ਮੈਲਬੌਰਨ ’ਚ ਭਾਰਤੀ ਮੂਲ ਦੇ ਵਿਅਕਤੀਆਂ ਵਿਚਕਾਰ ਹਿੰਸਕ ਝੜਪ
ਮੈਲਬੌਰਨ, 20 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਪੱਛਮੀ ਇਲਾਕੇ ਟਾਰਨੇਟ ’ਚ ਬੀਤੇ ਦਿਨੀ ਭਾਰਤੀ ਮੂਲ ਦੇ ਕਰੀਬ 17 ਵਿਅਕਤੀਆਂ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਤਲਵਾਰਾਂ, ਬੱਲਿਆਂ ਅਤੇ ਕਥਿਤ ਸ਼ਾਟਗਨ ਦੀ ਵਰਤੋਂ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ।
ਮੈਲਬੌਰਨ, 20 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਪੱਛਮੀ ਇਲਾਕੇ ਟਾਰਨੇਟ ’ਚ ਬੀਤੇ ਦਿਨੀ ਭਾਰਤੀ ਮੂਲ ਦੇ ਕਰੀਬ 17 ਵਿਅਕਤੀਆਂ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਤਲਵਾਰਾਂ, ਬੱਲਿਆਂ ਅਤੇ ਕਥਿਤ ਸ਼ਾਟਗਨ ਦੀ ਵਰਤੋਂ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ। ਪੁਲਿਸ ਅਨੁਸਾਰ ਅਧਿਕਾਰੀਆਂ ਦੇ ਪਹੁੰਚਣ ਤੱਕ ਝੜਪ ’ਚ ਸ਼ਾਮਲ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ ਸਨ। ਜਾਂਚ ਦੌਰਾਨ 2 ਵਾਹਨ, ਵੱਖ-ਵੱਖ ਹਥਿਆਰ ਤੇ ਖ਼ੂਨ ਦੇ ਧੱਬੇ ਮਿਲੇ ਹਨ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਟਨਾ ਸਬੰਧੀ ਕੋਈ ਜਾਣਕਾਰੀ ਜੇਕਰ ਉਹਨਾਂ ਕੋਲ ਹੋਵੇ ਤਾਂ ਜਾਂਚਕਰਤਾਵਾਂ ਨਾਲ ਸਾਂਝੀ ਕੀਤੀ ਜਾਵੇ।