07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਸਵਰਗੀ ਬਾਲਕ ਰਾਮ ਸੈਣੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ

ਗੂਹਲਾ ਚੀਕਾ (ਬਬੈਨ), 7 ਅਕਤੂਬਰ (ਓ. ਪੀ.

Ad Position 21
No active advertisement
ਅਜੀਤ ਡੈਸਕ 08-10-2026
ਗੂਹਲਾ ਚੀਕਾ (ਬਬੈਨ), 7 ਅਕਤੂਬਰ (ਓ.ਪੀ. ਸੈਣੀ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੰਗੌਲੀ ਜਾਟਨ ਪਹੁੰਚੇ ਅਤੇ ਮੰਗੌਲੀ ਜਾਟਨ ਦੇ ਵਸਨੀਕ ਬਾਲਕ ਰਾਮ ਸੈਣੀ (75) ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਬਾਲਕ ਰਾਮ ਸੈਣੀ ਦਾ 26 ਸਤੰਬਰ, 2026 ਨੂੰ ਦੇਹਾਂਤ ਹੋ ਗਿਆ। ਸਵਰਗੀ ਬਾਲਕ ਰਾਮ ਸੈਣੀ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਸਨ ਤੇ ਉਨ੍ਹਾਂ ਦੇ ਚਾਚਾ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਤੇ ਸੋਗਗ੍ਰਸਤ ਪਰਿਵਾਰ ਨੂੰ ਦਿਲਾਸਾ ਦਿੱਤਾ। ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਨਾ, ਐਸ.ਪੀ. ਚੰਦਰ ਮੋਹਨ, ਐਸ.ਡੀ.ਐਮ. ਰਾਜੇਸ਼ ਕੁਮਾਰ ਸੋਨੀ, ਚੇਅਰਮੈਨ ਗੁਰਨਾਮ ਸੈਣੀ, ਚੇਅਰਮੈਨ ਸੁਭਾਸ਼ ਕਲਸਾਣਾ, ਚੇਅਰਮੈਨ ਰਵਿੰਦਰ ਸਾਂਗਵਾਨ, ਜ਼ਿਲ੍ਹਾ ਪ੍ਰਧਾਨ ਰਮੇਸ਼ ਸੈਣੀ, ਜ਼ਿਲ੍ਹਾ ਇੰਚਾਰਜ ਦੀਪਕ ਸੈਣੀ, ਦੀਪਕ ਸੈਣੀ, ਜ਼ਿਲ੍ਹਾ ਇੰਚਾਰਜ ਦੀਪਕ ਸੈਣੀ, ਪ੍ਰਿੰ. ਨਾਇਬ ਸਿੰਘ ਪੱਤਕ ਮਾਜਰਾ, ਰਾਹੁਲ ਰਾਣਾ, ਦੀਪਕ ਸ਼ਰਮਾ, ਵਿਕਾਸ ਸ਼ਰਮਾ, ਦੀਪ ਸੈਣੀ, ਅਮਿਤ ਸੈਣੀ ਪੌਂਕੀ, ਮੇਜਰ ਸਿੰਘ ਵਿਰਕ ਅਤੇ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਮ.ਪੀ. ਕਾਲਜ ਵਿੱਚ ਸਾਕਸ਼ੀ ਬਣੀ ‘ਮਿਸ ਫਰੈਸ਼ਰ’ ਅਗਲੀ ਖ਼ਬਰ ਟੋਹਾਣਾ ’ਚ ਮੁਫ਼ਤ ਮੈਡੀਕਲ ਕੈਂਪ ਕੱਲ੍ਹ
Ad Position 24