08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਫੱਗੂਵਾਲਾ ਕੈਂਚੀਆਂ ਵਾਲੇ ਪੁਲ ’ਤੇ ਥਾਰ ਗੱਡੀ ਹਾਦਸਾਗ੍ਰਸਤ ਹੋਣ ਕਾਰਨ ਨੌਜਵਾਨ ਦੀ ਮੌਤ

ਭਵਾਨੀਗੜ੍ਹ, (ਸੰਗਰੂਰ), 9 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਦੀਵਾਲੀ ਤੋਂ ਇਕ ਦਿਨ ਪਹਿਲਾਂ ਦੇਰ ਰਾਤ ਨੈਸ਼ਨਲ ਹਾਈਵੇ ’ਤੇ ਸਥਿਤ ਫੱਗੂਵਾਲਾ ਕੈਂਚੀਆਂ ਵਾਲੇ ਪੁਲ ’ਤੇ ਥਾਰ ਗੱਡੀ ਅਤੇ ਕਿਸੇ ਅਣ-ਪਛਾਤੇ ਵਾਹਨ ਵਿਚਕਾਰ ਹੋਏ ਭਿਆਨਕ ਹਾਦਸੇ ਦੌਰਾਨ ਥਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 09-11-2026

ਭਵਾਨੀਗੜ੍ਹ, (ਸੰਗਰੂਰ), 9 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਦੀਵਾਲੀ ਤੋਂ ਇਕ ਦਿਨ ਪਹਿਲਾਂ ਦੇਰ ਰਾਤ ਨੈਸ਼ਨਲ ਹਾਈਵੇ ’ਤੇ ਸਥਿਤ ਫੱਗੂਵਾਲਾ ਕੈਂਚੀਆਂ ਵਾਲੇ ਪੁਲ ’ਤੇ ਥਾਰ ਗੱਡੀ ਅਤੇ ਕਿਸੇ ਅਣ-ਪਛਾਤੇ ਵਾਹਨ ਵਿਚਕਾਰ ਹੋਏ ਭਿਆਨਕ ਹਾਦਸੇ ਦੌਰਾਨ ਥਾਰ ਚਾਲਕ ਨੌਜਵਾਨ ਦੀ ਮੌਤ ਹੋ ਗਈ। ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਫੱਗੂਵਾਲਾ ਕੈਂਚੀਆਂ ਵਾਲੇ ਪੁਲ ’ਤੇ ਦੇਰ ਰਾਤ ਥਾਰ ਗੱਡੀ ਅਤੇ ਕਿਸੇ ਅਣ-ਪਛਾਤੇ ਵਾਹਨ ਵਿਚਕਾਰ ਹਾਦਸਾ ਹੋ ਗਿਆ। ਇਸ ਦੌਰਾਨ ਥਾਰ ਚਾਲਕ ਨਿਤੇਸ਼ ਜਿੰਦਲ (23) ਪੁੱਤਰ ਸ਼ਾਮ ਲਾਲ ਵਾਸੀ ਸੰਗਰੂਰ ਗੱਡੀ ਵਿਚ ਬੁਰੀ ਤਰ੍ਹਾਂ ਫਸਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਸੰਬੰਧੀ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਥਾਰ ਚਾਲਕ ਨਿਤੇਸ਼ ਜਿੰਦਲ (23) ਪੁੱਤਰ ਸ਼ਾਮ ਲਾਲ ਵਾਸੀ ਸੰਗਰੂਰ ਦਾ ਜ਼ੀਰਕਪੁਰ ਵਿਖੇ ਕਾਰੋਬਾਰ ਹੋਣ ਕਾਰਨ ਉਹ ਉੱਥੋਂ ਵਾਪਸ ਆਪਣੇ ਸ਼ਹਿਰ ਸੰਗਰੂਰ ਜਾ ਰਿਹਾ ਸੀ। ਜਦੋਂ ਉਹ ਫੱਗੂਵਾਲਾ ਕੈਂਚੀਆਂ ਵਾਲੇ ਪੁਲ ’ਤੇ ਪਹੁੰਚਿਆ ਤਾਂ ਅੱਗੇ ਜਾ ਰਹੇ ਕਿਸੇ ਟਰੱਕ ਜਾਂ ਹੋਰ ਵਾਹਨ ਨਾਲ ਉਸ ਦੀ ਥਾਰ ਗੱਡੀ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜਿਸ ਅਣ-ਪਛਾਤੇ ਵਾਹਨ ਨਾਲ ਥਾਰ ਗੱਡੀ ਟਕਰਾਈ ਸੀ, ਉਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਥਾਨਕ ਪੁਲਿਸ ਵਲੋਂ ਅਣ-ਪਛਾਤੇ ਵਾਹਨ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਮ੍ਰਿਤਕ ਦੇ ਪਿਤਾ ਸ਼ਾਮ ਲਾਲ ਜਿੰਦਲ ਵਾਸੀ ਸੰਗਰੂਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਨਿਤੇਸ਼ ਜਿੰਦਲ ਚੰਡੀਗੜ੍ਹ ਤੋਂ ਆਪਣੀ ਥਾਰ ਗੱਡੀ ਰਾਹੀਂ ਵਾਪਸ ਸੰਗਰੂਰ ਆ ਰਿਹਾ ਸੀ। ਜਦੋਂ ਉਹ ਫੱਗੂਵਾਲਾ ਕੈਂਚੀਆਂ ਵਾਲੇ ਪੁਲ ’ਤੇ ਪਹੁੰਚਿਆ ਤਾਂ ਉਸ ਦੇ ਅੱਗੇ ਪੁਲ ’ਤੇ ਕੋਈ ਟਰੱਕ ਜਾਂ ਟਿੱਪਰ ਦਾ ਚਾਲਕ ਉਸ ਨੂੰ ਪਿੱਛੇ ਕਰ ਰਿਹਾ ਹੋਵੇਗਾ, ਜਿਸ ਕਾਰਨ ਇਹ ਸੜਕ ਹਾਦਸਾ ਵਾਪਰਿਆ। 

Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਉੱਤਰੀ ਰੇਲਵੇ ਵਲੋਂ ਬਿਨਾਂ ਰਾਖਵੇਂਕਰਨ ਵਾਲੀਆਂ ਤਿਉਹਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ... ਅਗਲੀ ਖ਼ਬਰ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਵਿਖੇ ਮਨਾਇਆ ਗਿਆ ਸ੍ਰੀ ਬਾਬਾ ਵਿਸ਼ਵਕਰਮਾ ਦਿਵਸ
Ad Position 24