12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਭੁਚਾਲ ਸੰਬੰਧੀ ਮੋਕ ਡਰਿੱਲ ਕਰਵਾਈ

ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਆਫ਼ਤ ਪ੍ਰਬੰਧਨ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਭੂਚਾਲ ਵਰਗੀ ਕੁਦਰਤੀ ਆਫ਼ਤ ਦੀ ਸਥਿਤੀ ਵਿਚ ਸੁਰੱਖਿਅਤ ਰਹਿਣ ਅਤੇ ਤੁਰੰਤ ਬਚਾਅ ਕਾਰਜ ਕਰਨ ਲਈ ਤਿਆਰ ਕਰਨ ਦੇ ਉਦੇਸ਼ ਨਾਲ ਭੂਚਾਲ ਸੰਬੰਧੀ ਮੌਕ ਡਰਿੱਲ ਕਰਵਾਈ ਗਈ। ਇਹ ਮੌਕ ਡਰਿੱਲ ਸਕੂਲ ਦੀ ਆਫ਼ਤ ਪ੍ਰਬੰਧਨ ਕਮੇਟੀ ਦੀ ਨੋਡਲ ਇੰਚਾਰਜ ਮੈਡਮ ਏਕਤਾ ਦੀ ਅਗਵਾਈ ਹੇਠ ਕਰਵਾਈ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਆਫ਼ਤ ਪ੍ਰਬੰਧਨ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਭੂਚਾਲ ਵਰਗੀ ਕੁਦਰਤੀ ਆਫ਼ਤ ਦੀ ਸਥਿਤੀ ਵਿਚ ਸੁਰੱਖਿਅਤ ਰਹਿਣ ਅਤੇ ਤੁਰੰਤ ਬਚਾਅ ਕਾਰਜ ਕਰਨ ਲਈ ਤਿਆਰ ਕਰਨ ਦੇ ਉਦੇਸ਼ ਨਾਲ ਭੂਚਾਲ ਸੰਬੰਧੀ ਮੌਕ ਡਰਿੱਲ ਕਰਵਾਈ ਗਈ। ਇਹ ਮੌਕ ਡਰਿੱਲ ਸਕੂਲ ਦੀ ਆਫ਼ਤ ਪ੍ਰਬੰਧਨ ਕਮੇਟੀ ਦੀ ਨੋਡਲ ਇੰਚਾਰਜ ਮੈਡਮ ਏਕਤਾ ਦੀ ਅਗਵਾਈ ਹੇਠ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਭੂਚਾਲ ਆਉਣ ਸਮੇਂ ਘਬਰਾਉਣ ਦੀ ਬਜਾਏ ਸ਼ਾਂਤੀ ਬਣਾਈ ਰੱਖਣ, ਆਪਣੇ-ਆਪ ਨੂੰ ਸੁਰੱਖਿਅਤ ਕਰਨ ਅਤੇ ਹੋਰਨਾਂ ਦੀ ਮਦਦ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਭੂਚਾਲ ਦੌਰਾਨ ਅਪਣਾਈ ਜਾਣ ਵਾਲੀ ‘ਝੁਕੋ, ਢੱਕੋ ਅਤੇ ਫ਼ੜੋ੍ਹ’ ਤਕਨੀਕ ਦਾ ਪ੍ਰਯੋਗਿਕ ਅਭਿਆਸ ਕਰਵਾਇਆ ਗਿਆ। ਇਸ ਤੋਂ ਇਲਾਵਾ ਕਲਾਸ ਰੂਮ ਵਿਚ ਸੁਰੱਖਿਅਤ ਸਥਾਨ ਦੀ ਚੋਣ, ਖਿੜਕੀਆਂ ਤੇ ਭਾਰੀ ਵਸਤੂਆਂ ਤੋਂ ਦੂਰ ਰਹਿਣ, ਭੂਚਾਲ ਦੇ ਝਟਕੇ ਰੁਕਣ ਉਪਰੰਤ ਸੁਰੱਖਿਅਤ ਢੰਗ ਨਾਲ ਇਮਾਰਤ ਤੋਂ ਬਾਹਰ ਨਿਕਲਣ ਅਤੇ ਨਿਰਧਾਰਤ ਜਗ੍ਹਾ ’ਤੇ ਇਕੱਠੇ ਹੋਣ ਦੀ ਪ੍ਰਕਿਰਿਆ ਵੀ ਸਮਝਾਈ ਗਈ। ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵਿਚ ਆਫ਼ਤ ਪ੍ਰਬੰਧਨ, ਸੁਰੱਖਿਆ ਤੇ ਤੁਰੰਤ ਪ੍ਰਤੀਕਿਰਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕ ਡਰਿੱਲ ਵਿਚ 31 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਮੈਡਮ ਏਕਤਾ ਨੋਡਲ ਇੰਚਾਰਜ ਆਫ਼ਤ ਪ੍ਰਬੰਧਨ ਕਮੇਟੀ ਅਤੇ ਹਰਬੰਸ ਸਿੰਘ ਹਿੰਦੀ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਵਨ ਡੇਅ ਕ੍ਰਿਕਟ ਟੂਰਨਾਮੈਂਟ ’ਚ ਸ੍ਰੀ ਮੁਕਤਸਰ ਸਾਹਿਬ ਨੇ ਫ਼ਾਜ਼ਿਲਕਾ ਨੂੰ ਹਰਾਇਆ ਆਦੇਸ਼ ਕਾਲਜ ਦੇ ਬੀ.ਕਾਮ.... ਅਗਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਨੂੰ ਲੈ ਕੇ ਐਕਸੀਅਨ ਦੇ ਨਾਂਅ ਦਿੱਤਾ ਮੰਗ ਪੱਤਰ
Ad Position 24