27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਮਿੳਾੂਸੀਪਲ ਇੰਪਲਾਈਜ਼ ਅਤੇ ਸਫ਼ਾਈ ਸੇਵਕ ਮਜ਼ਦੂਰ ਯੂਨੀਅਨ ਦੀ ਤੀਜੇ ਦਿਨ ਵੀ ਜਾਰੀ ਰਹੀ ਹੜਤਾਲ

Ad Position 21
No active advertisement
ਅਜੀਤ ਡੈਸਕ 20-09-2025
ਗੁਰਾਇਆ, 19 ਸਤੰਬਰ (ਬਲਵਿੰਦਰ ਸਿੰਘ)-ਮਿੳਾੂਸੀਪਲ ਇੰਪਲਾਈਜ਼ ਅਤੇ ਸਫ਼ਾਈ ਸੇਵਕ ਮਜ਼ਦੂਰ ਯੂਨੀਅਨ ਨਗਰ ਕੌਂਸਲ ਗੁਰਾਇਆ ਦੀ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ | ਇਹ ਹੜਤਾਲ ਮਿਊਾਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ | ਇਹ ਫ਼ੈਸਲਾ ਪੰਜਾਬ ਸਰਕਾਰ ਵਲੋਂ ਨਗਰ ਪੰਚਾਇਤਾਂ, ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਕਾਰਪੋਰੇਸ਼ਨਾਂ ਦੇ ਸਾਰੇ ਕੰਮ ਠੇਕੇ ਤੇ ਦੇਣ ਲਈ ਹਾਲ ਹੀ ਵਿਚ ਲਿਆਂਦੀ ਗਈ ਨੀਤੀ ਦੇ ਵਿਰੁੱਧ ਵਿਚ ਲਿਆ ਗਿਆ ਹੈ | ਸਰਕਾਰ ਵਲੋਂ ਸੀਵਰੇਜ, ਸੈਨੀਟੇਸ਼ਨ, ਵਾਟਰ ਸਪਲਾਈ ਵਰਗੇ ਕੰਮਾਂ ਦਾ ਨਿੱਜੀਕਰਨ ਕਰਨ ਲਈ ਕਰੋੜਾ ਰੁਪਏ ਦੇ ਟੈਂਡਰ ਲਗਾਏ ਜਾ ਰਹੇ ਹਨ, ਇੱਥੇ ਇਹ ਵੀ ਧਿਆਨ ਦੇਣਯੋਗ ਗੱਲ ਹੈ ਕਿ ਟੈਂਡਰਾਂ ਦੇ ਤਖ਼ਮੀਨੇ ਇੰਨੇ ਵੱਧ ਰੇਟ ਦੇ ਬਣਾਏ ਗਏ ਹਨ, ਜਿਸ ਨਾਲ ਨਗਰ ਪੰਚਾਇਤਾਂ, ਨਗਰ ਕੌਂਸਲ, ਨਗਰ ਨਿਗਮਾਂ ਅਤੇ ਕਾਰਪੋਰੇਸ਼ਨਾਂ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਵੇਗਾ ਅਤੇ ਪਹਿਲਾ ਹੀ ਬਹੁਤ ਘੱਟ ਤਨਖ਼ਾਹ 'ਤੇ ਕੰਮ ਕਰਦੇ ਕਰਮਚਾਰੀਆਂ ਦੇ ਨੌਕਰੀ ਦੇ ਰਾਹ ਬੰਦ ਹੋ ਜਾਣਗੇ | ਠੇਕੇਦਾਰਾਂ ਵਲੋਂ ਹੋਣ ਵਾਲੇ ਸ਼ੋਸ਼ਣ ਵੱਲ ਇਨ੍ਹਾਂ ਕਰਮਚਾਰੀਆਂ ਨੂੰ ਧੱਕ ਦਿੱਤਾ ਜਾਵੇਗਾ | ਸਰਕਾਰ ਦੀਆਂ ਕਰਮਚਾਰੀ ਮਾਰੂ ਨੀਤੀਆਂ ਦੇ ਵਿਰੋਧ ਵਿਚ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਯੂਨੀਅਨ ਵਲੋਂ ਇਹ ਫ਼ੈਸਲਾ ਲਿਆ ਗਿਆ ਕਿ ਜਦੋਂ ਤੱਕ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ ਇਹ ਟੈਂਡਰਾਂ ਦੀ ਨੀਤੀ ਨੂੰ ਰੱਦ ਨਹੀਂ ਕਰਦੀ ਅਤੇ ਪੁਰਾਣੀਆਂ ਲੰਬਿਤ ਪਈਆਂ ਮੰਗਾਂ ਪੂਰੀਆਂ ਨਹੀਂ ਕਰਦੀ ਉਦੋਂ ਤੱਕ ਯੂਨੀਅਨ ਵਲੋਂ ਇਹ ਹੜਤਾਲ ਜਾਰੀ ਰਹੇਗੀ | ਇਸ ਮੌਕੇ ਪ੍ਰਧਾਨ ਲੱਕੀ, ਮਨਦੀਪ, ਰਾਧੇ ਸ਼ਾਮ, ਸੋਮਨਾਥ, ਰਿੰਕੂ, ਗੋਪੀ, ਕਸ਼ਮੀਰ ਕੁਮਾਰ, ਬੱਗੀ, ਸਾਬੀ, ਸੌਰਵ, ਸੁੰਦਰ, ਅੰਬਾ, ਸੁੰਦਰ, ਲਖਵੀਰ, ਧਰਮਿੰਦਰ, ਜਸਵੀਰ, ਸਮੁੰਦਰ, ਸੁਦਾਮਾ, ਸੋਢੀ, ਵਿਸ਼ਨੂੰ, ਰਾਕੇਸ਼, ਸੀਤਾ ਦੇਵੀ, ਦੀਪਾ, ਗੋਗਾ, ਅੰਜੂ ਰਾਣੀ, ਰੇਖਾ, ਆਰਤੀ, ਰਜਨੀ, ਪ੍ਰਵੀਨ, ਕੁਲਦੀਪ ਕੌਰ, ਅਲਕਾ, ਰੀਟਾ, ਜਸਵਿੰਦਰ ਕੌਰ, ਮੋਨਿਕਾ ਤੇ ਹੋਰ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬੀ ਮੋਗਾ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇਣ ਦੇ ਵਿਰੋਧ 'ਚ ਕਰਮਚਾਰੀਆਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਦਿੱਤਾ ਮੰਗ-ਪੱਤਰ
Ad Position 24