28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਇੰਨੋਸੈਂਟ ਹਾਰਟਸ ਲੁਹਾਰਾ ਨੇ ਨਵੇਂ ਵਿਦਿਆਰਥੀਆਂ ਦਾ 'ਉਡਾਨ' ਨਾਲ ਕੀਤਾ ਸ਼ਾਨਦਾਰ ਸਵਾਗਤ

Ad Position 21
No active advertisement
ਅਜੀਤ ਡੈਸਕ 20-09-2025
ਜਲੰਧਰ, 19 ਸਤੰਬਰ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਲੋਹਾਰਾਂ ਵੱਲੋਂ ਸਾਲਾਨਾ ਫਰੈਸ਼ਰ ਪਾਰਟੀ ਉਡਾਨ 2025 ਰੰਗ-ਬਿਰੰਗੀ ਤੇ ਉਤਸ਼ਾਹਪੂਰਨ ਸਮਾਰੋਹ ਦੇ ਰੂਪ ਵਿੱਚ ਮਨਾਈ ਗਈ, ਜਿਸ ਵਿੱਚ ਨਵੇਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਕਾਰਜਕ੍ਰਮ ਦੀ ਸ਼ੁਰੂਆਤ ਇਨੋਸੈਂਟ ਹਾਰਟਸ ਦੇ ਮੈਨੇਜਮੈਂਟ ਮੈਂਬਰਾਂ ਵੱਲੋਂ ਦੀਵੇ ਦੀ ਰੌਸ਼ਨੀ ਨਾਲ ਕੀਤੀ ਗਈ | ਵਿਦਿਆਰਥੀਆਂ ਨੇ ਇਕਲ ਗੀਤ, ਇਕਲ ਨਾਚ, ਗਰੁੱਪ ਨਾਚ ਅਤੇ ਕੋਰੀਓਗ੍ਰਾਫੀ ਰਾਹੀਂ ਆਪਣੀ ਕਲਾ ਪ੍ਰਦਰਸ਼ਿਤ ਕੀਤੀ | ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਵੰਦਨਾ ਨਾਲ ਹੋਈ | ਵਿਦਿਆਰਥੀ ਐਂਕਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਮਾਰੋਹ ਦਾ ਸੰਚਾਲਨ ਕੀਤਾ | ਫਰੈਸ਼ਰਜ਼ ਵੱਲੋਂ ਕੀਤਾ ਗਿਆ ਰੈਂਪ ਵਾਕ ਸਭ ਨੂੰ ਬਹੁਤ ਪਸੰਦ ਆਇਆ, ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਜੱਜਾਂ ਦੀ ਭੂਮਿਕਾ ਲੋਹਾਰਾਂ ਤੋਂ ਮਿਸਜ਼ ਰਿਚਾ ਸ਼ਰਮਾ ਅਤੇ ਮਿਸਜ਼ ਕਿਰਨ ਬਾਲਾ ਵੱਲੋਂ ਨਿਭਾਈ ਗਈ | ਜੇਤੂਆਂ ਨੂੰ ਵਿਸ਼ੇਸ਼ ਮਹਿਮਾਨਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਮਿਸਟਰ ਫਰੈਸ਼ਰ ਉਜ਼ੈਦ, ਮਿਸ ਫਰੈਸ਼ਰ ਜਸਦੀਪ ਕੌਰ, ਮਿਸਟਰ ਟੈਲੈਂਟਡ ਧੈਰਿਆ ਬਤਰਾ, ਮਿਸ ਟੈਲੈਂਟਡ ਅਮਨਜੋਤ ਕੌਰ, ਮਿਸਟਰ ਹੈਂਡਸਮ ਕਰਣ ਸ਼ਰਮਾ, ਮਿਸ ਚਾਰਮਿੰਗ-ਜਾਨਵੀ ਸ਼ਰਮਾ ਦੀ ਚੋਣ ਕੀਤੀ ਗਈ | ਇਸ ਮੌਕੇ ਮਿਸਜ਼ ਸ਼ਰਮੀਲਾ ਨਕਰਾ (ਡਿਪਟੀ ਡਾਇਰੈਕਟਰ, ਕਲਚਰਲ ਅਫੇਅਰਜ਼) ਵੀ ਹਾਜ਼ਰ ਸਨ | ਡਾ. ਗਗਨਦੀਪ ਕੌਰ ਧੰਜੂ (ਡਾਇਰੈਕਟਰ, ਅਕੈਡਮਿਕਸ) ਨੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਦਕਿ ਮਿਸਟਰ ਰਾਹੁਲ ਜੈਨ (ਡਾਇਰੈਕਟਰ, ਆਪ੍ਰੇਸ਼ਨਜ਼) ਨੇ ਵਿਦਿਆਰਥੀਆਂ ਨੂੰ ਚਮਕਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਡਾ. ਅਨੁਪ ਬੌਰੀ (ਚੇਅਰਮੈਨ, ਇਨੋਸੈਂਟ ਹਾਰਟਸ ਗਰੁੱਪ) ਨੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਤੇ ਕੇਂਦਰਿਤ ਰਹਿਣ, ਮਿਹਨਤ ਕਰਨ ਅਤੇ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਹਿੰਦੀ ਕਵਿਤਾ ਮੁਕਾਬਲੇ 'ਚ ਹਿੱਸਾ ਲਿਆ ਅਗਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ ਸ਼ਹਿਰ ਦੀ ਪਹਿਲੀ ਏ.ਆਰ ਆਧਾਰਿਤ ਗੋਡੇ ਬਦਲਣ ਦੀ ਕੀਤੀ ਸਰਜਰੀ
Ad Position 24