ਐਮ.ਪੀ. ਕਾਲਜ ਵਿੱਚ ਸਾਕਸ਼ੀ ਬਣੀ ‘ਮਿਸ ਫਰੈਸ਼ਰ’
ਡੱਬਵਾਲੀ, 7 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਐੱਮ. ਪੀ.
ਡੱਬਵਾਲੀ, 7 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਐੱਮ.ਪੀ. ਮਹਿਲਾ ਕਾਲਜ ਵਿੱਚ ਵਿਦਿਆਰਥਣਾਂ ਦੀ ਆਮਦ ਤਹਿਤ ਫਰੈਸ਼ਰ ਪਾਰਟੀ ਕਰਵਾਈ ਗਈ। ਇਸ ਪ੍ਰਤਿਭਾ ਖੋਜ਼ ਮੁਕਾਬਲੇ ਵਿੱਚ ਸਾਕਸ਼ੀ ਨੇ ਆਪਣੀ ਪ੍ਰਤਿਭਾ ਦੇ ਬਲਬੂਤੇ ‘ਤੇ ‘ਮਿਸ ਫਰੈਸ਼ਰ’ ਦਾ ਖ਼ਿਤਾਬ ਜਿੱਤਿਆ। ਜਦਕਿ ਗੁਰਪ੍ਰੀਤ ਫਸਟ ਰਨਰਅੱਪ, ਜਦਕਿ ਸਤਵੀਰ ਤੇ ਅਨਮੋਲ ਸਾਂਝੇ ਤੌਰ ‘ਤੇ ਸੈਕੰਡ ਰਨਰਅੱਪ ਰਹੀਆਂ। ਇਸਦੇ ਇਲਾਵਾ ਹਿਮਾਂਸ਼ੀ ਨੂੰ ‘ਮਿਸ ਟੈਲੈਂਟ’, ਹਰਮਨਦੀਪ ਤੇ ਰੇਖਾ ਸ਼ਰਮਾ ਨੂੰ ਸਾਂਝੇ ਤੌਰ ‘ਤੇ ‘ਮਿਸ ਐਥਨਿਕ ਬਿਊਟੀ’ ਤੇ ਗੁਰਸੀਰਤ ਕੌਰ ਅਤੇ ਅਵੰਤਿਕਾ ਨੂੰ ‘ਮਿਸ ਪੰਕਚੁਐਲਿਟੀ’ ਚੁਣਿਆ ਗਿਆ। ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਵਿਦਿਆਰਥਣਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਜੀਵਨ ਸਿੱਖਿਆ ਦੇ ਨਾਲ ਸ਼ਖ਼ਸੀਅਤ ਨਿਖਾਰਨ ਤੇ ਪ੍ਰਤਿਭਾ ਨੂੰ ਸਟੇਜ ਦੇਣ ਦਾ ਮੌਕਾ ਵੀ ਹੈ। ਉਪ-ਪ੍ਰਿੰਸੀਪਲ ਅੰਜੂ ਬਾਲਾ ਨੇ ਵਿਦਿਆਰਥਣਾਂ ਨੂੰ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।