04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਮਰੀਕੀ ਚੋਣਾਂ ’ਚ ਟਰੰਪ ਦੀ ਹਾਰ ਮਗਰੋਂ ਸੋਸ਼ਲ ਮੀਡੀਆ ’ਤੇ ਗਿਆਨੇਸ਼ ਕੁਮਾਰ ਦੇ ਮੀਮਾਂ ਦੀ ਭਰਮਾਰ

ਨਵੀਂ ਦਿੱਲੀ, 4 ਨਵੰਬਰ (ਏਜੰਸੀ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਕਰਾਰੀ ਹਾਰ ਮਿਲਣ ਮਗਰੋਂ ਸੋਸ਼ਲ ਮੀਡੀਆ ’ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲੈ ਕੇ ਮਜ਼ਾਕੀਆ ਮੀਮ ਤੇ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ। ਇਨ੍ਹਾਂ ਪੋਸਟਾਂ ਰਾਹੀਂ ਭਾਰਤ ’ਚ ਵੋਟ ਚੋਰੀ ...

Ad Position 21
No active advertisement
ਅਜੀਤ ਡੈਸਕ 05-11-2026

ਨਵੀਂ ਦਿੱਲੀ, 4 ਨਵੰਬਰ (ਏਜੰਸੀ)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਕਰਾਰੀ ਹਾਰ ਮਿਲਣ ਮਗਰੋਂ ਸੋਸ਼ਲ ਮੀਡੀਆ ’ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲੈ ਕੇ ਮਜ਼ਾਕੀਆ ਮੀਮ ਤੇ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ। ਇਨ੍ਹਾਂ ਪੋਸਟਾਂ ਰਾਹੀਂ ਭਾਰਤ ’ਚ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਗਿਆਨੇਸ਼ ਕੁਮਾਰ ‘ਤੇ ਨਿਸ਼ਾਨਾ ਸਾਧਿਆ ਗਿਆ।

ਸਮਾਜਿਕ ਕਾਰਕੁੰਨ ਤੇ ਵਕੀਲ ਪ੍ਰਸ਼ਾਂਤ ਭੂਸ਼ਣ, ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਸ਼ੇਕ ਦੀਪਕੇ ਸਮੇਤ ਕਈਆਂ ਨੇ ਟਰੰਪ ਦੀ ਹਾਰ ਨੂੰ ਲੈ ਕੇ ਵਿਅੰਗਮਈ ਪੋਸਟਾਂ ਸਾਂਝੀਆਂ ਕੀਤੀਆਂ। ਪ੍ਰਸ਼ਾਂਤ ਭੂਸ਼ਣ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੱਸਦਿਆਂ ਲਿਖਿਆ ਕਿ ਮੋਦੀ ਆਪਣੇ ਦੋਸਤ ਟਰੰਪ ਨੂੰ ਗਿਆਨੇਸ਼ ਕੁਮਾਰ ਨਹੀਂ ਭੇਜ ਸਕੇ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਆਪਣੇ ਆਪ ਨੂੰ ਸੰਭਾਲਣਾ ਪਿਆ ਤੇ ਹੁਣ ਗਿਆਨੇਸ਼ ਕੁਮਾਰ ਵੀ ਆਪਣੇ ਘਰ ਤੱਕ ਸੀਮਤ ਹੋ ਗਏ ਹਨ।

ਅਭਿਸ਼ੇਕ ਦੀਪਕੇ ਨੇ ਲਿਖਿਆ ਕਿ, ‘’ਗਿਆਨੇਸ਼ ਕੁਮਾਰ ਹੁੰਦੇ ਤਾਂ ਟਰੰਪ ਨਾਲ ਅਜਿਹਾ ਕਦੇ ਨਾ ਹੁੰਦਾ।’’ ਇਕ ਹੋਰ ਪੋਸਟ ’ਚ ਲਿਖਿਆ ਗਿਆ ਕਿ, ‘’ਟਰੰਪ ਨੂੰ ਇਸ ਸਮੇਂ ਗਿਆਨੇਸ਼ ਕੁਮਾਰ ਦੀ ਸਖ਼ਤ ਲੋੜ ਹੈ।’’ ਇਕ ਮੀਮ ’ਚ ਟਰੰਪ ਨੂੰ ਪ੍ਰਧਾਨ ਮੰਤਰੀ ਮੋਦੀ ਕੋਲ ਜਾਂਦਿਆਂ ਦਿਖਾਇਆ ਗਿਆ ਹੈ, ਜਿਸ ‘ਤੇ ਲਿਖਿਆ ਹੈ, ‘’ਭਰਾ, ਮੈਨੂੰ ਗਿਆਨੇਸ਼ ਦੇ ਦਿਓ।’’ ਕੁਝ ਵਿਅੰਗਮਈ ਪੋਸਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਨੇ ਅਮਰੀਕਾ ’ਚ ਚੋਣਾਂ ਕਰਵਾਉਣ ਲਈ ਗਿਆਨੇਸ਼ ਕੁਮਾਰ ਦੀਆਂ ਸੇਵਾਵਾਂ ਮੰਗੀਆਂ ਹਨ ਤੇ ਉਹ ਅਮਰੀਕੀ ਚੋਣ ਅਧਿਕਾਰੀਆਂ ਨੂੰ ਨਿਰਪੱਖ ਚੋਣਾਂ ਕਰਵਾਉਣ ਦੀ ਸਿਖਲਾਈ ਦੇਣ ਲਈ ਉੱਥੇ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਨੇ ਆਨਲਾਈਨ ਅਪਲਾਈ ਕਰਨ ’ਤੇ ਨਵੇਂ ਵੋਟਰਾਂ ਲਈ ਫਾਰਮ ਤੇ ਘੋਸ਼ਣਾ-ਪੱਤਰ ਵੱਖ-ਵੱਖ ਕੀਤੇ ਅਗਲੀ ਖ਼ਬਰ ਵਿਦੇਸ਼ ਸਕੱਤਰ ਮਿਸਰੀ ਵਲੋਂ ਨਿਪਾਲ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ
Ad Position 24