20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵੈਲਿੰਗਟਨ ਟੈਸਟ: ਦੂਜੇ ਦਿਨ ਭਾਰਤ ਨੇ 1 ਵਿਕਟ ਗਵਾ ਕੇ 159 ਦੌੜਾਂ ਬਣਾਈਆਂ

ਵੈਲਿੰਗਟਨ, 20 ਨਵੰਬਰ (ਪੀ.ਟੀ.ਆਈ.)-ਇਥੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਹੈਨਰੀ ਨਿਕੋਲਸ ਦੀ ਸ਼ਾਨਦਾਰ ਅਜੇਤੂ 175 ਦੌੜਾਂ ਦੀ ਪਾਰੀ ਨੇ ਭਾਰਤੀ ਗੇਂਦਬਾਜ਼ਾਂ ਦੀ ਸਖ਼ਤ ਪ੍ਰੀਖਿਆ ਲਈ, ਪਰ ਜਵਾਬ ’ਚ ਯਸ਼ਸਵੀ ਜੈਸਵਾਲ ਤੇ ਕੇ.ਐੱਲ. ਰਾਹੁਲ ਨੇ ਦਮਦਾਰ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਮੈਚ ’ਚ ਮਜ਼ਬੂਤੀ ਨਾਲ ਵਾਪਸ ਲਿਆ ਖੜ੍ਹਾ ...

Ad Position 21
No active advertisement
ਅਜੀਤ ਡੈਸਕ 20-11-2026

ਵੈਲਿੰਗਟਨ, 20 ਨਵੰਬਰ (ਪੀ.ਟੀ.ਆਈ.)-ਇਥੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੇ ਦੂਜੇ ਦਿਨ ਹੈਨਰੀ ਨਿਕੋਲਸ ਦੀ ਸ਼ਾਨਦਾਰ ਅਜੇਤੂ 175 ਦੌੜਾਂ ਦੀ ਪਾਰੀ ਨੇ ਭਾਰਤੀ ਗੇਂਦਬਾਜ਼ਾਂ ਦੀ ਸਖ਼ਤ ਪ੍ਰੀਖਿਆ ਲਈ, ਪਰ ਜਵਾਬ ’ਚ ਯਸ਼ਸਵੀ ਜੈਸਵਾਲ ਤੇ ਕੇ.ਐੱਲ. ਰਾਹੁਲ ਨੇ ਦਮਦਾਰ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਮੈਚ ’ਚ ਮਜ਼ਬੂਤੀ ਨਾਲ ਵਾਪਸ ਲਿਆ ਖੜ੍ਹਾ ਕੀਤਾ। ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ ਇਕ ਵਿਕਟ ਦੇ ਨੁਕਸਾਨ ’ਤੇ 159 ਦੌੜਾਂ ਬਣਾ ਲਈਆਂ।

ਭਾਰਤੀ ਟੀਮ ਅਜੇ ਵੀ ਨਿਊਜ਼ੀਲੈਂਡ ਦੇ ਪਹਿਲੀ ਪਾਰੀ ਦੇ 368 ਦੌੜਾਂ ਦੇ ਸਕੋਰ ਤੋਂ 209 ਦੌੜਾਂ ਪਿੱਛੇ ਹੈ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਸਮੇਂ ਕੇ.ਐੱਲ. ਰਾਹੁਲ 52 ਦੌੜਾਂ ਤੇ ਦੇਵਦੱਤ ਪਡਿੱਕਲ 16 ਦੌੜਾਂ ਬਣਾ ਕੇ ਕ੍ਰੀਜ਼ ’ਤੇ ਡਟੇ ਹੋਏ ਸਨ। ਭਾਰਤ ਵਲੋਂ ਇਕਲੌਤਾ ਵਿਕਟ ਯਸ਼ਸਵੀ ਜੈਸਵਾਲ ਦਾ ਡਿੱਗਿਆ, ਜਿਨ੍ਹਾਂ ਨੇ 89 ਗੇਂਦਾਂ ’ਚ 85 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਅੱਜ ਦਿਨ ਦੀ ਸ਼ੁਰੂਆਤ ’ਚ ਪਹਿਲਾਂ ਨਿਊਜ਼ੀਲੈਂਡ ਨੇ ਸਵੇਰੇ ਆਪਣੀ ਪਾਰੀ ਪੰਜ ਵਿਕਟਾਂ ’ਤੇ 143 ਦੌੜਾਂ ਤੋਂ ਅੱਗੇ ਸ਼ੁਰੂ ਕੀਤੀ ਤੇ 368 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਨਿਊਜ਼ੀਲੈਂਡ ਦੀ ਪਾਰੀ ਦਾ ਮੁੱਖ ਆਕਰਸ਼ਣ ਹੈਨਰੀ ਨਿਕੋਲਸ ਅਤੇ ਗਲੇਨ ਫਿਲਿਪਸ ਦੀ ਸ਼ਾਨਦਾਰ ਬੱਲੇਬਾਜ਼ੀ ਰਹੀ।

ਨਿਕੋਲਸ ਨੇ ਲਗਭਗ 10 ਘੰਟੇ ਕ੍ਰੀਜ਼ ’ਤੇ ਡਟੇ ਰਹਿੰਦਿਆਂ 335 ਗੇਂਦਾਂ ਵਿੱਚ 21 ਚੌਕਿਆਂ ਦੀ ਮਦਦ ਨਾਲ ਨਾਬਾਦ 175 ਦੌੜਾਂ ਬਣਾਈਆਂ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦੀ ਸਰਵੋਤਮ ਪਾਰੀ ਹੈ। ਗਲੇਨ ਫਿਲਿਪਸ ਨੇ ਵੀ ਸ਼ਾਨਦਾਰ ਸੈਂਕੜਾ ਜੜਦਿਆਂ 216 ਗੇਂਦਾਂ ’ਚ 118 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 14 ਚੌਕੇ ਸ਼ਾਮਲ ਸਨ। ਨਿਕੋਲਸ ਅਤੇ ਫਿਲਿਪਸ ਨੇ ਛੇਵੇਂ ਵਿਕਟ ਲਈ 216 ਦੌੜਾਂ ਦੀ ਅਹਿਮ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਨੂੰ ਸੰਕਟ ਵਿਚੋਂ ਬਾਹਰ ਕੱਢਿਆ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਨਿਊਜ਼ੀਲੈਂਡ ਦੀ ਟੀਮ ਨੇ ਸਿਰਫ਼ 70 ਦੌੜਾਂ ’ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ।

ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 29 ਓਵਰਾਂ ’ਚ 92 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ, ਜਦਕਿ ਆਕਾਸ਼ ਦੀਪ ਨੇ 23 ਓਵਰਾਂ ’ਚ 53 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਅੰਸ਼ੁਲ ਕੰਬੋਜ ਨੇ 23 ਓਵਰਾਂ ’ਚ 69 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਪ੍ਰਸਿੱਧ ਕ੍ਰਿਸ਼ਨਾ ਮਹਿੰਗੇ ਸਾਬਤ ਹੋਏ ਤੇ ਉਨ੍ਹਾਂ ਨੇ 26 ਓਵਰਾਂ ’ਚ 100 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਪੈਰਿਸ ’ਚ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਮਿਲੇ ਅਨਿਲ ਕਪੂਰ, ਕਿਹਾ- ‘ਘਰ ਵਰਗਾ ਮਹਿਸੂਸ ਕਰਵਾਉਣ ਲਈ ਧੰਨਵਾ... ਅਗਲੀ ਖ਼ਬਰ ਮਾਛੀਵਾੜਾ ’ਚ ਨਸ਼ਾ ਵੇਚਣ ਆਇਆ ਨੌਜਵਾਨ ਸਾਬਕਾ ਕੌਂਸਲਰ ਨੇ ਫੜਿਆ, ਲੋਕਾਂ ਨੇ ਬੰਨ੍ਹ ਕੇ ਕੀਤੀ ਕੁੱਟਮਾਰ
Ad Position 24