ਵਿਸ਼ਵ ਆਤਮ-ਹੱਤਿਆ ਰੋਕਥਾਮ ਦਿਵਸ ਮੌਕੇ ਜਾਗਰੂਕਤਾ ਗਤਵਿਧੀਆਂ ਕੀਤੀਆਂ
ਦੋਦਾ, 11 ਸਤੰਬਰ (ਰਵੀਪਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਮਿਰਨਾਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਆਤਮ-ਹੱਤਿਆ ਰੋਕਥਾਮ ਦਿਵਸ ਮੌਕੇ ਸੀ.
ਦੋਦਾ, 11 ਸਤੰਬਰ (ਰਵੀਪਾਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਮਿਰਨਾਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਆਤਮ-ਹੱਤਿਆ ਰੋਕਥਾਮ ਦਿਵਸ ਮੌਕੇ ਸੀ.ਐੱਚ.ਸੀ. ਦੋਦਾ ਅਧੀਨ ਵੱਖ-ਵੱਖ ਸਿਹਤ ਸੰਸਥਾਵਾਂ ਅਤੇ ਆਯੂਸ਼ਮਾਨ ਆਰੋਗਿਆ ਕੇਂਦਰ ਕੋਟਭਾਈ ਵਿਖੇ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਡਾ. ਮਿਰਨਾਲ ਬਾਂਸਲ ਨੇ ਕਿਹਾ ਕਿ ਆਤਮ-ਹੱਤਿਆ ਇਕ ਗੰਭੀਰ ਮਾਨਸਿਕ ਤੇ ਸਮਾਜਿਕ ਸਮੱਸਿਆ ਹੈ, ਜਿਸ ਦੀ ਰੋਕਥਾਮ ਲਈ ਮਾਨਸਿਕ ਰੋਗਾਂ ਦੀ ਸਮੇਂ ਸਿਰ ਪਛਾਣ, ਜਾਂਚ ਅਤੇ ਇਲਾਜ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਨੂੰ ਪਰਿਵਾਰ ਤੇ ਸਮਾਜ ਵਲੋਂ ਸਹਿਯੋਗ ਦੇਣਾ ਵੀ ਬਹੁਤ ਜ਼ਰੂਰੀ ਹੈ। ਡਾ. ਬਾਂਸਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਟੈਲੀ ਮਾਨਸ ਹੈਲਪ ਲਾਈਨ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਿਕ ਸਿਹਤ ਸੰਬੰਧੀ ਕਿਸੇ ਵੀ ਸਮੱਸਿਆ ਨੂੰ ਨਜ਼ਰ ਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਮਾਹਿਰਾਂ ਦੀ ਸਲਾਹ ਲੈਣ। ਇਸ ਮੌਕੇ ਸੁਖਵਿੰਦਰ ਸਿੰਘ ਦੋਦਾ ਹੈਲਥ ਸੁਪਰਵਾਈਜ਼ਰ, ਸੁਰਿੰਦਰ ਕੌਰ ਬੀ.ਈ., ਜਸ਼ਨਦੀਪ ਕੌਰ ਸੀ.ਐੱਚ.ਓ., ਅੰਮ੍ਰਿਤਪਾਲ ਕੌਰ ਐੱਮ.ਪੀ.ਐੱਚ.ਡਬਲਿਊ., ਸੁਖਪਾਲ ਕੌਰ ਐੱਮ.ਪੀ.ਐੱਚ.ਡਬਲਿਊ., ਜਸਪਾਲ ਸਿੰਘ ਐੱਮ.ਪੀ.ਐੱਚ.ਡਬਲਿਊ. ਆਦਿ ਹਾਜ਼ਰ ਸਨ।