20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕੋਰੋਨਾ ਰਾਹਤ ਦੀ ਰਕਮ ’ ਚ ਕਥਿਤ ਹੇਰਾਫੇਰੀ , ਅਲਾਬਾਮਾ ਦਾ ਵਿਧਾਇਕ ਗ੍ਰਿਫ਼ਤਾਰ

ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਅਲਾਬਾਮਾ ਸੂਬੇ ਦੇ ਵਿਧਾਇਕ ਪੈਟਰਿਕ ਲੌਰਨ ਸੈਲਰਜ਼ ਨੂੰ ਕੋਰੋਨਾ ਰਾਹਤ ਲਈ ਮਿਲੀਆਂ ਗ੍ਰਾਂਟਾਂ ਤੇ ਕਰਜ਼ਿਆਂ ਵਿਚ ਕਥਿਤ ਧੋਖਾਧੜੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਘੀ ਗ੍ਰੈਂਡ ਜਿਊਰੀ ਨੇ ਪਲੇਜ਼ੈਂਟ ਗਰੋਵ ਵਾਸੀ 53 ਸਾਲਾ ਸੈਲਰਜ਼ ਖ਼ਿਲਾਫ਼ ਇਲੈਕਟ੍ਰਾਨਿਕ ਸੰਚਾਰ ਰਾਹੀਂ ਧੋਖਾਧੜੀ ਦੇ ਚਾਰ ਦੋਸ਼ ਲਾਏ ਹਨ।

Ad Position 21
No active advertisement
ਅਜੀਤ ਡੈਸਕ 21-11-2026

ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਅਲਾਬਾਮਾ ਸੂਬੇ ਦੇ ਵਿਧਾਇਕ ਪੈਟਰਿਕ ਲੌਰਨ ਸੈਲਰਜ਼ ਨੂੰ ਕੋਰੋਨਾ ਰਾਹਤ ਲਈ ਮਿਲੀਆਂ ਗ੍ਰਾਂਟਾਂ ਤੇ ਕਰਜ਼ਿਆਂ ਵਿਚ ਕਥਿਤ ਧੋਖਾਧੜੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਘੀ ਗ੍ਰੈਂਡ ਜਿਊਰੀ ਨੇ ਪਲੇਜ਼ੈਂਟ ਗਰੋਵ ਵਾਸੀ 53 ਸਾਲਾ ਸੈਲਰਜ਼ ਖ਼ਿਲਾਫ਼ ਇਲੈਕਟ੍ਰਾਨਿਕ ਸੰਚਾਰ ਰਾਹੀਂ ਧੋਖਾਧੜੀ ਦੇ ਚਾਰ ਦੋਸ਼ ਲਾਏ ਹਨ। ਦੋਸ਼-ਪੱਤਰ ਮੁਤਾਬਕ ਉਸ ਨੇ ਜੁਲਾਈ 2020 ਤੋਂ ਮਈ 2021 ਦਰਮਿਆਨ ਸੰਘੀ ਸਰਕਾਰ, ਅਲਾਬਾਮਾ ਸਰਕਾਰ ਤੇ ਸੂਬੇ ਦੀ ਇਕ ਗ਼ੈਰ-ਮੁਨਾਫ਼ਾ ਸੰਸਥਾ ਤੋਂ ਧੋਖੇ ਨਾਲ 2 ਲੱਖ 40 ਹਜ਼ਾਰ ਡਾਲਰ ਤੋਂ ਵੱਧ ਹਾਸਲ ਕੀਤੇ। ਇਹ ਰਕਮ ਮਹਾਂਮਾਰੀ ਦੌਰਾਨ ਆਰਥਿਕ ਰਾਹਤ ਦੇਣ ਲਈ ਸੀ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਸੈਲਰਜ਼ ਨੇ ਪੈਸੇ ਆਪਣੇ ਕਰੈਡਿਟ ਕਾਰਡਾਂ ਦੇ ਬਿੱਲ, ਘਰ ਤੇ ਨਿੱਜੀ ਕਰਜ਼ਿਆਂ ਦੀਆਂ ਕਿਸ਼ਤਾਂ, ਪਾਣੀ ਦੇ ਬਿੱਲ ਤੇ ਧੀਆਂ ਦੀਆਂ ਕਾਲਜ ਫ਼ੀਸਾਂ ਭਰਨ ਲਈ ਵਰਤੇ। ਸੈਲਰਜ਼ ਨਵੰਬਰ 2022 ਤੋਂ ਅਲਾਬਾਮਾ ਦੇ ਵਿਧਾਨ ਸਭਾ ਹਲਕਾ 57 ਦੀ ਨੁਮਾਇੰਦਗੀ ਕਰ ਰਿਹਾ ਹੈ ਤੇ ਹਾਲੀਆ ਚੋਣਾਂ ਵਿਚ ਦੂਜੀ ਵਾਰ ਚੁਣਿਆ ਗਿਆ ਹੈ। ਕਥਿਤ ਹੇਰਾਫੇਰੀ ਉਸ ਦੇ ਵਿਧਾਇਕ ਬਣਨ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧਿਤ ਹੈ। ਮਾਮਲੇ ਦੀ ਜਾਂਚ ਐੱਫ.ਬੀ.ਆਈ. ਨੇ ਕੀਤੀ ਹੈ। ਸਬੰਧਿਤ ਜੁਰਮ ਲਈ ਦੋਸ਼ ਸਾਬਤ ਹੋਣ ’ਤੇ ਵੱਧ ਤੋਂ ਵੱਧ 20 ਸਾਲ ਕੈਦ ਹੋ ਸਕਦੀ ਹੈ। ਸੈਲਰਜ਼ ਖ਼ਿਲਾਫ਼ ਦੋਸ਼ ਹਾਲੇ ਅਦਾਲਤ ’ਚ ਸਾਬਤ ਹੋਣੇ ਬਾਕੀ ਹਨ। 

Ad Position 22
No active advertisement
ਪਿਛਲੀ ਖ਼ਬਰ ਲਕਸ਼ਯ ਸੇਨ ਤੇ ਸਾਤਵਿਕ - ਚਿਰਾਗ ਹਾਂਗਕਾਂਗ ਓਪਨ ਦੇ ਸੈਮੀਫਾਈਨਲ ’ ਚ ਅਗਲੀ ਖ਼ਬਰ ਦੱਖਣੀ ਆਸਟ੍ਰੇਲੀਆ ’ ਚ ਭਿਆਨਕ ਤੂਫ਼ਾਨ ਕਾਰਨ 24 ਹਜ਼ਾਰ ਘਰਾਂ ਦੀ ਬਿਜਲੀ ਗੁੱਲ
Ad Position 24