08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਵਾਂਸ਼ਹਿਰ ਪੁਲਿਸ ਨੇ ਨਸ਼ਾ ਸਮੱਗਲਰਾਂ ਦੀ 2 ਕਰੋੜ 32 ਲੱਖ ਦੀ ਪ੍ਰਾਪਰਟੀ ਫ੍ਰੀਜ਼

ਨਵਾਂਸ਼ਹਿਰ, 8 ਅਕਤੂਬਰ (ਜਸਬੀਰ ਸਿੰਘ ਨੂਰਪੁਰ/ਗੁਰਨਾਮ ਸਿੰਘ ਖੁਰਦ)- ਨਵਾਂਸ਼ਹਿਰ ਪੁਲਿਸ ਨੇ ਨਸ਼ਿਆਂ ਦੇ ਸਮਗਲਰਾਂ ਖਿਲਾਫ਼...

Ad Position 21
No active advertisement
ਅਜੀਤ ਡੈਸਕ 08-10-2026

ਨਵਾਂਸ਼ਹਿਰ, 8 ਅਕਤੂਬਰ (ਜਸਬੀਰ ਸਿੰਘ ਨੂਰਪੁਰ/ਗੁਰਨਾਮ ਸਿੰਘ ਖੁਰਦ)- ਨਵਾਂਸ਼ਹਿਰ ਪੁਲਿਸ ਨੇ ਨਸ਼ਿਆਂ ਦੇ ਸਮਗਲਰਾਂ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੀ ਦੋ ਕਰੋੜ 32 ਲੱਖ ਦੀ ਪ੍ਰਾਪਰਟੀ ਸੀਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਕਜ ਸ਼ਰਮਾ ਡੀ.ਐਸ.ਪੀ. ਨਵਾਂ ਸ਼ਹਿਰ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਔੜ ਇੰਸਪੈਕਟਰ ਨਰੇਸ਼ ਕੁਮਾਰੀ ਵਲੋਂ ਨਸ਼ਾ ਸਮਗਲਰਾ ਦੁਆਰਾ ਨਸ਼ਾ ਵੇਚ ਕੇ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਤਸਦੀਕ ਕਰਕੇ ਪਿੰਡ ਗੜੁਪੜ ਦੇ 03 ਨਾਮੀ ਡਰੱਗ ਸਮੱਗਲਰ, ਜੋ ਕਿ ਇਕੋ ਪਰਿਵਾਰ ਨਾਲ ਸੰਬੰਧ ਰੱਖਦੇ ਹਨ, ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਵਾਈਆਂ ਗਈਆਂ ਹਨ।

ਜਿਨ੍ਹਾਂ ਵਿਚ ਜਰਨੈਲ ਰਾਮ ਉਰਫ਼ ਜੈਲੀ ਪੁੱਤਰ ਜੀਤ ਰਾਮ ਵਾਸੀ ਗੜੁਪ, ਗੁੜਚੜਤ ਉਰਫ਼ ਮੁੰਨਾ ਪੁੱਤਰ ਜਰਨੈਲ ਰਾਮ ਵਾਸੀ ਗੜੁਪੜ, ਸੀਮਾ ਪਤਨੀ ਗੁੜਚੜਤ ਉਰਫ਼ ਮੁੰਨਾ ਵਾਸੀ ਗੜੁਪੜ ਆਦਿ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਉਪਰੋਕਤ ਡਰੱਗ ਸਮੱਗਲਰਾਂ ਉੱਤੇ ਕੁੱਲ 30 ਮੁਕੱਦਮੇ ਦਰਜ ਹਨ, ਜਿਨ੍ਹਾਂ ਵਲੋਂ ਨਸ਼ਾ ਵੇਚ ਕੇ ਕੁੱਲ ਦੋ ਕਰੋੜ ਬੱਤੀ ਲੱਖ ਰੁਪਏ ਦੀ ਚੱਲ ਅਤੇ ਅਚੱਲ ਸੰਪਤੀ ਬਣਾਈ ਗਈ ਸੀ, ਜਿਸ ਨੂੰ ਥਾਣਾ ਔੜ ਦੇ ਮੁਖੀ ਵਲੋਂ ਫ੍ਰੀਜ਼ ਕਰਕੇ ਕੰਪੀਟੈਂਟ ਅਥਾਰਟੀ ਵਲੋਂ ਆਰਡਰ ਹਾਸਲ ਕੀਤੇ ਗਏ ਹਨ।

ਫ੍ਰੀਜ਼ ਕੀਤੀ ਪ੍ਰਾਪਰਟੀ ਜਿਸ ਦੀ ਕੁੱਲ ਕੀਮਤ 2,32 ਲੱਖ ਰੁਪਏ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਛੋਟੇ ਅਤੇ ਵੱਡੇ ਨਸ਼ਾ ਤਸਕਰਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ ਅਤੇ ਮੁਕੱਦਮਾ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਵਲੋਂ ਬਣਾਈਆਂ ਗਈਆਂ ਨਜਾਇਜ਼ ਪ੍ਰਾਪਰਟੀਆਂ ਵੀ ਜ਼ਬਤ ਕਰਵਾਏਗੀ। ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨਸ਼ੇ ਦੇ ਖਾਤਮੇ ਲਈ ਵਚਨਬੱਧ ਹੈ।

Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਭਵਨ ਵਿਖੇ ਇਤਰਾਜ਼ਯੋਗ-ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਦੋ ਕਾਰਕੁੰਨ ਗ੍ਰਿਫ਼ਤਾਰ ਅਗਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਬਾਹਰ ਰੋਸ ਵਿਖਾਵਾ
Ad Position 24