਜ ਭਾਰਤੀ ਦਾ ਹੋਇਆ ਕੈਨੇਡਾ ’ਚ ਸਨਮਾਨ ਅਗਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਚੋਣ ਮੈਨੀਫੈਸਟੋ ਤਿਆਰੀ ਸ਼ੁਰੂ
Ad Position 24