08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਦਿੱਲੀ - ਹੱਥ ਚ ਪਟਾਕਾ ਫਟਣ ਕਾਰਨ 10 ਸਾਲਾ ਬੱਚੇ ਦੀ ਮੌਤ

ਨਵੀਂ ਦਿੱਲੀ, 9 ਨਵੰਬਰ - ਨਰੇਲਾ ਇਲਾਕੇ ਵਿਚ ਇਕ 10 ਸਾਲਾ ਬੱਚੇ ਦੇ ਹੱਥ ਵਿਚ ਪਟਾਕਾ ਫਟਣ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ...

Ad Position 21
No active advertisement
ਅਜੀਤ ਡੈਸਕ 09-11-2026

ਨਵੀਂ ਦਿੱਲੀ, 9 ਨਵੰਬਰ - ਨਰੇਲਾ ਇਲਾਕੇ ਵਿਚ ਇਕ 10 ਸਾਲਾ ਬੱਚੇ ਦੇ ਹੱਥ ਵਿਚ ਪਟਾਕਾ ਫਟਣ ਕਾਰਨ ਉਸ ਦੀ ਮੌਤ ਹੋ ਗਈ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਦਿੱਲੀ ਪੁਲਿਸ ਦਾ ਕਹਿਣਾ ਹੈ, ਰਾਤ ਕਰੀਬ 9:45 ਵਜੇ, ਨਰੇਲਾ ਇਲਾਕੇ ਵਿਚ ਇਕ ਬੱਚਾ ਆਪਣੇ ਘਰ ਦੇ ਸਾਹਮਣੇ ਹੱਥ ਵਿਚ ਫੜਨ ਵਾਲਾ ਪਟਾਕਾ (ਅਨਾਰ) ਚਲਾ ਰਿਹਾ ਸੀ। ਪਟਾਕਾ ਫਟਣ ਕਾਰਨ ਉਸ ਦੀ ਛਾਤੀ 'ਤੇ ਸੱਟ ਲੱਗੀ। ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਤ ਕਰੀਬ 10:50 ਵਜੇ ਹਸਪਤਾਲ ਤੋਂ ਸੂਚਨਾ ਮਿਲੀ ਕਿ ਬੱਚੇ ਨੂੰ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ ਸੀ; ਉਸ ਦੀ ਮੌਤ ਪਟਾਕਾ ਫਟਣ ਨਾਲ ਲੱਗੀਆਂ ਸੱਟਾਂ (ਸੜਨ) ਕਾਰਨ ਹੋਈ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।"

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ - ਦੀਵਾਲੀ ਦੀ ਰਾਤ ਚੱਲੀ ਆਤਿਸ਼ਬਾਜੀ ਕਾਰਣ 31 ਥਾਵਾਂ ਤੇ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ - ਜ਼ਿਲਾ ਫਾਇ... ਅਗਲੀ ਖ਼ਬਰ ਕੱਲ੍ਹ ਰਾਤ, ਦਿੱਲੀ ਦੇ ਕਈ ਇਲਾਕਿਆਂ ਦਾ ਏ.ਕਿਆਊ.ਆਈ. 3000 ਤੋਂ ਵੱਧ ਸੀ - ਸੌਰਭ ਭਾਰਦਵਾਜ
Ad Position 24