08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੁਲਿਸ ਨੇ ਮੁਹਿੰਮ ਚਲਾ ਕੇ ਮੋਬਾਈਲ , ਨਕਦੀ , ਗਾਂਜਾ ਤੇ ਚਾਕੂ ਕੀਤਾ ਬਰਾਮਦ

ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ ਉੱਤਰ ਪੱਛਮੀ ਦੀ ਪੁਲਿਸ ਨੇ ਆਪਣੇ ‘ਆਪ੍ਰੇਸ਼ਨ ਸਜਗ’ ਦੇ ਅਧੀਨ ਇਕ ਮੁਹਿੰਮ ਚਲਾ ਕੇ 33 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿਚ ਗੈਰ-ਕਾਨੂੰਨੀ ਪ੍ਰਵਾਸੀ, ਲੁਟੇਰੇ, ਝਪਟਮਾਰ, ਚੋਰ, ਨਾਬਾਲਗ, ਬਦਨਾਮ ਅਪਰਾਧੀ, ਨਸ਼ਾ ਤਸਕਰ, ਚੋਰੀ ਦਾ ਸਾਮਾਨ ਖਰੀਦਣ ਵਾਲੇ ਅਤੇ ਜੂਏਬਾਜ਼ ਆਦਿ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 08-10-2026
ਨਵੀਂ ਦਿੱਲੀ, 7 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ ਉੱਤਰ ਪੱਛਮੀ ਦੀ ਪੁਲਿਸ ਨੇ ਆਪਣੇ ‘ਆਪ੍ਰੇਸ਼ਨ ਸਜਗ’ ਦੇ ਅਧੀਨ ਇਕ ਮੁਹਿੰਮ ਚਲਾ ਕੇ 33 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿਚ ਗੈਰ-ਕਾਨੂੰਨੀ ਪ੍ਰਵਾਸੀ, ਲੁਟੇਰੇ, ਝਪਟਮਾਰ, ਚੋਰ, ਨਾਬਾਲਗ, ਬਦਨਾਮ ਅਪਰਾਧੀ, ਨਸ਼ਾ ਤਸਕਰ, ਚੋਰੀ ਦਾ ਸਾਮਾਨ ਖਰੀਦਣ ਵਾਲੇ ਅਤੇ ਜੂਏਬਾਜ਼ ਆਦਿ ਸ਼ਾਮਿਲ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 85,150 ਰੁਪਏ ਦੀ ਨਕਦੀ, ਚੋਰੀ ਦੇ ਝਪਟੇ ਹੋਏ 37 ਮੋਬਾਈਲ ਫੋਨ, 3.116 ਗ੍ਰਾਮ ਗਾਂਜਾ, 2 ਬਟਨ ਵਾਲੇ ਚਾਕੂ ਅਤੇ ਚੋਰੀ ਕਰਨ ਸਮੇਂ ਵਰਤੇ ਗਏ 8 ਦੋਪਹੀਆ ਬਰਾਮਦ ਕੀਤੇ ਹਨ। ਪੁਲਿਸ ਦੇ ਚਲਾਈ ਗਈ ਮੁਹਿੰਮ ਦਾ ਉਦੇਸ਼ ਅਪਰਾਧੀ ਗਤੀਵਿਧੀਆਂ ਨੂੰ ਰੋਕਣਾ, ਗਲੀ-ਮੁਹੱਲਿਆਂ ਵਿਚ ਪੁਲਿਸ ਦੇ ਡਰ ਬਣਾਈ ਰੱਖਣਾ, ਸੜਕੀ ਅਪਰਾਧਾਂ ਨੂੰ ਰੋਕਣਾ, ਝਪਟਮਾਰਾਂ ਤੇ ਨਸ਼ੇ ਦੇ ਤਸਕਰਾਂ ਨੂੰ ਫੜਨਾ, ਨਾਗਰਿਕਾਂ ਦੀ ਸੁਰੱਖਿਆ ਕਰਨਾ ਸੀ। ਪੁਲਿਸ ਖੁਫ਼ੀਆ, ਤਕਨੀਕੀ ਜਾਣਕਾਰੀ ਅਤੇ ਗਸ਼ਤ ਦੇ ਸਮੇਂ ਸਾਰੀ ਸੂਚਨਾ ਇਕੱਠੀ ਕਰ ਕੇ ਇਨ੍ਹਾਂ ਤੱਕ ਪੁੱਜੀ ਅਤੇ ਇਨ੍ਹਾਂ ਨੂੰ ਕਾਬੂ ਕੀਤਾ। ਜੋ ਵਿਅਕਤੀ ਪੁਲਿਸ ਨੇ ਫੜੇ ਹਨ, ਉਹ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤੇ ਹਨ। ਪੁਲਿਸ ਨੇ ਇਨ੍ਹਾਂ ਸਾਰਿਆਂ ਦੇ ਵਿਰੁੱਧ ਕਾਰਵਾਈ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 1800 ਨਾਜਾਇਜ਼ ਸ਼ਰਾਬ ਦੇ ਕੁਆਰਟਰ ਜ਼ਬਤ ਅਗਲੀ ਖ਼ਬਰ ਪੁਲਿਸ ਨੇ ਇਕ ਘੰਟੇ ਵਿਚ ਝਪਟਮਾਰ ਨੂੰ ਕੀਤਾ ਗ੍ਰਿਫ਼ਤਾਰ
Ad Position 24