20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਇਰਾਨ ਜੰਗ ਰੋਕਣ ਦਾ ਮਤਾ ਰਿਪਬਲਿਕਨਾਂ ਨੇ ਰੋਕਿਆ

ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮੱਧਕਾਲੀ ਚੋਣਾਂ ’ਚ ਵੱਡੀ ਹਾਰ ਮਗਰੋਂ ਵੀ ਅਮਰੀਕੀ ਸੈਨੇਟ ਦੇ ਬਹੁਤੇ ਰਿਪਬਲਿਕਨ ਮੈਂਬਰ ਇਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਜਾਰੀ ਰੱਖਣ ਦੇ ਪੱਖ ’ਚ ਖੜ੍ਹੇ ਰਹੇ। ਜੰਗ ਰੋਕਣ ਲਈ ਲਿਆਂਦੇ ਮਤੇ ਦਾ ਡੈਮੋਕ੍ਰੇਟ ਸੈਨੇਟਰ ਜੌਨ ਫੈਟਰਮੈਨ ਨੇ ਵੀ ਵਿਰੋਧ ਕੀਤਾ।

Ad Position 21
No active advertisement
ਅਜੀਤ ਡੈਸਕ 21-11-2026
ਨਿਊਯਾਰਕ, 20 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮੱਧਕਾਲੀ ਚੋਣਾਂ ’ਚ ਵੱਡੀ ਹਾਰ ਮਗਰੋਂ ਵੀ ਅਮਰੀਕੀ ਸੈਨੇਟ ਦੇ ਬਹੁਤੇ ਰਿਪਬਲਿਕਨ ਮੈਂਬਰ ਇਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਜਾਰੀ ਰੱਖਣ ਦੇ ਪੱਖ ’ਚ ਖੜ੍ਹੇ ਰਹੇ। ਜੰਗ ਰੋਕਣ ਲਈ ਲਿਆਂਦੇ ਮਤੇ ਦਾ ਡੈਮੋਕ੍ਰੇਟ ਸੈਨੇਟਰ ਜੌਨ ਫੈਟਰਮੈਨ ਨੇ ਵੀ ਵਿਰੋਧ ਕੀਤਾ। ਮਤੇ ਦੇ ਹੱਕ ਵਿਚ 48 ਤੇ ਵਿਰੋਧ ’ਚ 51 ਵੋਟਾਂ ਪਈਆਂ, ਜਿਸ ਕਾਰਨ ਇਹ ਪਾਸ ਨਹੀਂ ਹੋ ਸਕਿਆ। ਵੋਟਿੰਗ ਦੌਰਾਨ ਦੋਵਾਂ ਪਾਰਟੀਆਂ ਦੇ ਕੁਝ ਮੈਂਬਰਾਂ ਨੇ ਆਪਣੀ ਪਾਰਟੀ ਤੋਂ ਵੱਖਰਾ ਰੁਖ਼ ਅਪਣਾਇਆ। ਰਿਪਬਲਿਕਨ ਸੈਨੇਟਰਾਂ ਸੁਜ਼ਨ ਕੌਲਿਨਜ਼, ਲੀਜ਼ਾ ਮਰਕਾਊਸਕੀ ਅਤੇ ਰੈਂਡ ਪੌਲ ਨੇ ਜੰਗ ਰੋਕਣ ਦੇ ਮਤੇ ਦੀ ਹਮਾਇਤ ਕੀਤੀ, ਜਦਕਿ ਪੈਨਸਿਲਵੇਨੀਆ ਦੇ ਡੈਮੋਕ੍ਰੇਟ ਸੈਨੇਟਰ ਫੈਟਰਮੈਨ ਇਸ ਦੇ ਵਿਰੋਧ ਵਿਚ ਭੁਗਤੇ। ਰਿਪਬਲਿਕਨ ਸੈਨੇਟਰ ਥੌਮ ਟਿਲਿਸ ਨੇ ਵੀ ਮਤੇ ਦਾ ਵਿਰੋਧ ਕੀਤਾ, ਹਾਲਾਂਕਿ ਪਹਿਲਾਂ ਉਹ ਅਜਿਹੀਆਂ ਕੋਸ਼ਿਸ਼ਾਂ ਦਾ ਸਾਥ ਦੇ ਚੁੱਕੇ ਹਨ। ਇਹੀ ਮਤਾ ਸਤੰਬਰ ’ਚ ਰਿਪਬਲਿਕਨ ਬਹੁਮਤ ਵਾਲੇ ਪ੍ਰਤੀਨਿਧ ਸਦਨ ਵਿਚ ਪਾਸ ਹੋ ਚੁੱਕਾ ਸੀ। ਭਾਵੇਂ ਇਸ ਦਾ ਅਸਰ ਮੁੱਖ ਤੌਰ ’ਤੇ ਪ੍ਰਤੀਕਾਤਮਕ ਹੋਣਾ ਸੀ, ਪਰ ਦੋਵਾਂ ਸਦਨਾਂ ਵਿਚ ਪਾਸ ਹੋਣ ਨਾਲ ਟਰੰਪ ਪ੍ਰਸ਼ਾਸਨ ਦੀ ਫ਼ੌਜੀ ਕਾਰਵਾਈ ਵਿਰੁੱਧ ਕਾਂਗਰਸ ਦਾ ਸਾਂਝਾ ਸੁਨੇਹਾ ਜਾਂਦਾ।
Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ’ਚ ਭਾਰਤੀ ਮੂਲ ਦੇ ਵਿਅਕਤੀਆਂ ਵਿਚਕਾਰ ਹਿੰਸਕ ਝੜਪ ਅਗਲੀ ਖ਼ਬਰ ਬਰਤਾਨੀਆ ’ਚ ਨਾਬਾਲਗਾ ਨਾਲ ਜਬਰ-ਜ਼ਨਾਹ ਮਾਮਲੇ ’ਚ 2 ਅਫ਼ਗਾਨੀ ਨਾਗਰਿਕ ਦੋਸ਼ੀ ਕਰਾਰ
Ad Position 24