08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੁਲਿਸ ਵਲੋਂ 1800 ਨਾਜਾਇਜ਼ ਸ਼ਰਾਬ ਦੇ ਕੁਆਰਟਰ ਜ਼ਬਤ

ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਉੱਤਰੀ ਜ਼ਿਲ੍ਹੇ ਦੇ ਥਾਣਾ ਬਵਾਨਾ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ 1800 ਕੁਆਰਟਰ ਜ਼ਬਤ ਕੀਤੇ ਹਨ ਅਤੇ ਨਾਲ ਹੀ ਉਹ ਕਾਰ ਵੀ ਬਰਾਮਦ ਕੀਤੀ ਹੈ ਜਿਸ ਵਿਚ ਇਹ ਸ਼ਰਾਬ ਰੱਖੀ ਹੋਈ ਸੀ।

Ad Position 21
No active advertisement
ਪੁਲਿਸ ਵਲੋਂ ਫੜਿਆ ਗਿਆ ਮੁਲਜ਼ਮ। 08-10-2026
ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਬਾਹਰੀ ਉੱਤਰੀ ਜ਼ਿਲ੍ਹੇ ਦੇ ਥਾਣਾ ਬਵਾਨਾ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ 1800 ਕੁਆਰਟਰ ਜ਼ਬਤ ਕੀਤੇ ਹਨ ਅਤੇ ਨਾਲ ਹੀ ਉਹ ਕਾਰ ਵੀ ਬਰਾਮਦ ਕੀਤੀ ਹੈ ਜਿਸ ਵਿਚ ਇਹ ਸ਼ਰਾਬ ਰੱਖੀ ਹੋਈ ਸੀ। ਪੁਲਿਸ ਇਕ ਦਿਨ ਬਵਾਨਾ ਦੇ ਲਾਲ ਫਲੈਟ ਕੋਲ ਜਦੋਂ ਗਸ਼ਤ ਕਰ ਰਹੀ ਸੀ ਤਾਂ ਉਸ ਨੇ ਇਕ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਕਾਰ ਨੂੰ ਵੇਖਿਆ। ਕਾਰ ਵਾਲੇ ਨੇ ਜਦੋਂ ਪੁਲਿਸ ਨੂੰ ਵੇਖਿਆ ਤਾਂ ਉਸ ਨੇ ਗੱਡੀ ਮੋੜਨੀ ਚਾਹੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚ ਸ਼ਰਾਬ ਰੱਖੀ ਹੋਈ ਸੀ ਜੋ ਉਸ ਨੇ ਡਿੱਕੀ ਵਿਚ ਛੁਪਾ ਕੇ ਰੱਖੀ ਸੀ। ਪੁਲਿਸ ਨੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਸ਼ਰਾਬ ਜ਼ਬਤ ਕਰ ਲਈ। ਕਾਰ ਵਾਲੇ ਦਾ ਨਾਂਅ ਜਤਿਨ (18) ਹੈ, ਜੋ ਗੋਪਾਲ ਨਗਰ ਨਜ਼ਫਗੜੀ ਦਿੱਲੀ ਦਾ ਰਹਿਣ ਵਾਲਾ ਹੈ। ਪੁਲਿਸ ਇਸ ਦੇ ਨੈੱਟਵਰਕ ਦਾ ਵੀ ਪਤਾ ਲਗਾ ਰਹੀ ਹੈ ਅਤੇ ਨਾਲ ਇਹ ਵੀ ਪਤਾ ਕਰ ਰਹੀ ਹੈ ਕਿ ਇਸ ਮਾਮਲੇ ਵਿਚ ਕੌਣ-ਕੌਣ ਹੋਰ ਵਿਅਕਤੀ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਬਾਈਕ, ਸਕੂਟਰੀਆਂ ਤੇ ਮੋਬਾਈਲ ਕੀਤੇ ਬਰਾਮਦ ਅਗਲੀ ਖ਼ਬਰ ਪੁਲਿਸ ਨੇ ਮੁਹਿੰਮ ਚਲਾ ਕੇ ਮੋਬਾਈਲ , ਨਕਦੀ , ਗਾਂਜਾ ਤੇ ਚਾਕੂ ਕੀਤਾ ਬਰਾਮਦ
Ad Position 24