28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪ੍ਰਸ਼ਾਸਨ ਦੇ ਹੁਕਮਾਂ ਦੇ ਬਾਅਦ ਵੀ ਖਾਲੀ ਪਏ ਆਪਣੇ ਪਲਾਟਾਂ ਦੀ ਸਫ਼ਾਈ ਨਹੀਂ ਕਰਵਾ ਰਹੇ ਕੁਝ ਲੋਕ

Ad Position 21
No active advertisement
ਅਜੀਤ ਡੈਸਕ 20-09-2025
ਜਲੰਧਰ, 19 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖ਼ਾਲੀ ਪਲਾਟਾਂ 'ਚ ਕੂੜਾ ਸੁੱਟਣ ਅਤੇ ਜਿਨ੍ਹਾਂ ਦੇ ਵੀ ਖ਼ਾਲੀ ਪਲਾਟ ਪਏ ਹਨ ਉਨ੍ਹਾਂ ਦੀ ਸਾਫ-ਸਫਾਈ ਕਰਵਾ ਕੇ ਚਾਰ ਦੀਵਾਰੀ ਕਰਵਾਉਣ ਸਬੰਧੀ ਡੀ.ਸੀ ਡਾ.ਹਿਮਾਂਸ਼ੂ ਅਗਰਵਾਲ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਪਰ ਇਸ ਦੇ ਬਾਅਦ ਵੀ ਵੱਡੀ ਗਿਣਤੀ 'ਚ ਅਜਿਹੇ ਪਲਾਟ ਮਾਲਕ ਹਨ, ਜਿਨ੍ਹਾਂ ਨੇ ਨਾ ਤੇ ਆਪਣੇ ਪਲਾਟਾਂ ਦੀ ਸਫ਼ਾਈ ਕਰਵਾਈ ਹੈ ਤੇ ਨਾ ਹੀ ਚਾਰ ਦੀਵਾਰੀ ਕਰਵਾਈ ਹੈ | ਜਿਸ ਕਰਕੇ ਉਨ੍ਹਾਂ ਖ਼ਾਲੀ ਪਲਾਟਾਂ ਦੇ ਨਾਲ ਰਹਿ ਰਹੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਇਸੇ ਤਰ੍ਹਾਂ ਦੇ ਕੁਝ ਖ਼ਾਲੀ ਪਲਾਟ ਦਿਓਲ ਨਗਰ ਅਤੇ ਨਿਊ ਦਿਓਲ ਨਗਰ 'ਚ ਵੀ ਖ਼ਾਲੀ ਪਏ ਹਨ ਜਿਨ੍ਹਾਂ 'ਚ ਕੂੜੇ ਦੇ ਢੇਰ ਲੱਗੇ ਪਏ ਹਨ, ਜਿਸ ਕਰਕੇ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁੱਝ ਲੋਕਾਂ ਨੇ ਤੇ ਪ੍ਰਸ਼ਾਸਨ ਵੱਲੋਂ ਦਿੱਤੇ ਨੰਬਰ 'ਤੇ ਫ਼ੋਟੋਆਂ ਭੇਜ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਕੁੱਝ ਲੋਕ ਇਨ੍ਹਾਂ ਪਲਾਟ ਮਾਲਕਾਂ ਨਾਲ ਲੜਾਈ-ਝਗੜੇ ਦੇ ਡਰ ਤੋਂ ਸ਼ਿਕਾਇਤ ਨਹੀਂ ਕਰਵਾ ਰਹੇ ਹਨ ਤੇ ਪੇ੍ਰਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਅਜਿਹੇ ਕਾਫ਼ੀ ਪਲਾਟ ਸਥਾਨਕ ਦਿਓਲ ਨਗਰ 'ਚ ਸਥਿਤ ਏਕਤਾ ਗੈਸ ਏਜੰਸੀ ਦੇ ਆਲੇ-ਦੁਆਲੇ ਵੀ ਹਨ ਜਿੱਥੇ ਕੁੱਝ ਲੋਕ ਕੂੜਾ ਸੁੱਟ ਕੇ ਗੰਦਗੀ ਫੈਲਾ ਰਹੇ ਜਦਕਿ ਗੈਸ ਏਜੰਸੀ ਮਾਲਕ ਮਨਦੀਪ ਸਿੰਘ ਵੱਲੋਂ ਕਈ ਵਾਰ ਇਨ੍ਹਾਂ ਪਲਾਟਾਂ ਦੀ ਆਪਣੇ ਕੋਲੋਂ ਪੈਸੇ ਖ਼ਰਚ ਕੇ ਸਫ਼ਾਈ ਵੀ ਕਰਵਾਈ ਗਈ ਹੈ ਪਰ ਇਸ ਦੇ ਬਾਅਦ ਵੀ ਅਗਲੇ ਦਿਨ ਉਨ੍ਹਾਂ ਪਲਾਟਾਂ 'ਚ ਕੂੜੇ ਦੇ ਢੇਰ ਲੱਗੇ ਹੁੰਦੇ ਹਨ | ਉਨ੍ਹਾਂ ਡੀ.ਸੀ ਅਤੇ ਨਿਗਮ ਕਮਿਸ਼ਨਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਲਾਟਾਂ ਦੀ ਵੀ ਸਾਫ-ਸਫਾਈ ਕਰਵਾਈ ਜਾਵੇ ਤਾਂ ਕਿ ਆਲ਼ੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦੂਰ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵਲੋਂ ਛਾਪੇਮਾਰੀ, ਭੀਖ ਮੰਗਦੀਆਂ 3 ਬੱਚੀਆਂ ਛੁਡਵਾਈਆਂ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿੱਚ 9ਵੀਂ ਅਤੇ 11ਵੀਂ ਜਮਾਤਾਂ ਦੇ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਮੰਗੀਆਂ-ਪਿ੍...
Ad Position 24